ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਸਮਾਜਿਕ ਮੁੱਦਿਆਂ ਨੂੰ ਵੱਡੇ ਪੱਧਰ ’ਤੇ ਚੁੱਕਣ ਵਾਲੇ ਭਾਜਪਾ ਪੰਜਾਬ ਦੇ ਸਕੱਤਰ ਅਤੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਨੇ ਭਾਜਪਾ ਦੇ ਯੂਥ ਆਗੂ ਸਾਹਿਲ ਗੋਇਲ ਨੂੰ ਸਨਮਾਨਿਤ ਕੀਤਾ। ਸਾਬਕਾ ਚੇਅਰਮੈਨ ਢਿੱਲੋਂ ਨੇ ਸਾਹਿਲ ਗੋਇਲ ਨੂੰ ਪਾਰਟੀ ਨੂੰ ਮਜ਼ਬੂਤ ਕਰਨ ਲਈ ਹੋਰ ਸਿੱਦਤ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਨੌਜਵਾਨਾਂ ਦਾ ਪਾਰਟੀ ਨਾਲ ਜੁੜਨਾ ਵਧੀਆ ਗੱਲ ਹੈ। ਭਾਜਪਾ ਹੀ ਅਜਿਹੀ ਪਾਰਟੀ ਹੈ, ਜਿਹੜੀ ਕਿ ਪੰਜਾਬ ਨੂੰ ਤਰੱਕੀ ਦੀ ਰਾਹ ’ਤੇ ਲੈ ਕੇ ਜਾ ਸਕਦੀ ਹੈ। ਸ੍ਰੀ ਢਿਲੋ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝ ਚੁੱਕੇ ਹਨ, ਇਹੀ ਕਾਰਨ ਹੈ ਕਿ ਦੇਸ਼ ਅਤੇ ਬਾਕੀ ਰਾਜਾਂ ’ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਪੰਜਾਬ ’ਚ ਵੀ ਭਾਜਪਾ ਸਰਕਾਰ ਬਣੇ। ਸ੍ਰੀ ਸਾਹਿਲ ਗੋਇਲ ਨੇ ਕਿਹਾ ਕਿ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਵੱਲੋਂ ਹਮੇਸ਼ਾ ਲੋਕ ਮੁੱਦਿਆਂ ’ਤੇ ਪਹਿਰਾ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਇਹ ਵੀ ਇਕ ਰਿਕਾਰਡ ਹੈ ਕਿ ਸ੍ਰੀ ਢਿੱਲੋਂ ਕੇਂਦਰ ਦੀਆਂ ਲੋਕਾਂ ਭਲਾਈ ਸਕੀਮਾਂ ਖੁਦ ਪੈਰਵਾਈ ਕਰ ਕੇ ਪੰਜਾਬ ਅਤੇ ਖਾਸ ਤੌਰ ’ਤੇ ਪਟਿਆਲਾ ’ਚ ਲਿਆਂਦੀਆਂ ਜਾ ਰਹੀਆਂ ਹਨ।
*ਫੋਟੋ ਕੈਪਸ਼ਨ: ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿਲੋ ਸਾਹਿਲ ਗੋਇਲ ਦਾ ਸਨਮਾਨ ਕਰਦੇ ਹੋਏ।*