ਕੰਨਿਆ ਸਕੂਲ ‘ਚ ਸਿਖਿਆ ਕ੍ਰਾਂਤੀ ਸਬੰਧੀ ਸਨਮਾਨ ਸਮਾਰੋਹ ਕਰਵਾਇਆ
ਅਮਲੋਹ( ਅਜੇ ਕੁਮਾਰ)
ਪੀ ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਵਿਖੇ ਪ੍ਰਿੰਸੀਪਲ ਪ੍ਰੇਮ ਲਤਾ ਦੀ ਅਗਵਾਈ ਵਿਚ ਸਿੱਖਿਆ ਕ੍ਰਾਂਤੀ ਸਬੰਧੀ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਜੱਸੜ ਵਾਊਂਡੇਸ਼ਨ ਵਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਚੀਮਾ ਦੇ ਯਤਨਾਂ ਸਦਕਾ ਸਕੂਲ ਲਈ ਵੱਡਾ ਵਾਟਰ ਕੂਲਰ ਦਿਤਾ ਗਿਆ। ਜੱਸੜ ਫਾਊਂਡੇਸ਼ਨ ਦੇ ਪ੍ਰਗਟ ਸਿੰਘ ਬੰਗਾ ਨੇ ਜੱਸੜ ਪਰਿਵਾਰ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਚਾਨਣਾ ਪਾਇਆ। ਐਸ ਐਮ.ਸੀ. ਕਮੇਟੀ ਦੇ ਚੇਅਰਮੈਨ ਕੁਲਦੀਪ ਕੁਮਾਰ ਦੀਪਾ ਨੇ ਨਿਤੀ ਆਯੋਗ ਦੀ ਰਿਪੋਰਟ ਵਿਚ ਸਿੱਖਿਆ ਸਬੰਧੀ ਪੰਜਾਬ ਦੇ ਪਹਿਲੇ ਨੰਬਰ ਤੇ ਆਉਣ ’ਤੇ ਜਾਣਕਾਰੀ ਦਿਤੀ। ਪ੍ਰਿੰਸੀਪਲ ਅਤੇ ਸਟਾਫ ਵਲੋਂ ਦਰਸ਼ਨ ਸਿੰਘ ਚੀਮਾ, ਪਰਗਟ ਸਿੰਘ ਬੱਗਾ ਅਤੇ ਕੁਲਦੀਪ ਕੁਮਾਰ ਦੀਪਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਪਹਿਲੇ ਤਿੰਨ ਸਥਾਨ ਲੈਣ ਵਾਲੇ ਵਿਦਿਆਰਥੀਆਂ ਦਾ ਸਰਟੀਫਿਕੇਟ ਅਤੇ ਬੋਰਡ ਜਮਾਤਾਂ ਦੀ ਮੈਰਿਟ ਵਿਚ ਆਏ ਵਿਦਿਆਰਥੀਆਂ ਨੂੰ ਤਗਮਾ ਅਤੇ ਯਾਦਗਾਰੀ ਚਿੰਨਾ ਨਾਲ ਸਨਮਾਨਿਤ ਕੀਤਾ। ਇਸ ਮੌਕੇ ਲੋਕਚਰਾਰ ਕੁਲਦੀਪ ਸਿੰਘ ਫ਼ਤਹਿਪੁਰ, ਬਲਜੀਤ ਸਿੰਘ, ਮੀਨੂੰ ਬਾਲਾ, ਸਤਵਿੰਦਰ ਕੌਰ, ਸੁਪਿੰਦਰ ਸਿੰਘ, ਕੁਲਬੀਰ ਸਿੰਘ ਮੀਆਂਪੁਰ, ਸੁਖਚੈਨ ਸਿੰਘ ਖਨਿਆਣ, ਕਿਰਨਜੀਤ ਕੌਰ, ਤ੍ਰਿਪਤਾ ਰਾਣੀ, ਬਲਵਿੰਦਰ ਸਿੰਘ, ਪ੍ਰਦੀਪ ਕੁਮਾਰ, ਗੋਰਵ ਸ਼ਰਮਾ, ਬਲਜੀਤ ਸਿੰਘ, ਗੁਰਜੀਤ ਕੌਰ, ਨੀਰੂ ਬਾਲਾ, ਮਨਪ੍ਰੀਤ ਕੌਰ, ਕੁਲਦੀਪ ਕੌਰ, ਸੁਖਵਿੰਦਰ ਕੌਰ, ਆਦਰਬ ਬਾਲਾ, ਮੋਨਿਕਾ ਰਾਣੀ, ਮਨਦੀਪ ਕੌਰ, ਰਣਜੀਤ ਕੌਰ, ਅਮਨਦੀਪ ਕੌਰ, ਦੀਪਿਕਾ ਰਾਣੀ, ਕਵਿਤਾ, ਨੀਤੂ, ਨੀਤਿਕਾ, ਕੁਲਵੀਰ ਕੋਰ, ਸਰਿਤਾ ਚਾਹਲ ਅਤੇ ਸੁਖਬੀਰਪਾਲ ਸਿੰਘ ਆਦਿ ਮੌਜੂਦ ਸਨ।
ਫੋਟੋ ਕੈਪਸਨ: ਹੋਣਹਾਰ ਵਿਦਿਆਰਥਣਾਂ ਦਾ ਸਨਮਾਨ ਕਰਦੇ ਹੋਏ ਮਹਿਮਾਨ ਅਤੇ ਅਧਿਆਪਕ।