
ਅਮਲੋਹ, 3 ਮਾਰਚ(ਅਜੇ ਕੁਮਾਰ)
ਬਲਾਕ ਅਮਲੋਹ ਦੇ ਪਿੰਡ ਸ਼ਮਸ਼ਪੁਰ ਵਿਖੇ ਭਾਰੀ ਦੰਗਲ (ਘੋਲ ) 4 ਮਾਰਚ ਨੂੰ ਕਰਵਾਏ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆ ਸ੍ਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਦੰਗਲ ਵਿਚ ਪੰਜਾਬ ਦੇ ਮਸ਼ਹੂਰ ਪਹਿਲਵਾਨ ਆਪਣੀ ਤਾਕਤ ਦੇ ਜੌਹਰ ਦਿਖਾਉਂਣਗੇ। ਉਨ੍ਹਾਂ ਦੱਸਿਆ ਕਿ ਇਨਾਮ ਝੰਡੀ ਦੀ ਕੁਸਤੀ 1 ਲੱਖ 31 ਹਜ਼ਾਰ ਰੁਪਏ ਅਤੇ ਪੱਗ ਦੀ ਹੋਵੇਗੀ। ਝੰਡੀ ਦੀ ਕੁਸ਼ਤੀ ਆਰ-ਪਾਰ ਦੀ ਹੋਵੇਗੀ। ਇਸ ਸਬੰਧੀ ਕੁਸਤੀਆਂ ਦਾ ਪੋਸਟਰ ਵੀ ਜਾਰੀ ਕੀਤਾ ਗਿਆ ਅਤੇ ਇਲਾਕਾ ਨਿਵਾਸੀਆਂ ਨੂੰ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ ਗਈ।
*ਫੋਟੋ ਕੈਪਸ਼ਨ: ਕੁਸਤੀਆਂ ਸਬੰਧੀ ਪੋਸਟਰ ਜਾਰੀ ਕਰਦੇ ਹੋਏ ਪਿੰਡ ਵਾਸੀ।*