
ਸ਼ਹਿਰ ਦੀਆਂ ਸਮੁੱਚੀਆਂ ਸੰਗਤਾ ਨੂੰ ਚੋਣ ਸਮੇਂ ਹਾਜ਼ਰ ਹੋਣ ਦਾ ਦਿਤਾ ਸੱਦਾ
ਅਮਲੋਹ, (ਅਜੇ ਕੁਮਾਰ): ਸ਼ਹਿਰ ਦੇ ਪ੍ਰਮੁੱਖ ਗੁਰਦੁਆਰਾ ਸਾਹਿਬ ਸਿੰਘ ਸਭਾ ਅਮਲੋਹ ਦੀ ਸਮੁੱਚੀ ਪ੍ਰਬੰਧਕ ਕਮੇਟੀ ਦੀ ਚੋਣ ਸ਼ਹਿਰ ਦੀਆਂ ਸੰਗਤਾ ਦੀ ਹਾਜ਼ਰੀ ਵਿੱਚ 25 ਫਰਵਰੀ ਨੂੰ ਸਵੇਰੇ 10 ਵਜੇ ਕੀਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਨੇ ਇਥੇ ਕਰਦਿਆਂ ਕਿਹਾ ਕਿ ਜਿਥੇ ਪਹਿਲਾਂ ਇਸ ਗੁਰੂਘਰ ਦੀ ਸੇਵਾ ਲਈ 11 ਮੈਬਰ ਸਮੁੱਚੇ ਪ੍ਰਬੰਧਾ ਦੀ ਸੇਵ ਸੰਭਾਲ ਕਰ ਰਹੇ ਸਨ, ਉਥੇ 25 ਫਰਵਰੀ ਨੂੰ ਹੋਣ ਵਾਲੀ ਚੋਣ ਵਿੱਚ ਇਨ੍ਹਾਂ ਮੈਂਬਰਾਂ ਦੀ ਗਿਣਤੀ ਵਿੱਚ ਵਾਧਾ ਵੀ ਕੀਤਾ ਜਾ ਸਕਦਾ। ਉਨ੍ਹਾਂ ਸ਼ਹਿਰ ਦੀਆਂ ਸਮੁੱਚੀਆਂ ਸੰਗਤਾਂ ਨੂੰ ਇਸ ਚੋਣ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਤਾ ਜੋ ਇਹ ਚੋਣ ਬਿਨਾਂ ਕਿਸੇ ਪੱਖਪਾਤ ਅਤੇ ਪਾਰਟੀ ਬਾਜੀ ਤੋਂ ਉੱਪਰ ਉੱਠ ਕਿ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਚੋਣ ਸਮੇਂ ਸਮੁੱਚੇ ਕਮੇਟੀ ਮੈਬਰਾ ਦੀ ਚੋਣ ਨਵੇਂ ਸਿਰੇ ਤੋਂ ਕੀਤੀ ਜਾਵੇਗੀ। ਚੋਣ ਸਮੇਂ ਮੈਬਰ ਬਣਨ ਵਾਲੇ ਜਿਥੇ ਸਮੁੱਚੀਆ ਸੰਗਤਾਂ ਵਿੱਚੋਂ ਹੀ ਲਏ ਜਾਣਗੇ ਉਥੇ ਮੈਬਰ ਬਣਨ ਲਈ ਵਿਆਕਤੀ ਸਿੱਖ ਰਹਿਤ ਮਰਿਆਦਾ ਦਾ ਧਾਰਨੀ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੁੱਚੀ ਚੋਣ ਪ੍ਰਕਿਰਿਆ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲੋਂ ਉਨ੍ਹਾਂ ਦੀ ਡਿਊਟੀ ਲਗਾਈ ਗਈ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਚੋਣ ਸਮੇਂ ਮੌਜੂਦ ਹੋਣਗੇ। ਇਸ ਸਬੰਧੀ ਐਸਡੀਐਮ ਅਤੇ ਡਿਪਟੀ ਕਮਿਸਨਰ ਨੂੰ ਵੀ ਪੱਤਰ ਭੇਜੇ ਗਏ ਹਨ।
ਫੋਟੋ ਕੈਪਸਨ: ਭਾਈ ਰਵਿੰਦਰ ਸਿੰਘ ਖਾਲਸਾ