ਕੈਬਨਿਟ ਮੰਤਰੀ ਸੌਦ, ਵਿਧਾਇਕ ਗੈਰੀ ਬੜਿੰਗ, ਚੇਅਰਮੈਨ ਢਿਲੋ ਨੇ ਜ਼ਿਲ੍ਹਾ ਪਰਿਸ਼ਦ ਅਹਾਤੇ ‘ਚ ਲਗਾਏ ਬੂਟੇ
ਫ਼ਤਹਿਗੜ੍ਹ/ ਅਮਲੋਹ ਅਜੇ ਕੁਮਾਰ
ਜਿਲਾ ਪਰਿਸ਼ਦ ਦੇ ਅਹਾਤੇ ਵਿੱਚ ਬੂਟੇ ਲਾ ਕੇ ਵਾਤਾਵਰਣ ਸਾਫ ਰੱਖਣ ਦੀ ਮੁਹਿੰਮ ਦਾ ਅਗਾਜ ਕਰਦਿਆਂ ਬਿਜਲੀ ਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਆਖਿਆ ਕਿ ਆਪਣੀਆਂ ਅਗਲੀਆਂ ਨਸਲਾਂ ਦੇ ਭਵਿੱਖ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ‘ਹਰ ਮਨੁੱਖ ਲਾਵੇ ਰੁੱਖ’ ਮੁਹਿੰਮ ਦੀ ਸਲਾਘਾ ਕਰਦਿਆਂ ਕਿਹਾ ਕਿ ਸਾਡੀ ਜੀਵਨ ਰੇਖਾ ਰੁੱਖਾਂ ਨਾਲ ਹੀ ਚੱਲ ਰਹੀ ਹੈ ਜੋ ਸਾਡੇ ਪੁਰਖਿਆਂ ਵੱਲੋਂ ਸਾਨੂੰ ਵਿਰਾਸਤ ਵਿੱਚ ਆਈ ਹੈ। ਆਪ ਦੇ ਸੂਬਾਈ ਬੁਲਾਰੇ ਅਤੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਵੱਧ ਰਹੇ ਪ੍ਰਦੂਸ਼ਨ ਤੇ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਜੇਕਰ ਅਸੀ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਨਾ ਕੀਤੀ ਤਾਂ ਸਾਡੀ ਆਉਂਣ ਵਾਲੀ ਪਨੀਰੀ ਭਿਆਨਕ ਬਿਮਾਰੀਆਂ ਦਾ ਸਿਕਾਰ ਹੋ ਜਾਵੇਗੀ। ਇਸ ਮੌਕੇ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਸਨ।
ਫੋਟੋ ਕੈਪਸਨ: ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ, ਵਿਧਾਇਕ ਗੈਰੀ ਬੜਿੰਗ, ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਅਤੇ ਹੋਰ ਬੂਟੇ ਲਗਾਉਂਦੇ ਹੋਏ।