
ਭਾਦਸੋਂ ‘ਚ ਅਸਮਾਨੀ ਬਿਜਲੀ ਡਿੱਗਣ ਨਾਲ ਟੁੱਟੀ ਢੀਂਡਸਾ ਪਰਿਵਾਰ ਦੇ ਘਰ ਦੀ ਛੱਤ
ਭਾਦਸੋਂ, 3 ਜੁਲਾਈ ( ਜਗਜੀਤ ਸਿੰਘ ਕੈਂਥ ) :- ਵਪਾਰ ਮੰਡਲ ਭਾਦਸੋਂ ਦੇ ਪ੍ਰਮੁੱਖ ਆਗੂ ਅਤੇ ਰਾੜਾ ਸਾਹਿਬ ਨਾਲ ਜੁੜੀਆਂ ਧਾਰਮਿਕ ਸੰਸਥਾਵਾਂ ਦੇ ਸਹਿ ਪ੍ਰਬੰਧਕ ਜਥੇਦਾਰ ਰਣਧੀਰ ਸਿੰਘ ਤੇ ਬਲਵਿੰਦਰ ਸਿੰਘ ਢੀਂਡਸਾ ਦੇ ਘਰ ਬੀਤੀ ਰਾਤ ਡਿੱਗੀ ਅਸਮਾਨੀ ਬਿਜਲੀ ਨਾਲ ਤਿੰਨ ਲੱਖ ਦੇ ਕਰੀਬ ਮਸ਼ੀਨਰੀ ਸਪੇਅਰ ਪਾਰਟ, ਇਲੈਕਟਰੌਨਿਕ ਸਾਮਾਨ , ਬਿਲਡਿੰਗ ਮੈਟੀਰੀਅਲ ਆਦਿ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ । ਇਸ ਮੌਕੇ ਜਥੇਦਾਰ ਰਣਧੀਰ ਸਿੰਘ ਨੇ ਦੱਸਿਆ
ਕਿ ਇਹ ਵਾਕਿਆ ਰਾਤੀਂ ਪੌਣੇ 2 ਵਜੇ ਦੇ ਕਰੀਬ ਹੋਇਆ ਜਦੋਂ ਉਨ੍ਹਾਂ ਦੇ ਘਰ ਭਾਰੀ ਬਿਜਲੀ ਡਿੱਗਣ ਨਾਲ ਅੱਗ ਲੱਗ ਗਈ ਪਰ ਮੁਸ਼ੱਕਤ ਨਾਲ ਉਸ ‘ਤੇ ਕਾਬੂ ਪਾ ਲਿਆ ਗਿਆ । ਉਨ੍ਹਾਂ ਪ੍ਰਮਾਤਮਾ ਦਾ ਸ਼ੁਕਰਾਨਾ ਅਦਾ ਕਰਦਿਆਂ ਕਿਹਾ ਕਿ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਹੋਣੇ ਬਚ ਗਿਆ । ਜਿਕਰਯੋਗ ਹੈ ਕਿ ਘਰ ਦੇ ਜਿਸ ਹਿੱਸੇ ‘ਤੇ ਇਹ ਅਸਮਾਨੀ ਬਿਜਲੀ ਡਿੱਗੀ ਉਸ ਥਾਂ ਤੋਂ ਕੰਕਰੀਟ ਦੇ ਫਰਸ਼ ਵੀ ਬੁਰੀ ਤਰਾਂ ਟੁੱਟ ਤੇ ਉਨ੍ਹਾਂ ਵਿੱਚ ਖੱਡੇ ਪੈ ਗਏ । ਬਿਜਲੀ ਡਿੱਗਣ ਦੀ ਥਾਂ ਦੇ ਪਾਸ ਹੀ ਸੋਲਰ ਸਿਸਟਮ ਦਾ ਵੱਡਾ ਪਲਾਂਟ ਲੱਗਿਆ ਹੋਇਆ ਸੀ ਜੋ ਪੂਰੀ ਤਰਾਂ ਬਚ ਗਿਆ । ਸੋਲਰ ਪਲਾਂਟ ਨੁਕਸਾਨਿਆ ਜਾਂਦਾ ਤਾਂ ਇਹ ਮਾਲੀ ਨੁਕਸਾਨ 35-40 ਲੱਖ ਤੱਕ ਪੁੱਜ ਸਕਦਾ ਸੀ ।