ਮਨ ਤੇ ਕਾਬੂ ਅਤੇ ਸਾਦੀ ਜੀਵਨ ਸੈਲੀ ਨਾਲ ਸਰੀਰਕ ਰੋਗਾਂ ਤੇ ਪਾਇਆ ਜਾ ਸਕਦਾ ਕਾਬੂ-ਡਾ. ਸੁਕਲਾ, ਵੈਦ ਗੁੰਜਨ ਮਿਸ਼ਰਾ
ਸਿਹਤ ਸੰਭਾਲ ਤੇ ਸੈਮੀਨਾਰ ‘ਚ ਸੰਤ ਮਹਾਂਪੁਰਸਾਂ, ਸ਼੍ਰੋਮਣੀ ਕਮੇਟੀ ਮੈਬਰ, ਬੁੱਧੀਜੀਵੀ, ਕਿਸਾਨ ਅਤੇ ਵੱਖ-ਵੱਖ ਵਰਗਾਂ ਨੇ ਕੀਤੀ ਸਿਰਕਤ
ਅਮਲੋਹ(ਅਜੇ ਕੁਮਾਰ)
ਲੰਬੇ ਅਰਸੇ ਤੋਂ ਅਮਲੋਹ ਹਲਕੇ ਵਿਚ ਲੋਕਾਂ ਨੂੰ ਬੇਦਾਗ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਉਘੇ ਸਮਾਜ ਸੇਵੀ ਡਾ. ਰਘਵੀਰ ਸੁਕਲਾ ਦੇ ਨਾਭਾ ਰੋਡ ਉਪਰ ਸਥਿੱਤ ਸੁਕਲਾ ਹਸਪਤਾਲ ਵਿਚ ਸਿਹਤ ਸੈਮੀਨਾਰ ਅਤੇ ਮੈਡੀਕਲ ਕੈਪ ਲਗਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸਖਸ਼ੀਅਤਾਂ ਨੇ ਸਿਰਕਤ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਡਾ. ਸੁਕਲਾ ਨੂੰ ਮਨੁੱਖਤਾ ਅਤੇ ਨਿਰਸਿਵਾਰਥ ਦਾ ਪ੍ਰਤੀਕ ਦਸਦੇ ਹੋਏ ਕਿਹਾ ਕਿ ਅੱਜ ਦੇ ਯੁਗ ਵਿਚ ਜਿਥੇ ਡਾਕਟਰੀ ਪੈਸਾ ਬਦਨਾਮ ਹੋ ਰਿਹਾ ਹੈ ਉਥੇ ਡਾ. ਸ਼ੁਕਲਾ ਵਰਗੀ ਸਖਸ਼ੀਅਤਾ ਵਲੋਂ ਆਪਣੀਆਂ ਸੇਵਾਵਾਂ ਮਨੁੱਖਤਾਂ ਦੀ ਸੇਵਾ ਨੂੰ ਸਮਰਪਿਤ ਕੀਤੀਆਂ ਗਈਆਂ ਜਿਸ ਸੱਦਕਾ ਅੱਜ ਸਿਆਸੀ, ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਉਨ੍ਹਾਂ ਦਾ ਨਾਮ ਹੈ। ਸਿੱਖ ਵਿਦਵਾਨ ਸੰਤ ਬਾਬਾ ਦਲਵਾਰਾ ਸਿੰਘ ਨੇ ਕਿਹਾ ਕਿ 1975 ਵਿਚ ਜਦੋ ਐਮਰਜੈਸੀ ਲੱਗੀ ਤਾਂ ਡਾ. ਸੁਕਲਾ ਨੇ ਆਪਣੀ ਉਚੇਰੀ ਵਿਦਿਆ ਵਿਚਕਾਰ ਹੀ ਛੱਡ ਕੇ ਪੀੜਤ ਪ੍ਰੀਵਾਰਾਂ ਦੀ ਮਦਦ ਕੀਤੀ ਜੋਂ ਹੁਣ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਉਤਮ ਸੇਵਾ ਹੈ ਅਤੇ ਡਾ. ਸੁਕਲਾ ਅਤੇ ਉਨ੍ਹਾਂ ਦੀ ਪਤਨੀ ਡਾ. ਸਸ਼ੀ ਬਾਲਾ ਦੀ ਸਮਾਜ ਸੇਵਾ ਤੋਂ ਹੋਰਾਂ ਨੂੰ ਵੀ ਸੇਧ ਲੈਣ ਦੀ ਜਰੂਰਤ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਬਰ ਭਾਈ ਰਵਿੰਦਰ ਸਿੰਘ ਖਾਲਸਾ, ਬਾਬਾ ਅਮਰਜੀਤ ਸਿੰਘ ਫਰੀਦਪੁਰ, ਵੈਦ ਗੁੰਜਨ ਮਿਸ਼ਰਾ, ਉਘੇ ਕਾਰੋਬਾਰੀ ਸੂਬਾ ਸਿੰਘ ਜਾਤੀਵਾਲ, ਰਿਟ. ਜਿਲਾ ਮਨੈਜਰ ਬਲਵਿੰਦਰ ਸਿੰਘ ਜਾਤੀਵਾਲ ਅਤੇ ਖੇਤੀਬਾੜੀ ਮਾਹਰ ਹਰਪ੍ਰੀਤ ਸਿੰਘ ਗਿੱਲ ਆਦਿ ਨੇ ਸੰਬੋਧਨ ਕਰਦਿਆ ਸਿਹਤ ਸੰਭਾਲ ਬਾਰੇ ਚਰਚਾ ਕਰਦਿਆ ਅਜਿਹੇ ਸੈਮੀਨਾਰਾਂ ਤੇ ਜੋਰ ਦਿਤਾ। ਸੈਮੀਨਾਰ ਵਿਚ ਸੁਬੇਗ ਸਿੰਘ ਜਾਤੀਵਾਲ, ਰਿਟ. ਪਿ੍ਰੰਸੀਪਲ ਜੋਰਾ ਸਿੰਘ ਗਿਲ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ, ਬਲਦੇਵ ਸਿੰਘ ਬਰੀਮਾ, ਅਮਨਦੀਪ ਸਿੰਘ ਬੜੈਚਾਂ, ਅਮਰਜੀਤ ਸਿੰਘ ਗਿਲ ਹਰੀਪੁਰ, ਮਨਜੀਤ ਸਿੰਘ ਸਲਾਣਾ, ਹਰਨੇਕ ਸਿੰਘ ਸ਼ੇਰਪੁਰ ਮਾਜਰਾ, ਸਾਬਕਾ ਸਰਪੰਚ ਗੁਰਬਾਜ ਸਿੰਘ ਛੰਨਾ, ਨੰਬਰਦਾਰ ਗੁਰਵਿੰਦਰ ਸਿੰਘ ਨੂਰਪੁਰਾ, ਕਿਸਾਨ ਆਗੂ ਨੰਬਰਦਾਰ ਪ੍ਰੀਤਮ ਸਿੰਘ ਦਨਘੇੜੀ, ਨੰਬਰਦਾਰ ਮਨਜੀਤ ਸਿੰਘ, ਗੁਰਵਿੰਦਰ ਸਿੰਘ ਸਰਪੰਚ ਮੀਆਂਪੁਰ, ਐਡਵੋਕੇਟ ਜਗਦੀਪ ਸ਼ੁਕਲਾ, ਐਡਵੋਕੇਟ ਵਵਿੱਦ ਸ਼ਾਰਧਾ, ਰਾਜਵੰਤ ਕੌਰ ਖੈਹਰਾ, ਬਲਵੀਰ ਸਿੰਘ ਗੋਬਿੰਦਗੜ੍ਹ, ਜਸਵੀਰ ਕੌਰ ਜੱਸੀ, ਯੂਸਫ਼ ਬਿਲੂ ਵੜੈਚਾਂ, ਜਸਵਿੰਦਰ ਸਿੰਘ ਬੈਣੀ, ਇੰਦਰਾਜ ਸਿੰਘ ਸਲਾਣੀ, ਜਰਨੈਲ ਸਿੰਘ ਬਰੌਗਾ, ਜਗਤਾਰ ਸਿੰਘ ਮਹਿਮੂਦਪੁਰ ਅਤੇ ਸੁਦਾਗਰ ਸਿੰਘ ਭੜੀ ਆਦਿ ਸਾਮਲ ਸਨ। ਡਾ. ਰਘਵੀਰ ਸੁਕਲਾ, ਵੈਦ ਗੁੰਜਨ ਮਿਸ਼ਰਾ ਅਤੇ ਡਾ. ਸਸੀ ਬਾਲਾ ਨੇ ਲੋਕਾਂ ਨੂੰ ਬੇਮੌਸਮੀ ਸਬਜੀਆਂ ਅਤੇ ਫਲਾਂ ਦੀ ਵਰਤੋ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਨ ਤੇ ਕਾਬੂ ਅਤੇ ਸੰਤੁਲਿਤ ਭੋਜਨ ਨਾਲ ਅਸੀ ਰੋਗਾ ਤੇ ਕਾਬੂ ਪਾ ਸਕਦੇ ਹਾਂ। ਉਨ੍ਹਾਂ ਭਵਿਖ ਵਿਚ ਵੀ ਆਪਣੀਆਂ ਸੇਵਾਵਾਂ ਜਾਰੀ ਰਖਣ ਦਾ ਐਲਾਨ ਕੀਤਾ। ਕੈਪ ਵਿਚ 200 ਤੋਂ ਵੱਧ ਮਰੀਜਾਂ ਦਾ ਚੈਕਅੱਪ ਕਰਕੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿਤੀਆਂ ਗਈਆਂ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਵਲੋਂ ਡਾ. ਸੁਕਲਾ ਅਤੇ ਉਨ੍ਹਾਂ ਦੀ ਪਤਨੀ ਡਾ. ਸਸ਼ੀ ਬਾਲਾ ਦਾ ਵਿਸੇਸ ਸਨਮਾਨ ਵੀ ਕੀਤਾ ਗਿਆ।
ਫੋਟੋ ਕੈਪਸਨ: ਸੰਤ ਬਾਬਾ ਦਲਵਾਰਾ ਸਿੰਘ, ਰਵਿੰਦਰ ਸਿੰਘ ਖਾਲਸਾ ਅਤੇ ਹੋਰ ਡਾ. ਰਘਵੀਰ ਸ਼ੁਕਲਾ, ਡਾ. ਸਸ਼ੀ ਬਾਲਾ ਅਤੇ ਵੈਦ ਗੁੰਜਨ ਮਿਸ਼ਰਾ ਦਾ ਸਨਮਾਨ ਕਰਦੇ ਹੋਏ।