ਵਾਰਡ ਦੇ ਘਰ-ਘਰ ਜਾ ਕੇ ਮੰਗੀਆਂ ਵੋਟਾਂ
ਅਮਲੋਹ, ਅਮਲੋਹ ਦੇ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਿੰਦਰ ਕੌਰ ਚੀਮਾ ਨੇ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ ਕਰਦੇ ਹੋਏ ਘਰ-ਘਰ ਜਾ ਕੇ ਵੋਟਰਾਂ ਨਾਲ ਤਾਲਮੇਲ ਕੀਤਾ ਅਤੇ ਵੋਟਾਂ ਦੀ ਅਪੀਲ ਕੀਤੀ। ਉਨ੍ਹਾਂ ਵਾਰਡ ਅਤੇ ਸਹਿਰ ਦੇ ਸਰਵਪੱਖੀ ਵਿਕਾਸ ਲਈ ਆਪ ਉਮੀਦਵਾਰਾਂ ਨੂੰ ‘ਝਾੜੂ’ ਦੇ ਨਿਸਾਨ ‘ਤੇ ਵੋਟ ਦੇ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ। ਇਸ ਮੌਕੇ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਪਾਰਟੀ ਦੇ ਜਿਲਾ ਪ੍ਰਧਾਨ ਅਜੈ ਸਿੰਘ ਲਿਬੜਾ ਅਤੇ ਕਿਸਾਨ ਵਿੰਗ ਦੇ ਜਿਲਾ ਪ੍ਰਧਾਨ ਦਰਸਨ ਸਿੰਘ ਚੀਮਾ ਨੇ ਪਿਛਲੀਆਂ ਸਰਕਾਰਾਂ ਦੀ ਅਲੋਚਨਾ ਕਰਦਿਆ ਕਿਹਾ ਕਿ ਉਨ੍ਹਾਂ ਸਹਿਰ ਅਤੇ ਪੰਜਾਬ ਦੇ ਭਲੇ ਲਈ ਕੁਝ ਨਹੀਂ ਕੀਤਾ ਜਿਸ ਕਾਰਣ ਹੀ ਹਲਕੇ ਦੀਆਂ 85 ਪ੍ਰਤੀਸ਼ਤ ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਉਪਰ ਆਮ ਆਦਮੀ ਪਾਰਟੀ ਦਾ ਕਬਜਾ ਹੋਇਆ ਹੈ। ਉਨ੍ਹਾਂ ਭਰੋਸਾ ਦਿਤਾ ਕਿ ਕੌਂਸਲ ਬਨਣ ਉਪਰੰਤ ਵਾਰਡ ਅਤੇ ਸਹਿਰ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਗੁਰਮੀਤ ਸਿੰਘ ਛੰਨਾ, ਜਸਵੀਰ ਸਿੰਘ ਫ਼ੋਜੀ, ਦੇਵੀ ਦਿਆਲ ਕਾਕਾ, ਗੁਰਦਿਆਲ ਸਿੰਘਘੁਲੂਮਾਜਰਾ, ਜਸਵੰਤ ਸਿੰਘ ਤੰਗਰਾਲਾ, ਗੁਰਵਿੰਦਰ ਸਿੰਘ ਸਰਪੰਚ ਮੀਆਪੁਰ, ਪਲਪਿੰਦਰ ਸਿੰਘ ਅਮਲੋਹ, ਮਹਿੰਦਰ ਸਿੰਘ ਅਮਲੋਹ, ਹਰਵਿੰਦਰ ਸਿੰਘ ਅਮਲੋਹ ਅਤੇ ਹੈਪੀ ਸਲਾਣੀ ਆਦਿ ਮੌਜੂਦ ਸਨ। ਪਾਰਟੀ ਉਮੀਦਵਾਰ ਹਰਿੰਦਰ ਕੌਰ ਚੀਮਾ ਨੇ ਭਰੋਸਾ ਦਿਤਾ ਕਿ ਉਹ ਵਾਰਡ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ 24 ਘੰਟੇ ਹਾਜ਼ਰ ਰਹੇਗੀ।
ਫ਼ੋਟੋ ਕੈਪਸਨ: ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਦਰਸਨ ਸਿੰਘ ਚੀਮਾ ਅਤੇ ਹੋਰ ਘਰ ਘਰ ਜਾ ਕੇ ਵੋਟਾਂ ਦੀ ਅਪੀਲ ਕਰਦੇ ਹੋਏ।
ਪੱਤਰਕਾਰ ਅਜੇ ਕੁਮਾਰ ਅਮਲੋਹ