ਫਰਵਰੀ 25 (ਜਗਜੀਤ ਸਿੰਘ)
ਬਾਬਾ ਸਹਿਬ ਅੰਬੇਡਕਰ ਕਲੱਬ ਸਰਹਿੰਦ ਅਤੇ ਵਾਰਡ ਨੰਬਰ 9 ਦੇ ਨਿਵਾਸੀਆਂ ਵੱਲੋਂ ਬਾਬਾ ਬਿਧੀ ਚੰਦ ਸੰਗੀਤ ਵਿਦਿਆਲਿਆ ਵਿਖੇ ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦਾ 648ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਮਾਰਕੀਟ ਕਮੇਟੀ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਭਗਤ ਰਵਿਦਾਸ ਜੀ ਨੇ ਸੱਚ ਦੀ ਆਵਾਜ਼ ਗੁਰਬਾਣੀ ਦਾ ਉਚਾਰਨ ਕਰਕੇ ਦਬੇ ਕੁਚਲੇ ਗਰੀਬ ਲੋਕਾਂ ਨੂੰ ਜੀਵਨ ਜਿਊਣ ਦੀ ਜਾਚ ਸਿਖਾਈ। ਸਿੱਖ ਗੁਰੂ ਸਾਹਿਬਾਨ ਨੇ ਭਗਤ ਜੀ ਦੀ ਬਾਣੀ ਨੂੰ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਕੇ ਜਾਤ-ਪਾਤ ਦਾ ਭੇਦ ਭਾਵ ਖ਼ਤਮ ਕਰਨ ਦਾ ਸੰਦੇਸ਼ ਦਿੱਤਾ। ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ ਨੇ ਕਿਹਾ ਕਿ ਹਰ ਸਾਲ ਇਸ ਵਾਰਡ ਤੇ ਕਲੱਬ ਵੱਲੋਂ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ। ਇਸ ਵਾਰ ਇਹ 15ਵਾਂ ਸਮਾਗਮ ਕ੍ਰਿਸ਼ਨ ਸਿੰਘ, ਜਗੀਰ ਸਿੰਘ ਫੌਜੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਪ੍ਰਸ਼ਾਦਾ ਤੇ ਚਾਹ ਬਿਸਕੁਟਾਂ ਦੇ ਲੰਗਰ ਲਗਾਇਆ ਗਿਆ। ਇਸ ਮੌਕੇ ਆਪ ਆਗੂ ਮਾਸਟਰ ਸੰਤੋਖ ਸਿੰਘ ਅਤੇ ਗੁਰਚਰਨ ਸਿੰਘ ਬਲੱਗਣ ਨੇ ਵੀ ਵਿਚਾਰ ਸਾਂਝੇ ਕੀਤੇ।
*ਫੋਟੋ ਕੈਪਸ਼ਨ: ਸਮਾਗਮ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ।*