ਜਲੰਧਰ 25 ਨਵੰਬਰ (ਪਰਮਿੰਦਰ ਸਿੰਘ ):- ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜਾ ਵਿਖੇ ਸਵੇਰੇ ਅਤੇ ਸ਼ਾਮ ਦੇ ਕੀਰਤਨ ਅਤੇ ਕਥਾ ਸਮਾਗਮ ਕਰਵਾਏ ਗਏ, ਜਿਸ ਵਿੱਚ ਭਾਈ ਅਮਨਦੀਪ ਸਿੰਘ ਭਾਈ ਚਨਪ੍ਰੀਤ ਸਿੰਘ ਭਾਈ ਬ੍ਰਹਮਜੋਤ ਸਿੰਘ ਅਤੇ ਕਥਾਵਾਚਕ ਭਾਈ ਖੜਕ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਨਿਹਾਲ ਕੀਤਾ l ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਅਤੇ ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ l ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਇੰਦਰਵੀਰ ਸਿੰਘ ਸਰਦਾਰ ਹਰਚਰਨ ਸਿੰਘ ਭਾਟੀਆ ਸਰਦਾਰ ਅੰਮ੍ਰਿਤਪਾਲ ਸਿੰਘ ਭਾਟੀਆ ਸਰਦਾਰ ਗੁਰਬਖਸ਼ ਸਿੰਘ ਸਰਦਾਰ ਬਲਵਿੰਦਰ ਸਿੰਘ ਗ੍ਰੀਨਲੈਂਡ ਸਰਦਾਰ ਜਸਵੀਰ ਸਿੰਘ ਅਮਰਜੀਤ ਸਿੰਘ ਭਾਟੀਆ ਸਰਦਾਰ ਅਮਰਜੀਤ ਸਿੰਘ ਧਮੀਜਾ ਸਰਦਾਰ ਨਵਨੀਤ ਸਿੰਘ ਸਰਦਾਰ ਮਨਵਿੰਦਰ ਸਿੰਘ ਭਾਟੀਆ ਨੇ ਕੈਬਨਟ ਮੰਤਰੀ ਪੰਜਾਬ ਸ੍ਰੀ ਮਹਿੰਦਰ ਭਗਤ ਜੀ ਦਾ ਅਧਿਆਏ ਹੋਏ ਪਤਵੰਤੇ ਸੱਜਣਾਂ ਦਾ ਸਰੋਪਾ ਦੇ ਕੇ ਸਨਮਾਨ ਕੀਤਾ lਸਵੇਰ ਦੇ ਸਮਾਗਮ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ ਅਤੇ ਰਾਤ ਦੇ ਦੀਵਾਨ ਦੇ ਸਮਾਪਤੀ ਬਾਅਦ ਦੁੱਧ ਅਤੇ ਮਠਿਆਈ ਦਾ ਲੰਗਰ ਵਰਤਾਇਆ ਗਿਆ l
