ਜਲੰਧਰ 25 ਨਵੰਬਰ (ਪਰਮਿੰਦਰ ਸਿੰਘ ):- ਘਰਾਟੀਆ ਜਠੇਰੇ (ਰਜਿ) ਜਲੰਧਰ ਪੰਜਾਬ ਦੇ ਚੇਅਰਮੈਨ ਲੱਭਾ ਰਾਮ, ਪ੍ਰਧਾਨ ਵਿਜੇ ਭਗਤ, ਜਰਨਲ ਸਕੱਤਰ ਗਣੇਸ਼ ਭਗਤ , ਖਜਾਨਚੀ ਰਾਕੇਸ਼ ਕੁਮਾਰ ਅਤੇ ਮੁੱਖ ਸਲਾਹਕਾਰ ਰਵਿੰਦਰ ਭਗਤ ਨੇ ਦੱਸਿਆ ਘਰਾਟੀਏ ਗੋਤਰ (ਪੂਨਮ )ਨਾਲ ਸਬੰਧਤ ਸਰਦ ਰੁੱਤ ਦੀ ਮੇਲ 29 ਨਵੰਬਰ ਦਿਨ ਐਤਵਾਰ ਨੂੰ ਆਰ. ਐਸ.ਪੁਰਾ ਚਕਰੋਈ ਜੰਮੂ ਵਿਖੇ ਸਲਾਨਾ ਮੇਲ ਦਾ ਆਯੋਜਨ ਕੀਤਾ ਜਾਵੇਗਾ। ਇਸ ਸਰਦ ਰੁੱਤ ਮੇਲ ਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਇਲਾਵਾ ਜੰਮੂ, ਰਾਜਸਥਾਨ, ਹਰਿਆਣਾ ਅਤੇ ਹੋਰ ਰਾਜਾਂ ਤੋਂ ਵੱਡੀ ਗਿਣਤੀ ਵਿਚ ਆਪਣੇ ਪਰਿਵਾਰ ਸਮੇਤ ਸ਼ਾਮਲ ਹੋਣ ਗਏ। ਬੂਆ ਬਾਵਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਸਰਦ ਰੁੱਤ ਮੇਲ ਮੋਕੇ ਤੇ ਜਿਹੜੇ ਸ਼ਰਧਾਲੂ ਇੱਕ ਦਿਨ ਪਹਿਲਾਂ ਪਹੁੰਚਣ ਗਏ। ਉਨ੍ਹਾਂ ਲਈ ਰਾਤ ਰਹਿਣ ਵਿਵਸਥਾ ਅਤੇ ਰਾਤ ਦੇ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਇਸ ਸਬੰਧ ਜੰਮੂ ਤੋਂ ਗਾਰਾ ਰਾਮ, ਸੰਸਾਰ ਚੰਦ, ਬਚਨ ਲਾਲ ਅਤੇ ਉਨ੍ਹਾਂ ਦੇ ਸਹਿਯੋਗੀ ਪ੍ਰਬੰਧ ਕਰਨਗੇ। ਮੁੱਖ ਸੇਵਾਦਾਰ ਬਾਬਾ ਬਚਨ ਲਾਲ ਜੀ ਅਤੇ ਸਭਾ ਦੇ ਮੈਂਬਰ ਸਾਹਿਬਾਨ ਅਤੇ ਸ਼ਰਧਾਲੂ ਬਾਬਾ ਬੂਆ ਜੀ ਦੀ ਪੂਜਾ ਸਵੇਰੇ 8 ਵਜੋਂ ਤੋਂ 9 ਵਜੇ ਤੱਕ ਅਰਚਨਾ ਕਰਨਗੇ। ਇਸ ਉਪਰੰਤ ਝੰਡਾ ਚੜਾਉਣ ਦੀ ਰਸਮ ਤੋਂ ਬਾਅਦ ਗਰਮ ਰੁੱਤ ਦਾ ਭੰਡਾਰਾ ਸ਼ੁਰੂ ਹੋ ਜਾਵੇ। ਇਸ ਮੌਕੇ ਤੇ ਪਹੁੰਚੇ ਸ਼ਰਧਾਲੂ ਬਾਬਾ ਬੂਆ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਸ਼ਰਧਾਲੂਆਂ ਨੂੰ ਲੰਗਰ ਅਤੇ ਚਾਹ ਪਾਣੀ ਦਾ ਲੰਗਰ ਮੇਲ ਖਤਮ ਹੋਣ ਤੱਕ ਜਾਰੀ ਰਹੇਗਾ। ਇਸ ਵਿਵਸਥਾ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਮੌਕੇ ਤੇ ਘਰਾਟੀਆਂ ਜਠੇਰੇ (ਰਜਿ.) ਜਲੰਧਰ ਪੰਜਾਬ ਦੇ ਚੇਅਰਮੈਨ ਲੱਭਾ ਰਾਮ ਵੱਲੋਂ ਘਰਾਟੀਆ ਗੋਤਰ ਦੇ ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ। ਆਪਣੇ ਆਪਣੇ ਪਰਿਵਾਰਾ ਸਮੇਤ ਇਸ ਸਰਦ ਰੁੱਤ ਮੇਲ ਤੇ ਹਾਜ਼ਰ ਹੋ ਬਾਬਾ ਬੂਆ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ।
