ਸ੍ਰੀ ਰਾਮ ਮੰਦਿਰ ਟਰੱਸਟ ਵਲੋਂ ਭਗਵਾਨ ਸ੍ਰੀ ਰਾਮ ਦਾ ਜਨਮ ਉਤਸਵ ਉਤਸ਼ਾਹ ਨਾਲ ਮਨਾਉਂਣ ਦਾ ਫੈਸਲਾ

ਸ੍ਰੀ ਰਾਮ ਮੰਦਿਰ ਟਰੱਸਟ ਵਲੋਂ ਭਗਵਾਨ ਸ੍ਰੀ ਰਾਮ ਦਾ ਜਨਮ ਉਤਸਵ ਉਤਸ਼ਾਹ ਨਾਲ ਮਨਾਉਂਣ ਦਾ ਫੈਸਲਾ

ਅਮਲੋਹ(ਅਜੇ ਕੁਮਾਰ)

ਸ੍ਰੀ ਰਾਮ ਮੰਦਿਰ ਟਰੱਸਟ ਅਮਲੋਹ ਦੀ ਇਕ ਮੀਟਿੰਗ ਪ੍ਰਧਾਨ ਸੋਹਣ ਲਾਲ ਅਬਰੋਲ ਦੀ ਪ੍ਰਧਾਨਗੀ ਹੇਠ ਇਥੇ ਹੋਈ ਜਿਸ ਵਿਚ 6 ਅਪ੍ਰੈਲ ਨੂੰ ਸ੍ਰੀ ਰਾਮ ਜਨਮ ਦਿਵਸ ਧੂਮ-ਧਾਮ ਨਾਲ ਮਨਾਉਂਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਵਿਚ ਟਰੱਸਟ ਦੇ ਖਜਾਨਚੀ ਸਿਵ ਕੁਮਾਰ ਗੋਇਲ, ਪੈ੍ਰਸ ਸਕੱਤਰ ਰਾਕੇਸ਼ ਕੁਮਾਰ ਗਰਗ, ਗਊ ਸੇਵਾ ਸੰਮਤੀ ਦੇ ਪ੍ਰਧਾਨ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਸਿਵ ਕੁਮਾਰ ਬਾਂਸਲ, ਰਾਜਪਾਲ ਗਰਗ, ਨਰਿੰਦਰ ਬਾਂਸਲ, ਮਦਨ ਮੋਹਨ ਅਬਰੋਲ, ਗਿਆਨ ਚੰਦ, ਰੋਸਨ ਲਾਲ ਗਰਗ, ਬਾਰ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਅਸੋਕ ਬਾਂਸਲ, ਮੋਹਿਤ ਬਾਂਸਲ ਅਤੇ ਵਿੱਕੀ ਅਬਰੌਲ ਆਦਿ ਨੇ ਸਿਰਕਤ ਕੀਤੀ। ਬਾਅਦ ਵਿਚ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਉਨ੍ਹਾਂ ਦਸਿਆ ਕਿ 5 ਅਪ੍ਰੈਲ ਨੂੰੁ ਸ੍ਰੀ ਅਖੰਡ ਰਮਾਇਣ ਜੀ ਦੇ ਪਾਠ ਸਵੇਰੇ 9 ਵਜੇ ਅਰੰਭ ਹੋਣਗੇ, 6 ਅਪ੍ਰੈਲ ਨੂੰ ਸਵੇਰੇ 8 ਵਜੇ ਤੋਂ 9 ਵਜੇ ਤੱਕ ਹਵਨ ਉਪਰੰਤ ਸ੍ਰੀ ਅਖੰਡ ਰਮਾਇਣ ਜੀ ਦੇ ਭੋਗ ਦਪਾਏ ਜਾਣਗੇ ਅਤੇ 12 ਵਜੇ ਉਪਰੰਤ ਅਤੁੱਟ ਭੰਡਾਰਾ ਚਲਾਇਆ ਜਾਵੇਗਾ। ਉਨ੍ਹਾਂ ਸਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਸਮਾਗਮਾ ਵਿਚ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ।

ਫ਼ੋਟੋ ਕੈਪਸਨ: ਟਰੱਸਟ ਦੇ ਪ੍ਰਧਾਨ ਅਤੇ ਹੋਰ ਜਾਣਕਾਰੀ ਦਿੰਦੇ ਹੋਏ।

Leave a Comment

15:27