ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ‘ਚ ਸ਼ਹੀਦੀ ਸਭਾ ਨੂੰ ਮੁੱਖ ਰੱਖੀ ਕੇ ਵੱਡੀ ਗਿਣਤੀ ‘ਚ ਸਰਧਾਲੂ ਪਹੁੰਚਣੇ ਸੁਰੂ

ਫਤਿਹਗੜ੍ਹ ਸਾਹਿਬ, (ਅਜੇ ਕੁਮਾਰ)

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜਾਂਦਿਆਂ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਤੇ ਜਗਤ ਮਾਤਾ ਗੁਜਰੀ ਜੀ ਦੇ ਸਲਾਨਾ ਸ਼ਹੀਦੀ ਜੋੜ ਮੇਲ ‘ਤੇ ਧਾਰਮਿਕ ਦੀਵਾਨ ਸੁਰੂ ਹੋ ਗਏ। ਚੇਅਰਮੈਨ ਨਿਰਮਲ ਸਿੰਘ ਐਸਐਸ, ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਰਾਜ, ਬਲਦੇਵ ਸਿੰਘ ਦੁਸਾਂਝ, ਸਕੱਤਰ ਗੁਰਮੀਤ ਸਿੰਘ, ਜੈ ਕ੍ਰਿਸ਼ਨ ਕਸਿਅਪ ਅਤੇ ਵਿੱਤ ਸਕੱਤਰ ਜਸਪਾਲ ਸਿੰਘ ਕਲੌਦੀ ਨੇ ਦੱਸਿਆ ਕਿ ਸੰਗਤਾਂ ਵੱਧ ਰਹੀ ਆਮਦ ਨੂੰ ਮੁੱਖ ਰਖਦੇ ਹੋਏ ਟਰੱਸਟ ਨੇ ਅੱਜ ਤੋ ਹੀ ਧਾਰਮਿਕ ਦੀਵਾਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜੋਂ ਸਾਰਾ ਦਿਨ ਚੱਲਣਗੇ। ਉਨ੍ਹਾਂ ਦਸਿਆ ਕਿ ਟਰੱਸਟ ਨੇ ਸੰਗਤਾਂ ਲਈ ਲੰਗਰ ਅਤੇ ਹੋਰ ਸੇਵਾਵਾ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਧਾਰਮਿਕ ਦੀਵਾਨਾ ਵਿੱਚ ਭਾਈ ਹਰਵਿੰਦਰ ਸਿੰਘ ਹਜੂਰੀ ਰਾਗੀ, ਭਾਈ ਹਰਦੀਪ ਸਿੰਘ ਹੈਡ ਗ੍ਰੰਥੀ, ਗੁਰਮੀਤ ਸਿੰਘ ਝਾਮਪੁਰ ਕਵੀਸਰੀ ਜਥਾ, ਭਾਈ ਖੁਜਾਨ ਸਿੰਘ ਕਵੀਸਰੀ ਜਥਾ ਅਤੇ ਸੰਤ ਬਾਬਾ ਗੁਰਜੰਟ ਸਿੰਘ ਤਪਾਦਰਾਜ ਵਾਲਿਆਂ ਨੇ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ। ਰਾਗੀ ‘ਤੇ ਕਥਾਵਾਚਕਾਂ ਨੇ ਜਿਥੇ ਸਿੱਖ ਕੌਮ ਦੇ ਮਹਾਨ ਸ਼ਹੀਦੀ ਇਤਿਹਾਸ ਬਾਰੇ ਚਾਨਣਾ ਪਾਇਆ ਉਥੇ ਗੁਰੂ ਘਰ ਦੇ ਅਨਿਨ ਸੇਵਕ ਬਾਬਾ ਮੋਤੀ ਰਾਮ ਮਹਿਰਾ ਦੀ ਸਮੇਤ ਪਰਿਵਾਰ ਸ਼ਹੀਦੀ ਬਾਰੇ ਵੀ ਜਾਣੂੰ ਕਰਵਾਇਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਨਾਭਾ, ਮੈਨੇਜਰ ਨਵਜੋਤ ਸਿੰਘ, ਪਰਮਜੀਤ ਸਿੰਘ ਖੰਨਾ, ਰਾਜ ਕੁਮਾਰ ਪਾਤੜਾਂ, ਬਸੰਤ ਸਿੰਘ ਮੋਗਾ, ਅਮੀ ਚੰਦ ਮਾਛੀਵਾੜਾ, ਬਲਜਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ, ਗੁਰਚਰਨ ਸਿੰਘ ਧਨੋਲਾ, ਬਲਦੇਵ ਸਿੰਘ ਲੁਹਾਰਾ, ਮਹਿੰਦਰ ਸਿੰਘ ਮੋਰਿੰਡਾ, ਕੁਲਦੀਪ ਸਿੰਘ ਜੰਮੂ, ਸਤੋਖ ਸਿੰਘ, ਜੋਗਿੰਦਰਪਾਲ ਸਿੰਘ ਅਤੇ ਬੀਰ ਦਵਿੰਦਰ ਸਿੰਘ ਮੋਰਿੰਡਾ ਆਦਿ ਹਾਜ਼ਰ ਸਨ।

ਫੋਟੋ ਕੈਪਸਨ : ਸਮਾਗਮ ਵਿਚ ਸਾਮਲ ਸਰਧਾਲੂ।

ਫੋਟੋ ਕੈਪਸ਼ਨ: ਸੰਤ ਬਾਬਾ ਗੁਰਜੰਟ ਸਿੰਘ ਤਪਾਦਰਾਜ ਵਾਲੇ ਕੀਰਤਨ ਕਰਦੇ ਹੋਏ।

Leave a Comment