
ਮਨਜਿੰਦਰ ਸਿੰਘ ਅਮਲੋਹ ਪ੍ਰਧਾਨ ਬਣੇ
ਅਮਲੋਹ(ਅਜੇ ਕੁਮਾਰ)
ਗੁਰਦੁਆਰਾ ਸਿੰਘ ਸਭਾ ਅਮਲੋਹ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਸਹਿਰ ਦੀਆਂ ਸੰਗਤਾਂ, ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਮੈਬਰ ਭਾਈ ਰਵਿੰਦਰ ਸਿੰਘ ਖਾਲਸਾ ਅਤੇ ਸੁਪਰੀਮ ਕਮੇਟੀ ਦੇ ਮੈਬਰ ਐਡਵੋਕੇਟ ਤੇਜਵੰਤ ਸਿੰਘ, ਮਨੋਹਰ ਲਾਲ ਵਰਮਾ, ਹਰਦੇਵ ਸਿੰਘ ਜੱਸੜ੍ਹ ਅਤੇ ਅਜਮੇਰ ਸਿੰਘ ਟਿਵਾਣਾ ਦੀ ਹਾਜ਼ਰੀ ਵਿਚ ਅੱਜ ਇਥੇ ਗੁਰਦੁਆਰਾ ਸਾਹਿਬ ਵਿਚ ਹੋਈ ਜਿਸ ਵਿਚ ਸਰਬਸੰਮਤੀ ਨਾਲ ਮਨਿੰਦਰ ਸਿੰਘ ਨੂੰ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਇਸ ਮੌਕੇ 15 ਮੈਬਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ ਜਿਨ੍ਹਾਂ ਵਿਚੋ ਬਾਅਦ ਵਿਚ ਮੈਬਰਾਂ ਨੇ ਸਰਬਸੰਮਤੀ ਨਾਲ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਜਿਸ ਵਿਚ ਦਵਿੰਦਰ ਸਿੰਘ ਮੀਤ ਪ੍ਰਧਾਨ, ਰਾਜਿੰਦਰਪਾਲ ਸਿੰਘ ਢਿੱਲੋਂ ਅਤੇ ਅਸ਼ੋਕ ਸਿੰਘ ਖ਼ਜ਼ਾਨਚੀ, ਹਰਨੇਕ ਸਿੰਘ ਸਕੱਤਰ ਚੁਣਿਆ ਗਿਆ। ਬਾਕੀ ਚੁਣੇ ਪ੍ਰਬੰਧਕ ਕਮੇਟੀ ਮੈਂਬਰਾ ਵਿੱਚ ਗੁਰਮੁਖ ਸਿੰਘ, ਗੁਰਦੀਪ ਸਿੰਘ, ਸਾਧੂ ਸਿੰਘ, ਜਗਤਾਰ ਸਿੰਘ, ਬਲਦੇਵ ਸਿੰਘ, ਕਰਮਜੀਤ ਸਿੰਘ, ਜਸਵੰਤ ਸਿੰਘ, ਮੱਖਣ ਸਿੰਘ, ਮਲਕੀਤ ਸਿੰਘ ਅਤੇ ਬਲਵੀਰ ਸਿੰਘ ਗੋਸਲ ਸਾਮਲ ਹਨ। ਭਾਈ ਖਾਲਸਾ ਨੇ ਇਸ ਮੌਕੇ ਐਲਾਨ ਕੀਤਾ ਕਿ ਇਹ ਚੋਣ ਹਰ ਸਾਲ ਵਿਸਾਖੀ ਦੇ ਦਿਹਾੜੇ ‘ਤੇ ਸੰਗਤਾਂ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ। ਇਸ ਮੌਕੇ ਗੁਰਮੇਲ ਸਿੰਘ, ਐਡਵੋਕੇਟ ਵਰਿੰਦਰ ਸਿੰਘ ਬੈਂਸ, ਸਾਬਕਾ ਪ੍ਰਧਾਨ ਗੁਰਦਿਆਲ ਸਿੰਘ, ਸਾਬਕਾ ਖਜ਼ਾਨਚੀ ਨਿਰਮਲ ਸਿੰਘ, ਦੁਕਾਨਦਾਰਾ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਔਲਖ ਅਤੇ ਜਗਦੀਸ਼ ਸਿੰਘ ਲੋਟੇ ਆਦਿ ਹਾਜ਼ਰ ਸਨ। ਇਸ ਮੌਕੇ ਕਮੇਟੀਆਂ ਦਾ ਵੀ ਗਠਨ ਕੀਤਾ ਗਿਆ ਜਿਨ੍ਹਾਂ ਵਿਚੋ ਲੰਗਰ ਕਮੇਟੀ ਵਿੱਚ ਸਾਧੂ ਸਿੰਘ, ਮੱਖਣ ਸਿੰਘ, ਬਲਵੀਰ ਸਿੰਘ ਬਲਦੇਵ ਸਿੰਘ, ਮੌਦੀਖਾਨਾ ਕਮੇਟੀ ਵਿੱਚ ਬਲਦੇਵ ਸਿੰਘ, ਗੁਰਮੁਖ ਸਿੰਘ, ਜਸਵੰਤ ਸਿੰਘ, ਦਰਬਾਰ ਸਾਹਿਬ ਕਮੇਟੀ ਵਿਚ ਹਰਨੇਕ ਸਿੰਘ, ਜਗਤਾਰ ਸਿੰਘ, ਗੁਰਦੀਪ ਸਿੰਘ, ਬਿਸਤਰੇ ਕਮੇਟੀ ਵਿਚ ਗੁਰਮੁਖ ਸਿੰਘ, ਅਸੋਕ ਸਿੰਘ, ਕਰਮਜੀਤ ਸਿੰਘ, ਜਗਤਾਰ ਸਿੰਘ ਅਤੇ ਗੁਰਦੁਆਰਾ ਸਾਹਿਬ ਦਾਣਾ ਮੰਡੀ ਕਮੇਟੀ ਵਿਚ ਅਸੋਕ ਸਿੰਘ, ਗੁਰਦੀਪ ਸਿੰਘ, ਕਰਮਜੀਤ ਸਿੰਘ, ਜਗਤਾਰ ਸਿੰਘ ਦਵਿੰਦਰ ਸਿੰਘ ਅਤੇ ਬਿਲਡਿੰਗ ਰਿਪੇਅਰ ਕਮੇਟੀ ਵਿਚ ਦਵਿੰਦਰ ਸਿੰਘ, ਅਸੋਕ ਸਿੰਘ, ਰਜਿੰਦਰਪਾਲ ਸਿੰਘ, ਮਨਜਿੰਦਰ ਸਿੰਘ ਅਤੇ ਗੁਰਮੁਖ ਸਿੰਘ ਸਾਮਲ ਹਨ। ਫੈਸਲਾ ਕੀਤਾ ਕਿ ਸਾਰੇ ਮੈਂਬਰ ਮਰਿਆਦਾ ਵਿੱਚ ਰਹਿ ਕੇ ਗੁਰੂਦਆਰਾ ਸਾਹਿਬ ਦੇ ਕੰਮ ਕਰਨਗੇ ਅਤੇ ਨਿਯਮਾਂ ਦੀ ਪਾਲਣਾ ਕਰਨਗੇ, ਜੇਕਰ ਕੋਈ ਮਂੈਬਰ ਵਧੀਕੀ ਕਰਦਾ ਪਾਇਆ ਗਿਆ ਤਾਂ ਉਸ ਦੀ ਸੁਣਵਾਈ ਕਰਕੇ ਉਸਨੂੰ ਗੁਰੂਦਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੋਂ ਬਰਖਾਸਤ ਕੀਤਾ ਜਾਵੇਗਾ। ਸੁਪਰ ਕਮੇਟੀ ਵਲੋਂ ਸਾਰੇ ਮੈਂਬਰਾਂ ਨੂੰ ਨਿਯਮਾਂ ਦਾ ਵੇਰਵਾ ਦਸਿਆ ਗਿਆ।
*ਫੋਟੋ ਕੈਪਸਨ: ਭਾਈ ਰਵਿੰਦਰ ਸਿੰਘ ਖਾਲਸਾ, ਸੁਪਰੀਮ ਕਮੇਟੀ ਦੇ ਐਡਵੋਕੇਟ ਤੇਜਵੰਤ ਸਿੰਘ, ਮਨੋਹਰ ਲਾਲ ਵਰਮਾ ਅਤੇ ਹੋਰ ਨਵੀ ਚੁਣੀ ਟੀਮ ਦੇ ਸਨਮਾਨ ਉਪਰੰਤ ਸਾਂਝੀ ਤਸਵੀਰ ਕਰਵਾਉਂਦੇ ਹੋਏ।*