
ਅਮਲੋਹ ਕੰਨਿਆ ਸਕੂਲ ਦਾ ਸਲਾਨਾ ਨਤੀਜਾ ਐਲਾਨਿਆ
ਅਮਲੋਹ(ਅਜੇ ਕੁਮਾਰ)
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਵਿਖੇ ਪ੍ਰਿੰਸੀਪਲ ਸਿਕੰਦਰ ਸਿੰਘ ਗਿੱਲ ਅਤੇ ਇੰਚਾਰਜ ਪ੍ਰੇਮ ਲਤਾ ਦੀ ਅਗਵਾਈ ਵਿੱਚ ਸਕੂਲ ਦਾ ਸਲਾਨਾ ਨਤੀਜਾ ਐਲਾਨਿਆ ਗਿਆ। ਇਸ ਮੌਕੇ ਮੁੱਖ-ਮਹਿਮਾਨ ਵਜੋਂ ਐਸਐਮਸੀ ਕਮੇਟੀ ਦੇ ਚੇਅਰਮੈਨ ਕੁਲਦੀਪ ਕੁਮਾਰ ਦੀਪਾ ਅਤੇ ਬੀਐਨਓ ਪ੍ਰਿੰਸੀਪਲ ਰਵਿੰਦਰ ਕੌਰ ਨੇ ਪਹਿਲੇ ਦੂਸਰੇ ਤੇ ਤੀਸਰੇ ਸਥਾਨ ਉੱਤੇ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ। ਪ੍ਰਿੰਸੀਪਲ ਰਵਿੰਦਰ ਕੌਰ ਨੇ ਸਿੱਖਿਆ ਦੇ ਖੇਤਰ ਵਿੱਚ ਆ ਰਹੀਆਂ ਤਬਦੀਲੀਆਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਕੁਲਦੀਪ ਕੁਮਾਰ ਦੀਪਾ ਨੇ ਸਕੂਲ ਯੋਜਨਾਵਾਂ ਬਾਰੇ ਚਾਨਣਾ ਪਾਇਆ,ਸਟੇਜ ਸਕੱਤਰ ਦੀ ਭੂਮਿਕਾ ਲੈਕਚਰਰ ਕੁਲਦੀਪ ਸਿੰਘ ਫਤਿਹਪੁਰ ਨੇ ਨਿਭਾਈ। ਸਕੂਲ ਦੀਆਂ ਯੋਜਨਾਵਾਂ ਸਬੰਧੀ ਵੱਖ-ਵੱਖ ਪ੍ਰਦਰਸ਼ਨੀਆਂ ਲਾਈਆਂ ਗਈਆਂ। ਬਿਜਨਸ ਬਲਾਸਟਰ ਦੀ ਪ੍ਰਦਰਸ਼ਨੀ ਦਾ ਵੱਖ ਵੱਖ ਪਤਵੰਤਿਆਂ ਨੇ ਨਿਰੀਖਣ ਕਰਕੇ ਇਸ ਦੀ ਜ਼ੋਰਦਾਰ ਸ਼ਲਾਘਾ ਕੀਤੀ। ਇਸ ਉਪਰੰਤ ਜਮਾਤ ਵਾਰ ਹਰੇਕ ਵਿਦਿਆਰਥੀ ਦੇ ਮਾਪਿਆਂ ਨੂੰ ਜਮਾਤ ਇੰਚਾਰਜ ਵੱਲੋਂ ਉਸ ਬੱਚੇ ਦੀ ਪ੍ਰਗਤੀ ਬਾਰੇ ਚਾਨਣਾ ਪਾਇਆ। ਇਸ ਮੌਕੇ ਲੈਕਚਰਰ ਕੁਲਦੀਪ ਸਿੰਘ ਫਤਿਹਪੁਰ, ਸਤਵਿੰਦਰ ਕੌਰ, ਆਦਰਸ਼ ਬਾਲਾ, ਸੁਪਿੰਦਰ ਸਿੰਘ, ਕੁਲਬੀਰ ਸਿੰਘ, ਪ੍ਰਦੀਪ ਕੁਮਾਰ, ਜਸਵੀਰ ਸਿੰਘ, ਦਲੀਪ ਕੁਮਾਰ, ਬਲਜੀਤ ਸਿੰਘ, ਕਿਰਨਜੀਤ ਕੌਰ, ਮਨਦੀਪ ਕੌਰ ਬੈਨੀਪਾਲ , ਮਨਦੀਪ ਕੌਰ ਖੁਰਾਣਾ, ਗੁਰਦੇਵ ਕੌਰ, ਤ੍ਰਿਪਤਾ ਰਾਣੀ, ਨੀਤੂ ਅਰੋੜਾ, ਨੀਰੂ ਬਾਲਾ, ਨੀਤਿਕਾ, ਦੀਪਕ ਰਾਣੀ, ਹਰਪ੍ਰੀਤ ਕੌਰ, ਅਮਨਦੀਪ ਕੌਰ, ਸੁਖਵਿੰਦਰ ਕੌਰ, ਮਨਪ੍ਰੀਤ ਕੌਰ, ਹਰਜਿੰਦਰ ਕੌਰ, ਰਾਜਵੰਤ ਕੌਰ, ਅਮਨਦੀਪ ਕੌਰ, ਮਨਦੀਪ ਕੌਰ ਰਾਓ, ਕੈਪਟਨ ਸੁਖਬੀਰ ਸਿੰਘ ਅਤੇ ਕਵਿਤਾ ਰਾਣੀ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਹੋਣਹਾਰ ਬੱਚਿਆਂ ਦਾ ਸਨਮਾਨ ਕਰਦੇ ਹੋਏ ਮਹਿਮਾਨ ਅਤੇ ਸਕੂਲ ਪ੍ਰਬੰਧਕ