ਸਰਕਾਰੀ ਐਲੀਮੈਟਰੀ ਸਕੂਲ ਬੈਣਾ ਬੁਲੰਦ ਨੂੰ ਦਿਤਾ ਏਅਰ ਕੰਡੀਸਨਰ
ਅਮਲੋਹ( ਅਜੇ ਕੁਮਾਰ)
ਸਰਕਾਰੀ ਐਲੀਮੇਟਰੀ ਸਕੂਲ ਬੈਣਾ ਬੂਲੰਦ ਵਿਚ ਵਿਦਿਆਰਥੀਆਂ ਅਤੇ ਅਧਿਆਪਕਾ ਦੀ ਸਹੂਲਤ ਲਈ ਐਨ.ਆਰ.ਆਈ. ਮੋਹਣ ਸਿੰਘ, ਜਸਵੰਤ ਸਿੰਘ, ਗੁਰਦਵਾਰਾ ਕਮੇਟੀ, ਲੰਗਰ ਕਮੇਟੀ ਅਤੇ ਪਿੰਡ ਵਾਸੀਆਂ ਵਲੋਂ ਏਅਰ ਕੰਡੀਸਨਰ ਦਾਨ ਕੀਤਾ ਗਿਆ। ਸੈਟਰ ਹੈਡ ਟੀਚਰ ਵੀਨੂੰ ਸਰਮਾ, ਅਧਿਆਪਕ ਜਸਬੀਰ ਅਤੇ ਹਰਵਿੰਦਰ ਕੌਰ ਨੇ ਦਾਨੀ ਪੁਰਸਾਂ ਦਾ ਧੰਨਵਾਦ ਕਰਦਿਆ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਦਾਨੀ ਸੱਜਨਾਂ ਦਾ ਸਨਮਾਨ ਵੀ ਕੀਤਾ ਗਿਆ।
ਫੋਟੋ ਕੈਪਸਨ: ਸਕੂਲ ਪ੍ਰਬੰਧਕ ਅਤੇ ਹੋਰ ਦਾਨੀ ਸੱਜਨਾਂ ਦਾ ਸਨਮਾਨ ਕਰਦੇ ਹੋਏ।