ਅੱਜ ਦੇ ਬੱਚੇ ਦੇਸ਼ ਦਾ ਭਵਿਖ ਹਨ-ਨਿਰਭੈ ਮਾਲੋਵਾਲ
ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਰਾਏਪੁਰ ਚੌਬਦਾਰਾਂ ਵਿਖੇ ਸਲਾਨਾ ਸਮਾਗਮ ਕਰਵਾਇਆ
ਅਮਲੋਹ
ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਰਾਏਪੁਰ ਚੋਬਦਾਰਾਂ ਵਿਖੇ ਮੁੱਖ-ਅਧਿਆਪਕ ਅਤੇ ਸੂਬਾ ਪ੍ਰਧਾਨ ਪੰਜਾਬ ਰਾਜ ਈਟੀਟੀ ਯੂਨੀਅਨ ਨਿਰਭੈ ਸਿੰਘ ਮਾਲੋਵਾਲ ਦੀ ਅਗਵਾਈ ਹੇਠ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਬੱਚੇ ਦੇਸ ਦਾ ਭਵਿਖ ਹਨ ਅਤੇ ਹਰੇਕ ਬੱਚੇ ਨੂੰ ਮੁਫਤ ਅਤੇ ਲਾਜਮੀ ਸਿਖਿਆ ਦੇਣਾ ਸਰਕਾਰ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਵਿਚ ਹਰ ਤਰਾਂ ਦੀ ਸਹੂਲਤ ਹੈ ਜਿਸ ਦਾ ਲੋਕਾਂ ਨੂੰ ਲਾਭ ਲੈਣਾ ਚਾਹੀਦਾ ਹੈ। ਸੈਟਰ ਹੈਡ ਟੀਚਰ ਖਮਾਣੋ ਨਵਰੀਤ ਕੌਰ ਨੇ ਆਪਣੇ ਫਿਨਲੈਂਡ ਦੌਰੇ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਬਾਹਰ ਬੱਚੇ ਤੇ 6 ਸਾਲਾਂ ਤੱਕ ਕੋਈ ਵੀ ਮਾਨਸਿਕ ਤਣਾਅ ਨਹੀਂ ਪਾਇਆ ਜਾਂਦਾ। ਉਹ ਸਾਰਾ ਕੁਝ ਸਮਾਜ ਵਿਚੋਂ ਸਿਖਦਾ ਹੈ, ਜਿਆਦਾ ਲਿਖਤੀ ਕੰਮ ਨਹੀਂ ਦਿਤਾ ਜਾਂਦਾ ਜਿਸ ਕਰਕੇ ਉਸ ਦਾ ਸਰਬਪੱਖੀ ਵਿਕਾਸ ਹੁੰਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾ ਵਿੱਚ ਦਾਖ਼ਲ ਕਰਵਾਉਣ। ਇਸ ਮੌਕੇ ਸੈਟਰ ਹੈਡ ਟੀਚਰ ਕਪੂਰਗੜ੍ਹ ਅਨਿਲ ਬਾਂਸਲ ਨੇ ਕਿਹਾ ਕਿ ਸਾਨੂੰ ਸਰਕਾਰ ਦੁਆਰਾ ਦਿੱਤੀਆ ਸਹੂਲਤਾ ਦਾ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਕਿਤਾਬਾਂ ਅਤੇ ਵਰਦੀ ਮੁਫ਼ਤ ਮਿਲਦੀ ਹੈ ਅਤੇ ਕੋਈ ਫ਼ੀਸ ਨਹੀਂ ਜਿਸ ਦਾ ਮਾਪਿਆਂ ਨੂੰ ਲਾਭ ਲੈਣਾ ਚਾਹੀਦਾ ਹੈ। ਯੂਥ ਆਗੂ ਦਰਸਨ ਸਿੰਘ ਦਰਸੀ ਨੇ ਕਿਹਾ ਕਿ ਸਰਕਾਰ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲ ਰਹੀ ਹੈ। ਉਨ੍ਹਾਂ ਵਿਸ਼ਵਾਸ ਦਿਤਾ ਕਿ ਸਕੂਲ ਦਾ ਕੋਈ ਵੀ ਕੰਮ ਹੋਵੇ ਉਹ ਹਰ ਸਮੇਂ ਹਾਜ਼ਰ ਹਨ। ਇਸ ਮੋਕੇ ਜਸਪ੍ਰੀਤ ਸਿੰਘ, ਪਰਮਿੰਦਰ ਸਿੰਘ ਕਪੂਰਗੜ, ਪਿਆਰਾ ਸਿੰਘ ਮੈਂਬਰ, ਅਮਰੀਕ ਸਿੰਘ ਮੈਂਬਰ ਅਤੇ ਗੁਰਪ੍ਰੀਤ ਸਿੰਘ ਗੱਗੀ ਆਦਿ ਹਾਜ਼ਰ ਸਨ।
ਫ਼ੋਟੋ ਕੈਪਸਨ: ਹੋਣਹਾਰ ਬੱਚਿਆਂ ਦਾ ਸਨਮਾਨ ਕਰਦੇ ਹੋਏ ਮਹਿਮਾਨ ਅਤੇ ਅਧਿਆਪਕ।