4 ਰੋਜ਼ਾ ਕੁਲ ਹਿੰਦ ਹਾਕੀ ਟੂਰਨਾਮੈਟ ਸਮਾਪਤ

ਲੜਕੀਆਂ ਵਿਚ ਆਰ.ਸੀ.ਐਫ. ਕਪੂਰਥਲਾ ਅਤੇ ਲੜਕਿਆਂ ਦੇ ਮੁਕਾਬਲਿਆਂ ‘ਚ ਸੀ.ਆਰ.ਪੀ.ਐਫ. ਜਲੰਧਰ ਦੀਆਂ ਟੀਮਾਂ ਰਹੀਆਂ ਜੇਤੂ

ਅਮਲੋਹ,(ਅਜੇ ਕੁਮਾਰ)

ਐਨਆਰਆਈ ਸਪੋਰਟਸ ਕਲੱਬ ਅਮਲੋਹ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੇ ਗਰਾਊਂਡ ਵਿੱਚ 4 ਰੋਜ਼ਾ 14 ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਸਮਾਪਤ ਹੋ ਗਿਆ। ਲੜਕੀਆਂ ਦੇ ਮੁਕਾਬਲੇ ਵਿਚ ਆਰ.ਸੀ.ਐਫ. ਕਪੂਰਥਲਾ ਦੀ ਟੀਮ ਨੇ ਟਾਈ ਬਰੈਕਰ ਨਾਲ ਸੀ.ਆਰ.ਪੀ.ਐਫ. ਜਲੰਧਰ ਦੀ ਟੀਮ ਨੂੰ 1 ਦੇ ਮੁਕਾਬਲੇ 3 ਗੋਲਾਂ ਨਾਲ ਹਰਾ ਕੇ ਜਿਤ ਹਾਸਲ ਕੀਤੀ ਜਦੋ ਕਿ ਲੜਕਿਆਂ ਦੇ ਮੁਕਾਬਲਿਆਂ ਵਿਚ ਸੀ.ਆਰ.ਪੀ. ਐਫ. ਜਲੰਧਰ ਦੀ ਟੀਮ ਨੇ ਚੰਡੀਗੜ੍ਹ ਦੀ ਟੀਮ ਨੂੰ 1 ਦੇ ਮੁਕਾਬਲੇ 2 ਗੋਲਾਂ ਨਾਲ ਹਰਾ ਕੇ ਜਿਤ ਹਾਸਲ ਕੀਤੀ। ਪ੍ਰਬੰਧਕਾਂ ਨੇ ਲੜਕਿਆ ਦੀ ਜੇਤੂ ਟੀਮ ਨੂੰ 71 ਹਜ਼ਾਰ ਅਤੇ ਉਪ ਜੇਤੂ ਨੂੰ 41 ਹਜ਼ਾਰ ਜਦੋ ਕਿ ਲੜਕੀਆਂ ਦੀ ਜੇਤੂ ਟੀਮ ਨੂੰ 31 ਹਜ਼ਾਰ ਅਤੇ ਉਪ ਜੇਤੂ ਨੂੰ 21 ਹਜ਼ਾਰ ਰੁਪਏ ਅਤੇ ਯਾਦਗਾਰੀ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ। ਖਿਡਾਰੀਆਂ ਨਾਲ ਸੀਬੀਆਈ ਦੇ ਰਿਟ. ਐਸਪੀ ਮਹੇਸ਼ ਪੁਰੀ, ਰਿਟ. ਜਿਲਾ ਅਟਾਰਨੀ ਅਸ਼ੋਕ ਸ਼ਰਮਾ ਅਤੇ ਸਮਾਜ ਸੇਵੀ ਡਾ. ਕਰਨੈਲ ਸਿੰਘ ਆਦਿ ਨੇ ਜਾਣ-ਪਹਿਚਾਣ ਕੀਤੀ ਅਤੇ ਕਲੱਬ ਦੀ ਮਾਲੀ ਸਹਾਇਤਾ ਵੀ ਕੀਤੀ। ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ ਬਿੰਦਰ, ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਸਮੇਤ ਹੋਰ ਸਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਕਲੱਬ ਦੇ ਪ੍ਰਧਾਨ ਸਿੰਦਰ ਮੋਹਨ ਪੁਰੀ, ਮੀਤ ਪ੍ਰਧਾਨ ਵਿਨੋਦ ਮਿੱਤਲ, ਐਡਵੋਕੇਟ ਯਾਦਵਿੰਦਰ ਸਿੰਘ, ਅਨਿਲ ਲੁਟਾਵਾ, ਰੁਪਿੰਦਰ ਹੈਪੀ, ਪਰਮਜੀਤ ਸੂਦ, ਪਵਨ ਕੁਮਾਰ, ਡਾ. ਹਰਪਾਲ ਸਿੰਘ ਅਤੇ ਸੇਵਾ ਰਾਮ ਆਦਿ ਨੇ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਸਟੇਜ ਸਕੱਤਰ ਦਾ ਫ਼ਰਜ ਭਗਵਾਨ ਸਿੰਘ ਮਾਜਰੀ ਨੇ ਨਿਭਾਇਆ।

*ਫ਼ੋਟੋ ਕੈਪਸਨ: ਕਲੱਬ ਦੇ ਅਹੁਦੇਦਾਰ ਅਤੇ ਮਹਿਮਾਨ ਲੜਕੀਆਂ ਦੀ ਜੇਤੂ ਟੀਮ ਦਾ ਸਨਮਾਨ ਕਰਦੇ ਹੋਏ।*

*ਫ਼ੋਟੋ ਕੈਪਸਨ: ਕਲੱਬ ਦੇ ਅਹੁੱਦੇਦਾਰ ਅਤੇ ਮੈਬਰ ਲੜਕਿਆਂ ਦੀ ਜੇਤੂ ਟੀਮ ਦਾ ਸਨਮਾਨ ਕਰਦੇ ਹੋਏ।*

Leave a Comment