ਲੜਕੀਆਂ ਅੱਜ ਹਰ ਖੇਤਰ ‘ਚ ਲੜਕਿਆਂ ਤੋਂ ਮੋਹਰੀ-ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ

ਇਸਤਰੀ ਬਾਲ ਵਿਕਾਸ ਵਲੋਂ 31 ਧੀਆਂ ਦੀ ਲੋਹੜੀ ਮਨਾਉਂਣ ਲਈ ਕੀਤਾ ਪ੍ਰਭਾਵਸ਼ਾਲੀ ਸਮਾਗਮ

ਅਮਲੋਹ, (ਅਜੇ ਕੁਮਾਰ): ਜ਼ਿਲ੍ਹਾ ਪ੍ਰਸਾਸ਼ਨ ਵਲੋਂ ਉਲੀਕੇ ਗਏ ਧੀਆਂ ਦੀ ਲੋਹੜੀ ਪ੍ਰੋਗਰਾਮ ਤਹਿਤ ਅਮਲੋਹ ਵਿਚ ਬਲਾਕ ਪੱਧਰ ਦਾ ਇਕ ਸਮਾਗਮ ਕੀਤਾ ਗਿਆ ਜਿਸ ਵਿਚ 31 ਨਵਜੰਮੀਆਂ ਲੜਕੀਆਂ ਦੀ ਲੋਹੜੀ ਮਨਾਈ ਗਈ ਅਤੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਉਨ੍ਹਾਂ ਦੇ ਭਰਾ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਨੇ ਮੁੱਖ-ਮਹਿਮਾਨ ਵਜੋਂ ਸਿਰਕਤ ਕੀਤੀ। ਉਨ੍ਹਾਂ ਇਸ ਉਪਰਾਲੇ ਦੀ ਸਲਾਘਾ ਕਰਦਿਆ ਕਿਹਾ ਕਿ ਲੜਕੀਆਂ ਅੱਜ ਹਰ ਖੇਤਰ ‘ਚ ਲੜਕਿਆਂ ਤੋਂ ਮੋਹਰੀ ਹਨ ਇਸ ਲਈ ਸਾਨੂੰ ਲੜਕੇ ਲੜਕੀਆਂ ਵਿਚ ਫ਼ਰਕ ਨਹੀਂ ਰਖਣਾ ਚਾਹੀਦਾ ਅਤੇ ਲੜਕੀਆਂ ਨੂੰ ਬਣਦਾ ਮਾਣ ਸਨਮਾਨ ਦਿੰਦੇ ਹੋਏ ਉਚੇਰੀ ਸਿਖਿਆ ਦੇਣੀ ਚਾਹੀਦੀ ਹੈ ਤਾਂ ਜੋਂ ਸਮਾਜ ਵਿਚ ਲੜਕੇ ਲੜਕੀਆਂ ਦਾ ਮਤਭੇਦ ਖਤਮ ਹੋ ਸਕੇ। ਉਨ੍ਹਾਂ ਕਿਹਾ ਕਿ ਲੜਕੀਆਂ ਦੀ ਜ਼ਿਲ੍ਹੇ ਵਿਚ ਪੈਦਾਵਾਰ ਪਿਛਲੇ ਸਮੇਂ ਦੇ ਮੁਕਾਬਲੇ ਵਧੀ ਹੈ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੀਆਂ ਲੜਕੀਆਂ ਨੇ ਇਸ ਮੌਕੇ ਰੰਗਾਰੰਗ ਪ੍ਰੋਗਰਾਮ ਪੇਸ ਕੀਤਾ। ਕੌਂਸਲ ਪ੍ਰਧਾਨ ਸਿਕੰਦਰ ਸਿੰਘ ਗੋਗੀ ਨੇ ਦਹੇਜ ਦੇ ਕੋਹੜ ਨੂੰ ਖਤਮ ਕਰਨ ਦੀ ਗੱਲ ਕੀਤੀ। ਮਾਰਕੀਟ ਕਮੇਟੀ ਦੀ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੌਤ ਨੇ ਇਸ ਉਪਰਾਲੇ ਦੀ ਸਲਾਘਾ ਕਰਦਿਆ ਧੀਆਂ ਦੀ ਹਰ ਪੱਧਰ ‘ਤੇ ਵਿਸੇਸ਼ ਪ੍ਰਾਪਤੀਆਂ ਦਾ ਜਿਕਰ ਕੀਤਾ। ਇਸ ਮੌਕੇ ਨਵਜੰਮੀਆਂ 31 ਬੱਚੀਆਂ ਨੂੰ ‘ਬੇਬੀ ਕਿੱਟ’, ਕੰਬਲ ਅਤੇ ਮਠਿਆਈ ਆਦਿ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮੀਤ ਸਿੰਘ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਹਰਜੀਤ ਕੌਰ, ਕੌਂਸਲ ਦੇ ਮੀਤ ਪ੍ਰਧਾਨ ਜਗਤਾਰ ਸਿੰਘ, ਕੌਂਸਲਰ ਹਰਿੰਦਰ ਕੌਰ, ਕੌਂਸਲਰ ਲਵਪ੍ਰੀਤ ਸਿੰਘ, ਕੌਂਸਲਰ ਜਾਨਬੀ ਦੇਵੀ, ਅਵਤਾਰ ਸਿੰਘ, ਗਿਆਨਵੀਰ ਸਿੰਘ, ਜਗਦੇਵ ਸਿੰਘ ਅਮਲੋਹ, ਰਣਜੀਤ ਸਿੰਘ ਅਮਲੋਹ, ਬੰਤ ਸਿੰਘ, ਜਸਵੀਰ ਸਿੰਘ ਫ਼ੌਜੀ, ਪਾਲੀ ਅਰੌੜਾ ਅਤੇ ਰਕੇਸ਼ ਬੰਟੀ ਆਦਿ ਹਾਜ਼ਰ ਸਨ, ਪੰਚ ਦਾ ਸੰਚਾਲਨ ਸੁਪਰਵਾਈਜ਼ਰ ਪੂਨਮ ਰਾਣੀ ਨੇ ਨਿਭਾਇਆ। ਸਮਾਗਮ ਵਿਚ ਇਲਾਕੇ ਦੇ ਪੰਚ, ਸਰਪੰਚ ਅਤੇ ਨਾਮਵਰ ਸਖਸ਼ੀਅਤਾਂ ਨੇ ਸਿਰਕਤ ਕੀਤੀ।

ਫ਼ੋਟੋ ਕੈਪਸਨ: ਨਵਜੰਮੀਆਂ ਬੱਚੀਆਂ ਦਾ ਸਨਮਾਨ ਕਰਦੇ ਹੋਏ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਅਤੇ ਹੋਰ।

Leave a Comment