
ਵਿਦੇਸ਼ ਤੋਂ ਪਰਤੇ ਆੜਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਦਾ ਕੀਤਾ ਸਨਮਾਨ
ਅਮਲੋਹ, 26 ਫਰਵਰੀ-(ਅਜੇ ਕੁਮਾਰ)
ਪੰਜਾਬ ਵਿਚ ਨਸ਼ਿਆਂ ਦਾ ਵੱਧ ਰਿਹਾਂ ਰੂਝਾਂਨ ਬਹੁਤ ਹੀ ਖਤਰਨਾਕ ਹੈ। ਇਹ ਗੱਲ ਆੜਤੀ ਐਸੋਸੀਏਸ਼ਨ ਅਮਲੋਹ ਦੇ ਸਾਬਕਾ ਪ੍ਰਧਾਨ ਜਗਵਿੰਦਰ ਸਿੰਘ ਰਹਿਲ ਨੇ ਵਿਦੇਸ਼ ਤੋਂ ਪਰਤਣ ਉਪਰੰਤ ਉਸ ਦੇ ਸਨਮਾਨ ਵਿਚ ਰਖੇ ਸਮਾਗਮ ਮੌਕੇ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਵਿਚ ਖੇਡਾਂ ਪੱਖੋ ਮੋਹਰੀ ਸੂਬਾ ਸੀ ਪ੍ਰੰਤੂ ਨਸ਼ਿਆਂ ਕਾਰਣ ਅੱਜ ਇਹ ਬਹੁਤ ਪੱਛੜ੍ਹ ਗਿਆ ਹੈ, ਇਸ ਲਈ ਸਮੇਂ ਦੀਆਂ ਸਰਕਾਰਾਂ ਨੂੰ ਸਖਤੀ ਨਾਲ ਇਨ੍ਹਾਂ ਨੂੰ ਖਤਮ ਕਰਨ ਲਈ ਕਦਮ ਚੁਕਣੇ ਚਾਹੀਦੇ ਹਨ। ਉਨ੍ਹਾਂ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਪ੍ਰਤੀ ਵਿਸੇਸ ਧਿਆਨ ਦੇਣ ਦੀ ਗੰਲ ਆਖੀ। ਉਨ੍ਹਾਂ ਵਿਦੇਸ਼ਾਂ ਤੋਂ ਪਰਤੇ ਪੰਜਾਬੀਆਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆ ਸਰਕਾਰ ਨੂੰ ਇਨ੍ਹਾਂ ਦੇ ਮੁੜ ਵਸੇਵੇ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਆਰਥਿਕ ਪੱਖੋ ਦੁਖੀ ਇਹ ਨੌਜਵਾਨ ਆਪਣੀਆਂ ਜਮਾਨਾਂ ਗਿਰਵੀ ਰੱਖ ਕੇ ਵਿਦੇਸ਼ ਗਏ ਸਨ ਪ੍ਰੰਤੂ ਉਥੋ ਵੀ ਉਨ੍ਹਾਂ ਨੂੰ ਖਾਲੀ ਪਰਤਣਾਂ ਪਿਆ ਹੈ। ਇਸ ਮੌਕੇ ਸ੍ਰੀ ਨਰਿੰਦਰ ਸਿੰਘ ਸ਼ੇਰਗਿੱਲ ਚੇਅਰਮੈਨ ਮਿਲਕਫੈੱਡ ਪੰਜਾਬ, ਗੁਰਭੇਜ ਸਿੰਘ ਟਿੱਬੀ ਚੇਅਰਮੈਨ ਵੇਰਕਾ ਮਿਲਕ ਪਲਾਂਟ ਫਿਰੋਜ਼ਪੁਰ ਅਤੇ ਡਾਇਰੈਕਟਰ ਮਿਲਕਫੈੱਡ, ਰਾਮੇਸ਼ਵਰ ਸਿੰਘ ਚੇਅਰਮੈਨ ਵੇਰਕਾ ਮਿਲਕ ਪਲਾਂਟ ਜਲੰਧਰ, ਤੇਜਿੰਦਰ ਸਿੰਘ ਬਰਾੜ ਡਾਇਰੈਕਟਰ ਮਿਲਕਫੈੱਡ ਪੰਜਾਬ, ਰਣਜੀਤ ਸਿੰਘ ਚਹਿਲ ਡਾਇਰੈਕਟਰ ਮਿਲਕਫੈੱਡ ਪੰਜਾਬ, ਅਮਨਦੀਪ ਰਹਿਲ ਡਾਇਰੈਕਟਰ ਮਿਲਕਫੈੱਡ ਪੰਜਾਬ, ਬਲਜੀਤ ਸਿੰਘ ਪਾੜ੍ਹਾ ਡਾਇਰੈਕਟਰ ਮਿਲਕਫੈੱਡ, ਹਰਵਿੰਦਰ ਸਿੰਘ ਘੜਾਣੀ ਡਾਇਰੈਕਟਰ ਮਿਲਕਫੈੱਡ ਅਤੇ ਸੁੱਖੀ ਮਾਨ ਡਾਇਰੈਕਟਰ ਵੇਰਕਾ ਮਿਲਕ ਪਲਾਂਟ ਬਠਿੰਡਾ ਆਦਿ ਨੇ ਸ੍ਰੀ ਰਹਿਲ ਦਾ ਸਨਮਾਨ ਵੀ ਕੀਤਾ। ਸ੍ਰੀ ਰਹਿਲ ਨੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ।
*ਫੋਟੋ ਕੈਪਸ਼ਨ: ਆੜਤੀ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਜਗਵਿੰਦਰ ਸਿੰਘ ਰਹਿਲ ਦਾ ਸਨਮਾਨ ਕਰਦੇ ਹੋਏ ਸੰਸਥਾਵਾਂ ਦੇ ਆਗੂ।*