ਮੰਡੀ ਗੋਬਿੰਦਗੜ੍ਹ, 26 ਫਰਵਰੀ-(ਅਜੇ ਕੁਮਾਰ)
ਸਕੂਲ ਐਕਸਚੇਂਜ ਪ੍ਰੋਗਰਾਮ ਪੀ.ਐੱਮ.ਸ਼੍ਰੀ ਸਰਕਾਰੀ ਹਾਈ ਸਕੂਲ ਹਰਬੰਸਪੁਰਾ ਵਿਖੇ ਸਕੂਲ ਐਕਚੇਂਜ ਪ੍ਰੋਗਰਾਮ ਤਹਿਤ ਤਿੰਨ ਦਿਨਾਂ ਸਕੂਲ ਵਿਜਿਟ ਨੂੰ ਸਰਹਿੰਦ ਵਿਖੇ ਸਥਿਤ ਪੀ.ਐੱਮ.ਸ਼੍ਰੀ ਸਕੂਲ ਸਰਕਾਰੀ ਕੰਨਿਆ ਸੀਨੀਅਰ ਸੈਕਡਰੀ ਸਕੂਲ ਸਰਹਿੰਦ ਮੰਡੀ ਵਿਖੇ ਵਿਦਿਅਕ ਦੌਰਾ ਕੀਤਾ। ਮੁੱਖ-ਅਧਿਆਪਕ ਸੰਦੀਪ ਜੈਨ ਨੇ ਦੱਸਿਆ ਕਿ 100 ਦੇ ਕਰੀਬ ਵਿਦਿਆਰਥਣਾਂ ਅਤੇ ਦੋ ਅਧਿਆਪਕ ਸਿਮਰਨਜੀਤ ਕੌਰ ਮੈਥ ਮਿਸਟਰੈਸ ਅਤੇ ਤਰਨਦੀਪ ਕੌਰ ਕੰਪਿਊਟਰ ਫੈਕਲਟੀ ਬੱਸ ਰਾਹੀਂ ਰਵਾਨਾ ਹੋਏ। ਅਜਿਹੇ ਐਕਸਚੇਂਜ ਪ੍ਰੋਗਰਾਮ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਦੇ ਵਾਧੇ ਦੇ ਨਾਲ ਨਾਲ ਦੂਜੇ ਸਕੂਲਾਂ ਦੇ ਵਿਦਿਆਰਥੀਆਂ ਦੀ ਰੁਚੀਆਂ, ਪੜ੍ਹਨ ਪੜਾਉਣ ਦੇ ਤੌਰ ਤਰੀਕੇ, ਸਕੂਲੀ ਕਾਰਜ ਪ੍ਰਣਾਲੀ ਅਤੇ ਇਮਾਰਤਾਂ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਿਲ ਕਰਨ ਵਿੱਚ ਮਦਦ ਮਿਲਦੀ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਕਈ ਕਲਾਤਮਕ ਗਤੀਵਿਧੀਆਂ ਜਿਵੇਂ ਕਵਿਤਾਵਾਂ ਮੁਕਾਬਲਾ, ਗੀਤ ਗਾਇਨ, ਪੇਂਟਿੰਗ ਆਦਿ ਵੀ ਕਰਵਾਏ ਗਏ। ਇਸ ਮੌਕੇ ਬਿਕਰਮਜੀਤ ਸਿੰਘ, ਰਾਜੀਵ ਕੁਮਾਰ, ਸੋਹਣ ਸਿੰਘ, ਲਖਵਿੰਦਰ ਸਿੰਘ, ਅਤੁਲ ਸ਼ਰਮਾ ਅਤੇ ਚੰਚਲ ਗੌਤਮ ਆਦਿ ਹਾਜ਼ਰ ਸਨ।
*ਫੋਟੋ ਕੈਪਸ਼ਨ: ਸਕੂਲ ਐਕਸਚੈਜ ਪ੍ਰੋਗਰਾਮ ਦੌਰਾਨ ਵਿਦਿਆਰਥੀ ਸਾਂਝੀ ਤਸਵੀਰ ਕਰਵਾਉਂਦੇ ਹੋਏ।*