ਸੜਕ ਸੁਰੱਖਿਆ ਮਹੀਨੇ ਦੌਰਾਨ ਮੁਕਤੀਸਰ ਵੈਲਫੇਅਰ ਕਲੱਬ ਨੇ ਨੌਜਵਾਨਾਂ ਨੂੰ ਟਰੈਫਿਕ ਜਾਗਰੂਕਤਾ ਕਿਤਾਬਾਂ ਵੰਡੀਆਂ

ਸ੍ਰੀ ਮੁਕਤਸਰ ਸਾਹਿਬ (ਅਵਤਾਰ ਮਰਾੜ੍ਹ) ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਰਜੇਸ਼ ਤ੍ਰਿਪਾਠੀ ਆਈ.ਏ.ਐਸ ਅਤੇ ਮਾਨਯੋਗ ਐਸ.ਐਸ.ਪੀ ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ ਜੀ ਦੇ ਦਿਸ਼ਾ ਨਿਰਦੇਸ਼ ਤੇ ਮੁਕਤੀਸਰ ਵੈਲਫੇਅਰ ਕਲੱਬ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸੜਕ ਸੁਰੱਖਿਆ ਮਹੀਨੇ ਦੀ ਸ਼ੁਰੂਆਤੀ ਦਿਨ ਦੌਰਾਨ ਨੌਜਵਾਨਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਕਿਤਾਬਾਂ ਵੰਡੀਆਂ ਗਈਆਂ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਜਸਪ੍ਰੀਤ ਸਿੰਘ ਛਾਬੜਾ ਪ੍ਰਧਾਨ, ਪੀਸੀ ਹੋਮ ਗਾਰਡ ਸਤਪਾਲ ਸਿੰਘ,ਸ਼ਮਸ਼ੇਰ ਸਿੰਘ, ਡਾਕਟਰ ਸੁਖਮੰਦਰ ਸਿੰਘ ਗਿੱਲ, ਨਰੇਸ਼ ਕੁਮਾਰ, ਤੋਂ ਇਲਾਵਾ ਲੇਡੀਜ ਕਾਂਸਟੇਬਲ ਹਾਜਰ ਸਨ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਨੈਸ਼ਨਲ ਪੱਧਰ ਤੇ 1 ਜਨਵਰੀ ਤੋਂ 31 ਜਨਵਰੀ ਤੱਕ ਸੜਕ ਸੁਰੱਖਿਆ ਮਹੀਨਾ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁਕਤੀਸਰ ਵੈਲਫਰ ਕਲੱਬ ਰਜਿਸਟਰ ਵੱਲੋਂ ਪੰਜਾਬ ਪੁਲਿਸ ਟਰਾਂਸਪੋਰਟ ਵਿਭਾਗ ਨਾਲ ਰਲ ਕੇ ਸ਼ਹਿਰ ਵਿੱਚ ਜਾਗਰੂਕਤਾ ਗਤੀਵਿਧੀਆਂ ਵੱਡੇ ਪੱਧਰ ਤੇ ਕੀਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਅੱਜ ਪਹਿਲੇ ਦਿਨ ਅਸੀਂ ਨੌਜਵਾਨਾਂ ਨੂੰ ਟਰੈਫਿਕ ਨਿਯਮਾਂ ਦੇ ਸੰਕੇਤਾਂ ਸਬੰਧੀ ਕਿਤਾਬਾਂ ਵੰਡ ਕੇ ਜਾਗਰੂਕ ਕਰ ਰਹੇ ਹਾਂ ਅਤੇ ਉਹਨਾਂ ਨੂੰ ਅਪੀਲ ਕਰ ਰਹੇ ਹਾਂ ਕਿ ਸੜਕੀ ਹਾਸਿਆਂ ਤੋਂ ਬਚਣ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਕਰੋ ਉਹਨਾਂ ਨੇ ਕਿਹਾ ਕਿ ਸਰਦੀ ਅਤੇ ਧੁੰਦ ਦਾ ਮੌਸਮ ਹੋਣ ਕਰਕੇ ਸਾਨੂੰ ਲੰਬੇ ਸਫਰ ਤੇ ਘੱਟ ਹੀ ਨਿਕਲਣਾ ਚਾਹੀਦਾ ਹੈ ਜੇਕਰ ਐਮਰਜੰਸੀ ਹੋਵੇ ਤਾਂ ਸਾਨੂੰ ਆਪਣਾ ਵਾਹਨ ਤੇਜ਼ ਰਫਤਾਰ ਵਿੱਚ ਨਹੀਂ ਚਲਾਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਕੀਮਤੀ ਜਾਨ ਨੂੰ ਬਚਾਉਣ ਲਈ ਕੁਝ ਸਮਾਂ ਲੇਟ ਪਹੁੰਚਿਆ ਚੰਗਾ ਹੈ ਛਾਬੜਾ ਨੇ ਕਿਹਾ ਕਿ ਇਸ ਮਹੀਨੇ ਦੌਰਾਨ ਵੱਡੇ ਪੱਧਰ ਤੇ ਜਾਗਰੂਕਤਾ ਗਤੀਵਿਧੀਆਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।

 

ਸੜਕ ਸੁਰੱਖਿਆ ਮਹੀਨੇ ਦੌਰਾਨ ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਕਿਤਾਬਾਂ ਵੰਡਦੇ ਹੋਏ ਜਸਪ੍ਰੀਤ ਸਿੰਘ ਛਾਬੜਾ ਅਤੇ ਪੀਸੀ ਸਤਪਾਲ ਸਿੰਘ ਅਤੇ ਸੰਸਥਾ ਦੇ ਮੈਂਬਰ

Leave a Comment