ਖੰਟ ਮਾਨਪੁਰ ਅਤੇ ਜਟਾਣਾ ਉਚਾ ‘ਚ ਫਲਾਈਓਵਰਾਂ ਨੂੰ ਪੂਰਾ ਕਰਨ ਲਈ 27 ਕਰੋੜ ਹੋਏ ਮੰਨਜੂਰ – ਡਾ. ਅਮਰ ਸਿੰਘ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਫ਼ਤਹਿਗੜ੍ਹ ਸਾਹਿਬ ਹਲਕੇ ਦੇ ਸੰਸਦ ਮੈਬਰ ਡਾ. ਅਮਰ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਰਾਜ ਮਾਰਗ ਅਥਾਰਟੀ ਆਫ਼ ਇੰਡੀਆ ਵਲੋਂ ਖੰਟ ਮਾਨਪੁਰ ਅਤੇ ਜਟਾਣਾ ਉਚਾ ਵਿਖੇ ਫਲਾਈ ਓਵਰਾਂ ਨੂੰ ਪੂਰਾ ਕਰਨ ਲਈ 27 ਕਰੋੜ ਰੁਪਏ ਮਨਜ਼ੂਰ ਕੀਤੇ ਹਨ ਜੋਂ ਲੰਬੇ ਸਮੇਂ ਤੋਂ ਅਧੂਰੇ ਹੋਣ ਕਾਰਣਸਥਾਨਿਕ ਅਤੇ ਯਾਤਰੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਦਾ ਸੀ। ਉਨ੍ਹਾਂ ਹਾਲ ਹੀ ਵਿਚ ਕੇਂਦਰੀ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਅਤੇ ਚੇਅਰਮੈਨ ਰਾਸ਼ਟਰੀ ਰਾਜ ਮਾਰਗ ਅਥਾਰਟੀ ਕੋਲ ਇਹ ਮੁੱਦਾ ਚੁਕਿਆ ਸੀ। ਉਨ੍ਹਾਂ ਖਰੜ-ਲੁਧਿਆਣਾ ਐਕਸਪ੍ਰੈਸ ਵੇਅ ਨੂੰ ਪੰਜਾਬ ਦੀਆਂ ਸਭ ਤੋਂ ਮਹੱਤਵਪੂਰਨ ਸੜਕਾਂ ਵਿੱਚੋਂ ਇੱਕ ਦੱਸਿਆ ਸੀ। ਜਟਾਣਾ ਉਚਾ ਅਤੇ ਖੰਟ ਮਾਨਪੁਰ ਵਿਖੇ ਅਧੂਰੇ ਹਿੱਸਿਆਂ ਵਿੱਚ ਟਰੈਫਿਕ ਨੂੰ ਸਰਵਿਸ ਲੇਨਾਂ ਵਿੱਚ ਧੱਕਿਆ ਜਾ ਰਿਹਾ ਹੈ। ਸਮੇਂ ਦੇ ਨਾਲ-ਨਾਲ ਇਹ ਬਿੰਦੂ ਹਾਈਵੇਅ ’ਤੇ ਵੱਡੀਆਂ ਰੁਕਾਵਟਾਂ ਬਣ ਗਏ ਹਨ ਅਤੇ ਅਕਸਰ ਜਾਮ ਲੱਗਦੇ ਹਨ। ਡਾ. ਸਿੰਘ ਨੇ ਫਲਾਈਓਵਰਾਂ ਨੂੰ ਪੂਰਾ ਕਰਨ ਲਈ 27 ਕਰੋੜ ਰੁਪਏ ਦੀ ਪ੍ਰਵਾਨਗੀ ਦੇਣ ਵਿੱਚ ਤੁਰੰਤ ਪ੍ਰਤੀਕਿਰਿਆ ਦੇਣ ਲਈ ਮੰਤਰੀ ਅਤੇ ਰਾਸ਼ਟਰੀ ਰਾਜ ਮਾਰਗ ਅਥਾਰਟੀ ਆਫ਼ ਇੰਡੀਆ ਦਾ ਧੰਨਵਾਦ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਇੱਕ ਵਾਰ ਪੂਰਾ ਹੋਣ ਤੋਂ ਬਾਅਦ ਇਹ ਦੋਵਾਂ ਪਿੰਡਾਂ ਦੇ ਵਸਨੀਕਾਂ ਨੂੰ ਰਾਹਤ ਦੇਵੇਗਾ ਜਿਨ੍ਹਾਂ ਨੂੰ ਪਿਛਲੇ ਕਈ ਸਾਲਾਂ ਤੋਂ ਭਾਰੀ ਮੁਸਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰੀਆਂ ਨੂੰ ਸਰਵਿਸ ਲਾਈਨਾਂ ’ਤੇ ਜਾਮ ਵਿੱਚ ਫਸੇ ਬਿਨਾਂ ਯਾਤਰਾ ਕਰਨ ਵਿਚ ਸਹਾਈ ਹੋਵੇਗਾ।
ਫੋਟੋ ਕੈਪਸ਼ਨ: ਡਾ. ਅਮਰ ਸਿੰਘ