ਅਮਲੋਹ 19 Dec : ਅਮਲੋਹ ਦੇ ਵਾਰਡ ਨੰਬਰ 11 ਤੋਂ ਕਾਂਗਰਸ ਉਮੀਦਵਾਰ ਪਰਮਜੀਤ ਕੌਰ ਦੇ ਹੱਕ ਵਿਚ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਸਮੇਤ ਕਾਂਗਰਸ ਆਗੂਆਂ ਅਤੇ ਵਰਕਰਾਂ ਨੇ ਘਰ-ਘਰ ਜਾ ਕੇ ਵੋਟਾਂ ਦੀ ਅਪੀਲ ਕੀਤੀ ਅਤੇ ‘ਹੱਥ ਪੰਜੇ’ ਦੇ ਨਿਸ਼ਾਨ ‘ਤੇ ਵੋਟਾਂ ਦੀ ਅਪੀਲ ਕੀਤੀ। ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਲੋਚਨਾ ਕਰਦਿਆ ਉਨ੍ਹਾਂ ਕਿਹਾ ਕਿ ਸਾਢੇ 3 ਸਾਲ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਸ਼ਹਿਰ ਦੇ ਭਲੇ ਲਈ ਕੁਝ ਨਹੀਂ ਕੀਤਾ। ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਹੈਪੀ ਪਜਨੀ, ਸੰਮਤੀ ਮੈਬਰ ਬਲਵੀਰ ਸਿੰਘ ਮਿੰਟੂ, ਭੂਸ਼ਨ ਸ਼ਰਮਾ ਅਤੇ ਸੱਤਪਾਲ ਲੁਟਾਵਾਂ ਆਦਿ ਮੌਜੂਦ ਸਨ। ਇਸ ਮੌਕੇ ਪਰਮਜੀਤ ਕੌਰ ਉਮੀਦਵਾਰ ਨੇ ਭਰੋਸਾ ਦਿਤਾ ਕਿ ਉਹ ਵੋਟਰਾਂ ਦੇ ਹੱਕ ਵਿਚ 24 ਘੰਟੇ ਹਾਜਰ ਰਹੇਗੀ, ਇਸ ਲਈ ਉਸ ਨੂੰ ਸੇਵਾ ਦਾ ਮੌਕਾ ਦਿਤਾ ਜਾਵੇ।
ਫੋਟੋ ਕੈਪਸ਼ਨ: ਕਾਂਗਰਸ ਆਗੂ ਪਰਮਜੀਤ ਕੌਰ ਦੇ ਹੱਕ ‘ਚ ਪ੍ਰਚਾਰ ਕਰਦੇ ਹੋਏ।
ਪੱਤਰਕਾਰ ਜਗਜੀਤ ਸਿੰਘ ਕੈਂਥ ਇੰਡੀਅਨ ਟੀਵੀ ਨਿਊਜ਼