ਅਮਲੋਹ,(ਅਜੇ ਕੁਮਾਰ)
ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਸ੍ਰੀ ਅਨੰਤ ਭੋਜਨ ਘਰ ਦਾ ਉਦਘਾਟਨ ਸੰਤ ਸ੍ਰੀ ਦਰਸ਼ਨਪੁਰੀ ਜੀ ਮਹਾਰਾਜ ਅਤੇ ਸੰਤ ਸ੍ਰੀ ਨਿਰਦੋਸ਼ਪੁਰੀ ਜੀ ਮਹਾਰਾਜ ਸ੍ਰੀ ਅਦਵੈਤ ਸਵਰੂਪ ਅਨੰਤ ਆਸ਼ਰਮ ਨੰਗਲੀ ਵਾਲੇ ਖੰਨਾ ਨੇ ਕੀਤਾ ਅਤੇ ਇਸ ਕਾਰਜ ਦੀ ਸਲਾਘਾ ਕਰਦਿਆਂ ਗਊ ਸੇਵਾ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਥੇ ਇਹ ਵਰਨਣਯੋਗ ਹੈ ਕਿ ਇਹ ਅਨੰਤ ਭੋਜਨ ਘਰ ਸਵਰਗੀ ਅਸ਼ੋਕ ਗੁਪਤਾ ਦੀ ਯਾਦ ਵਿਚ ਉਨ੍ਹਾਂ ਦੇ ਪੁੱਤਰ ਵਿਕਾਸ ਗੁਪਤਾ ਅਤੇ ਵਿਸ਼ਾਲ ਗੁਪਤਾ ਅਤੇ ਪੋਤਰੇ ਮੋਲਿਕ ਗੁਪਤਾ ਮਾਲਕ ਅਨੰਤ ਕਰਿਆਨਾ ਭੰਡਾਰ ਖੰਨਾ ਨੇ ਕ੍ਰਿਸ਼ਨਾ ਮੰਦਰ, ਦੁਰਗਾ ਮੰਦਰ ਦੇ ਸਰਪਰਸਤ, ਗਉੂਸ਼ਾਲਾ ਦੇ ਸੇਵਾਦਾਰ ਅਤੇ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਰਮੇਸ਼ ਗੁਪਤਾ ਦੀ ਪ੍ਰੇਰਨਾ ਸੱਦਕਾ ਬਣਵਾਇਆ। ਇਸ ਮੌਕੇ ਉਨ੍ਹਾਂ ਆਪਣੇ ਪ੍ਰਵਚਨਾਂ ਰਾਹੀ ਵੀ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਵਿਚ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਰਮੇਸ ਗੁਪਤਾ, ਗਊ ਸੇਵਾ ਸੰਮਤੀ ਅਮਲੋਹ ਦੇ ਪ੍ਰਧਾਨ ਭੂਸ਼ਨ ਸੂਦ, ਗਊਸ਼ਾਲਾ ਦੇ ਸਰਪਰਸਤ ਪ੍ਰੇਮ ਚੰਦ ਸ਼ਰਮਾ, ਪ੍ਰਧਾਨ ਸਿਵ ਕੁਮਾਰ ਗਰਗ, ਯੂਗੇਸ਼ ਗੁਪਤਾ, ਮਾਨਸ ਗੁਪਤਾ, ਅਭੀ ਗੁਪਤਾ, ਮੌਲਿਕ ਗੁਪਤਾ, ਰਤਿਕਾ ਗੁਪਤਾ, ਬਿਨੂੰ ਗੁਪਤਾ, ਵਿਸ਼ਾਲ ਗੁਪਤਾ, ਸਾਧੀਕਾ ਗੁਪਤਾ, ਰੈਨੂੰ ਗੁਪਤਾ, ਵਿਕਾਸ ਗੁਪਤਾ, ਅਮਰਨਾ ਗੁਪਤਾ, ਆਰਜੂ ਗੁਪਤਾ, ਰਾਇਕਾ ਗੁਪਤਾ, ਰਾਜਪਾਲ ਗਰਗ, ਸਿਵ ਕੁਮਾਰ ਗੋਇਲ, ਸੈਲਰ ਐਸੋਸੀਏਸਨ ਦੇ ਪ੍ਰਧਾਨ ਰਕੇਸ ਗਰਗ, ਸੁਸ਼ੀਲ ਗਰਗ, ਮੈਨੇਜਰ ਸੁਰਿੰਦਰ ਤੱਗੜ ਪੱਪੀ, ਡਾ. ਮਨਜੀਤ ਸਿੰਘ ਮੱਨੀ, ਭੂਸ਼ਨ ਗਰਗ, ਚਮਨ ਲਾਲ, ਰਜਿੰਦਰਪਾਲ ਬਿਲੂ, ਧਰਮਵੀਰ ਗੋਇਲ, ਭਾਜਪਾ ਆਗੂ ਪੰਮੀ ਜਿੰਦਲ, ਰਕੇਸ ਗੋਗੀ, ਮੰਦਰ ਦੇ ਸੇਵਾਦਾਰ ਪੰਡਤ ਰਵਿੰਦਰ ਰਵੀ ਅਤੇ ਕ੍ਰਿਸ਼ਨਾ ਮੰਦਰ ਦੇ ਸੇਵਾਦਾਰ ਪੰਡਤ ਵਿਜੇ ਸ਼ਰਮਾ ਆਦਿ ਮੌਜੂਦ ਸਨ। ਇਸ ਕਾਰਜ ਨੂੰ ਨੇਪਰੇ ਚਾੜਨ ਵਿੱਚ ਰਿਟਾਇਰਡ ਮੈਨੇਜਰ ਭੂਸ਼ਨ ਸ਼ਰਮਾ ਅਤੇ ਰਮੇਸ਼ ਗੁਪਤਾ ਨੇ ਅਹਿਮ ਭੂਮਿਕਾ ਨਿਭਾਈ।
*ਫ਼ੋਟੋ ਕੈਪਸਨ: ਸ੍ਰੀ ਦਰਸ਼ਨਪੁਰੀ ਜੀ ਮਹਾਰਾਜ ਅਤੇ ਸੰਤ ਸ੍ਰੀ ਨਿਰਦੋਸ਼ਪੁਰੀ ਜੀ ਮਹਾਰਾਜ਼ ਸ੍ਰੀ ਅਨੰਤ ਭੋਜਨ ਘਰ ਦਾ ਉਦਘਾਟਨ ਕਰਦੇ ਹੋਏ।*
*ਫ਼ੋਟੋ ਕੈਪਸਨ: ਸ੍ਰੀ ਦਰਸ਼ਨਪੁਰੀ ਜੀ ਮਹਾਰਾਜ ਅਤੇ ਸੰਤ ਸ੍ਰੀ ਨਿਰਦੋਸ਼ ਪੁਰੀ ਜੀ ਮਹਾਰਾਜ ਪ੍ਰਵਚਨ ਕਰਦੇ ਹੋਏ।*