ਸਾਹਿੱਲ ਗੋਇਲ ਬਜਰੰਗ ਸੇਨਾ ਭਾਰਤ ਦੇ ਰਾਸਟਰੀ ਮੰਤਰੀ ਬਣੇ

ਫਰਵਰੀ 26( ਜਗਜੀਤ ਸਿੰਘ )ਆਪਣੇ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਾਹਿਲ ਗੋਇਲ ਨੂੰ ਬਜਰੰਗ ਸੇਨਾ ਦੇ ਕੌਮੀ ਪ੍ਰਧਾਨ ਅਸ਼ੋਕ ਸਰਮਾ ਨੇ ਹਿੰਦੂ ਸਮਾਜ ਅਤੇ ਦੇਸ ਪ੍ਰਤੀ ਵਧੀਆ ਸੇਵਾਵਾਂ ਬਦਲੇ ਉਸ ਨੂੰ ਬਜਰੰਗ ਸੇਨਾ ਭਾਰਤ ਦਾ ਕੌਮੀ ਮੰਤਰੀ ਬਣਾਉਂਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੋਇਲ ਮਹਿਨਤੀ ਨੌਜਵਾਨ ਹਨ ਅਤੇ ਇਨ੍ਹਾਂ ਦੇ ਅੱਗੇ ਆਉਂਣ ਨਾਲ ਬਜਰੰਗ ਸੈਨਾ ਵਿਚ ਹੋਰ ਮਜਬੂਤੀ ਆਵੇਗੀ। ਸ੍ਰੀ ਗੋਇਲ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆ ਭਰੋਸਾ ਦਿਤਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਹਰ ਸੰਭਵ ਯਤਨ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਦੇਸ ਭਰ ਵਿਚ ਬਜਰੰਗ ਸੈਨਾ ਭਾਰਤ ਦੇ ਯੂਨਿਟ ਕਾਇਮ ਕੀਤੇ ਜਾਣਗੇ ਅਤੇ ਅਗਲੇ ਦਿਨਾਂ ਵਿਚ ਉਹ ਜੈ ਪੁਰ ਅਤੇ ਹੋਰ ਸ਼ਹਿਰਾਂ ਵਿਚ ਵੀ ਜਾ ਕੇ ਮੀਟਿੰਗਾਂ ਕਰਕੇ ਯੂਨਿਟ ਕਾਇਮ ਕਰਨਗੇ।

ਫ਼ੋਟੋ ਕੈਪਸਨ: ਸਾਹਿਲ ਗੋਇਲ

Leave a Comment