
ਫਰਵਰੀ 14 (ਜਗਜੀਤ ਸਿੰਘ)ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਐਡਵੋਕੇਟ ਮਯੰਕ ਸ਼ਰਮਾ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਲੋਕਾਂ ਦੁਆਰਾ ਚੁਣੀ ਪੰਜਾਬ ਸਰਕਾਰ ਦਾ ਅਪਮਾਨ ਬੰਦ ਕਰਨ। ਉਨ੍ਹਾਂ ਕਿਹਾ ਕਿ ਦਿੱਲੀ ਚੋਣਾਂ ਹਾਰਣ ਤੋਂ ਬਾਅਦ ਸ੍ਰੀ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਵਿਧਾਇਕਾਂ ਨੂੰ ਦਿੱਲੀ ਬੁਲਾ ਕੇ ਨਵੀਆਂ ਹਦਾਇਤਾਂ ਦੇ ਰਿਹਾ ਹੈ ਜਦੋ ਕਿ ਉਹ ਖੁਦ ਹੰਕਾਰ ਛੱਡ ਕੇ ਪੰਜਾਬ ਆ ਸਕਦਾ ਸੀ ਪਰ ਉਸ ਨੇ 2 ਹਜਾਰ ਦੇ ਕਰੀਬ ਪ੍ਰਸਾਸਨਕ ਅਧਿਕਾਰੀਆਂ ਨੂੰ ਵੀ ਦਿਲੀ ਬੁਲਾ ਲਿਆ ਜੋਂ ਗਲਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਕ ਕਠਪੁਤਲੀ ਦੀ ਤਰ੍ਹਾਂ ਹਨ। ਦਸਣਨਯੋਗ ਗੱਲ ਇਹ ਹੈ ਕਿ 30 ਮਿੰਟ ਦੇ ਭਾਸ਼ਣ ਕਾਰਣ ਪੰਜਾਬ ਸਰਕਾਰ ਦੇ ਕਰੋੜਾਂ ਰੁਪਈਆ ਪਾਣੀ ਦੀ ਤਰ੍ਹਾਂ ਬਹਾਅ ਦਿੱਤੇ ਜਾਂਦੇ ਹਨ ਜੋ ਕਿ ਸਰਾ-ਸਰ ਪੰਜਾਬ ਦੇ ਲੋਕਾਂ ਨਾਲ ਧੋਖਾ ਹੋ ਰਿਹਾ ਹੈ। ਪੰਜਾਬ ਉਪਰ ਪਹਿਲਾਂ ਤੋ ਹੀ ਸਵਾ ਦੋ ਲੱਖ ਕਰੋੜ ਦਾ ਕਰਜ਼ਾ ਹੈ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਉਨ੍ਹਾਂ ਦੁਖ ਪ੍ਰਗਟ ਕੀਤਾ ਕਿ ਸ੍ਰੀ ਕੇਜਰੀਵਾਲ ਆਪਣਾ ਤਾਨਾਸ਼ਾਹ ਰਵਈਆ ਪੰਜਾਬ ਦੇ ਵਿਧਾਇਕਾਂ ’ਤੇ ਥੋਪ ਰਹੇ ਹਨ।
*ਫੋਟੋ ਕੈਪਸ਼ਨ: ਐਡਵੋਕੇਟ ਮਯੰਕ ਸ਼ਰਮਾ*