
ਸ਼ਹਿਰ ਦੇ ਵਿਕਾਸ ਲਈ ਨਗਰ ਕੌਂਸਲ ਅਮਲੋਹ ਨੂੰ ਦਿੱਤਾ ਜਾਵੇਗਾ ਹਰ ਸੰਭਵ ਸਹਿਯੋਗ – ਵਿਧਾਇਕ ਗੈਰੀ ਬੜਿੰਗ
ਅਮਲੋਹ,(ਅਜੇ ਕੁਮਾਰ)
ਨਗਰ ਕੌਂਸਲ ਅਮਲੋਹ ਦੇ ਨਵ-ਨਿਯੁਕਤ ਪ੍ਰਧਾਨ ਸਿਕੰਦਰ ਸਿੰਘ ਗੋਗੀ ਵੱਲੋਂ ਹਲਕਾ ਵਿਧਾਇਕ ਗੁਰਿੰਦਰ ਗੈਰੀ ਬੜਿੰਗ ਦੀ ਹਾਜ਼ਰੀ ਵਿੱਚ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਅਤੇ ਵਿਧਾਇਕ ਨੇ ਉਸ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਪਾਰਟੀ ਦੇ ਟਕਸਾਲੀ ਆਗੂ ਸਿਕੰਦਰ ਸਿੰਘ ਗੋਗੀ ਵੱਲੋਂ ਆਪਣੀ ਟੀਮ ਸਮੇਤ ਜ਼ਿਮੇਵਾਰੀ ਸੰਭਾਲੀ ਹੈ ਅਤੇ ਕੌਂਸਲਰ ਨੂੰ ਵਿਕਾਸ ਲਈ ਹਰ ਸੰਭਵ ਸਹਿਯੋਗ ਦਿਤਾ ਜਾਵੇਗਾ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਹ ਟੀਮ ਸ਼ਹਿਰ ਵਾਸੀਆਂ ਦੀਆਂ ਆਸਾਂ ਉਮੀਦਾਂ ‘ਤੇ ਖਰਾ ਉਤਰਨਗੇ। ਸ੍ਰੀ ਸਿਕੰਦਰ ਸਿੰਘ ਗੋਗੀ ਨੇ ਵਿਧਾਇਕ ਅਤੇ ਕੌਂਸਲਰਾਂ ਦਾ ਧੰਨਵਾਦ ਕਰਦਿਆ ਭਰੋਸਾ ਦਿਤਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਇਮਾਨਦਾਰੀ ਨਾਲ ਕੰਮ ਕਰੇਗਾ ਅਤੇ ਵਿਕਾਸ ਪੱਖੋ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਆਗੂਆਂ ਅਤੇ ਵਰਕਰਾਂ ਨੇ ਸ੍ਰੀ ਗੋਗੀ ਦਾ ਸਨਮਾਨ ਵੀ ਕੀਤਾ ਅਤੇ ਵਧਾਈ ਦਿਤੀ। ਇਸ ਮੌਕੇ ਪਾਰਟੀ ਆਗੂ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ, ਸੀਨੀਅਰ ਮੀਤ ਪ੍ਰਧਾਨ ਵਿੱਕੀ ਮਿੱਤਲ, ਮੀਤ ਪ੍ਰਧਾਨ ਜਗਤਾਰ ਸਿੰਘ, ਮੰਡੀ ਗੋਬਿੰਦਗੜ੍ਹ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਮਾਰਕੀਟ ਕਮੇਟੀ ਅਮਲੋਹ ਦੀ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੌਤ, ਸੀਨੀਅਰ ਆਗੂ ਸ਼ਿੰਗਾਰਾ ਸਿੰਘ ਸਲਾਣਾ, ਕਾਰਜ ਸਾਧਕ ਅਫਸਰ ਬਲਜਿੰਦਰ ਸਿੰਘ, ਕੌਂਸਲਰ ਅਤੁੱਲ ਲੁਟਾਵਾ, ਲਵਪ੍ਰੀਤ ਸਿੰਘ ਲਵੀ, ਜਾਨਵੀ ਸ਼ਰਮਾ, ਪਾਰਟੀ ਆਗੂ ਓਕਾਰ ਚੌਹਾਨ, ਲੱਕੀ ਭਲਵਾਨ ਸਲਾਣਾ, ਮਨਿੰਦਰ ਸਿੰਘ ਭੱਟੋਂ, ਐਡਵੋਕੇਟ ਅਮਰੀਕ ਸਿੰਘ, ਸਰਪੰਚ ਹਰਦੀਪ ਸਿੰਘ ਮਛਰਾਏ, ਯਾਦਵਿੰਦਰ ਸਿੰਘ ਮਾਨਗੜ੍ਹ, ਸਰਪੰਚ ਜਿੰਮੀ ਲਾਡਪੁਰ, ਕੁਲਜੀਤ ਸਿੰਘ ਨਰਾਇਣਗੜ੍ਹ, ਤਰਨਦੀਪ ਸਿੰਘ ਬਦੇਸ਼ਾ, ਦਰਸ਼ਨ ਸਿੰਘ ਭੱਦਲਥੂਹਾ, ਜਸਵੀਰ ਸਿੰਘ ਫੌਜੀ, ਰਾਕੇਸ਼ ਬੰਟੀ, ਭਾਗ ਸਿੰਘ, ਜਗਦੇਵ ਸਿੰਘ, ਪਾਲੀ ਅਰੋੜਾ, ਬੰਤ ਸਿੰਘ, ਸਨੀ ਮਾਹੀ, ਮੋਨੀ ਪੰਡਿਤ, ਦਫ਼ਤਰ ਇੰਚਾਰਜ ਰਾਮ ਬਾਵਾ ਅਤੇ ਲੱਤਾ ਠਾਕੁਰ ਆਦਿ ਮੌਜੂਦ ਸਨ।
*ਫੋਟੋ ਕੈਪਸਨ: ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਹੋਰ ਪ੍ਰਧਾਨ ਸਿਕੰਦਰ ਸਿੰਘ ਗੋਗੀ ਦੇ ਅਹੁੱਦਾ ਸੰਭਾਲਣ ਮੌਕੇ ਮੂੰਹ ਮਿੱਠਾ ਕਰਵਾਉਂਦੇ ਹੋਏ।*