ਅਮਲੋਹ 19 Dec: ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਹੈ ਅਤੇ ਉਹ ਹੀ ਅਸਲ ਵਿੱਚ ਦੇਸ਼ ਅਤੇ ਸੂਬੇ ਦਾ ਵਿਕਾਸ ਕਰ ਸਕਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਯੁਵਾ ਮੋਰਚਾ ਦੇ ਰਾਸ਼ਟਰੀ ਕਾਰਜਕਾਰਣੀ ਮੈਂਬਰ ਸੁਖਵਿੰਦਰ ਸਿੰਘ ਸੁੱਖੀ ਨੇ ਅਮਲੋਹ ਵਿਚ ਹੋ ਰਹੀਆਂ ਕੌਂਸਲ ਚੋਣਾਂ ਵਿੱਚ ਭਾਜਪਾ ਦੇ ਵਾਰਡ ਨੰਬਰ 13 ਤੋਂ ਉਮੀਦਵਾਰ ਨਿਰਮਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਕੀਤਾ। ਸ੍ਰੀ ਸੁੱਖੀ ਨੇ ਕਿਹਾ ਭਾਜਪਾ ਨੇ ਜੋ ਕਿਹਾ ਉਸ ਨੂੰ ਪੂਰਾ ਕਰਨ ਦਾ ਯਤਨ ਕੀਤਾ ਅਤੇ ਹਰ ਵਰਗ ਲਈ ਵੱਡੇ ਪੱਧਰ ‘ਤੇ ਭਲਾਈ ਸਕੀਮਾਂ ਅਮਲ ਵਿਚ ਲਿਆਦੀਆਂ ਜਦੋ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਾਢੇ 3 ਸਾਲ ਦੌਰਾਨ ਪੰਜਾਬ ਅਤੇ ਸਹਿਰ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਸ੍ਰੀ ਸੁੱਖੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਹਿਰ ਦੇ ਸਰਵਪੱਖੀ ਵਿਕਾਸ ਲਈ ‘ਕਮਲ ਦੇ ਫੁੱਲ’ ਦੇ ਨਿਸਾਨ ‘ਤੇ ਵੋਟ ਦੇਣ ਦੀ ਅਪੀਲ ਕੀਤੀ। ਇਸ ਮੌਕੇ ਉਘੇ ਸਮਾਜ ਸੇਵੀ ਡਾ.ਰਘਬੀਰ ਸ਼ੁਕਲਾ, ਜਿਲਾ ਜਨਰਲ ਸਕੱਤਰ ਰਵਿੰਦਰ ਸਿੰਘ ਪਦਮ, ਵਾਰਡ ਨੰਬਰ 10 ਤੋ ਭਾਜਪਾ ਉਮੀਦਵਾਰ ਭੁਪਿੰਦਰ ਸਿੰਘ (ਡਿਪਟੀ) ਅਤੇ ਯੂਥ ਆਗੂ ਹਿਤੇਸ਼ ਗਾਬੜੀ ਆਦਿ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਸੁਖਵਿੰਦਰ ਸਿੰਘ ਸੁੱਖੀ, ਡਾ.ਰਘਬੀਰ ਸ਼ੁਕਲਾ ਅਤੇ ਹੋਰ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਦੇ ਹੋਏ।
ਪੱਤਰਕਾਰ ਜਗਜੀਤ ਸਿੰਘ ਕੈਂਥ ਇੰਡੀਅਨ ਟੀਵੀ ਨਿਊਜ਼