ਸਾਨੂੰ ਗੁਰੂਆਂ ਦੇ ਦਰਸਾਏ ਮਾਰਗ ਉਪਰ ਚਲਦੇ ਹੋਏ ਗਊ ਗਰੀਬ ਦੀ ਰੱਖਿਆ ਕਰਨੀ ਚਾਹੀਦੀ ਹੈ-ਭੂਸ਼ਨ ਸੂਦ, ਪ੍ਰੇਮ ਚੰਦ ਸਰਮਾ
ਗਊ ਸੇਵਾ ਸਮਿਤੀ ਨੇ ਪੂਰਨਮਾਸ਼ੀ ਅਤੇ ਗੁਰੂ ਪੂਰਨਾ ਮੌਕੇ ਗਊ ਪੂਜਾ ਕਰਵਾ ਕੇ ਵੱਖ-ਵੱਖ ਕਿਸਮ ਦੇ ਲੰਗਰ ਲਗਾਏ
ਅਮਲੋਹ(ਅਜੇ ਕੁਮਾਰ)
ਗਊ ਸੇਵਾ ਸਮਿਤੀ ਅਮਲੋਹ ਵਲੋਂ ਪੂਰਨਮਾਸੀ ਅਤੇ ਗੁਰ ਪੂਰਨਮਾ ਦਾ ਦਿਹਾੜਾ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸਰਮਾ ਅਤੇ ਗਊਸ਼ਾਲਾ ਦੇ ਪ੍ਰਧਾਨ ਸਿਵ ਕੁਮਾਰ ਗਰਗ ਦੀ ਪ੍ਰਧਾਨਗੀ ਹੇਠ ਬਹੁਤ ਹੀ ਸਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸਹਿਰ ਦੀਆਂ ਧਾਰਮਿਕ ਸੰਸਥਾਵਾਂ ਦੇ ਅਹੁੱਦੇਦਾਰ ਅਤੇ ਸੰਗਤਾਂ ਨੇ ਸਿਰਕਤ ਕੀਤੀ। ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ ਅਤੇ ਸਰਪਰਸਤ ਪ੍ਰੇਮ ਚੰਦ ਸ਼ਰਮਾ ਨੇ ਕਿਹਾ ਕਿ ਪੰਜਾਬ ਗੁਰੂ ਅਤੇ ਪੀਰ ਪੈਗਬੰਰਾਂ ਦੀ ਧਰਤੀ ਹੈ ਜਿਸ ਨੇ ਸਾਨੂੰ ਗਊ ਗਰੀਬ ਦੀ ਰਾਖੀ ਦਾ ਮਾਰਗ ਦਿਖਾਇਆ ਹੈ ਜਿਸ ਸੱਦਕਾ ਹੀ ਅੱਜ ਵੀ ਪੰਜਾਬ ਵਿਚ ਥਾਂ ਥਾਂ ਉਪਰ ਮਾਨਵਤਾ ਦੀ ਸੇਵਾ ਲਈ ਲੰਗਰ ਅਤੇ ਧਾਰਮਿਕ ਕਾਰਜ ਹੋ ਰਹੇ ਹਨ। ਉਨ੍ਹਾਂ ਦਸਿਆ ਕਿ ਸਮਿਤੀ ਵਲੋਂ ਹਰ ਮਹੀਨੇ ਦੀ ਪੂਰਨਮਾਸੀ ਅਤੇ ਮੱਸਿਆ ਮੌਕੇ ਸਾਮ 5 ਵਜੇ ਗਊ ਪੂਜਾ ਕਰਵਾ ਕੇ ਨਗਰ ਖੇੜੇ ਦੀ ਖੁਸ਼ੀ ਦੀ ਅਰਦਾਸ ਕੀਤੀ ਜਾਦੀ ਹੈ ਜਿਸ ਵਿਚ ਕੋਈ ਵੀ ਵਿਅਕਤੀ ਸਾਮਲ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਆਪਣੇ ਪ੍ਰੀਵਾਰ ਦੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਜਾਂ ਹੋਰ ਦਿਹਾੜੇ ਗਊਸ਼ਾਲਾ ਵਿਚ ਗਊ ਪੂਜਾ ਕਰਵਾ ਕੇ ਮਨਾਉਂਣਦੀ ਅਪੀਲ ਕੀਤੀ। ਉਨ੍ਹਾਂ ਦਸਿਆ ਕਿ ਇਹ ਕਾਰਜ ਪਿਛਲੇ 4 ਸਾਲ ਤੋਂ ਲਗਾਤਾਰ ਜਾਰੀ ਹੈ। ਉਨ੍ਹਾਂ ਦਸਿਆ ਕਿ ਸ੍ਰੀ ਕ੍ਰਿਸ਼ਨ ਜਨਮ ਅਸਟਮੀ ਨੂੰ ਮੁਖ ਰਖ ਕੇ 1 ਸਤੰਬਰ ਨੂੰ ਗਊਸ਼ਾਲਾ ਅਮਲੋਹ ਵਿਚ ‘ਗਊ ਕਥਾ’ ਕਰਵਾਈ ਜਾਂ ਰਹੀ ਹੈ ਜਿਸ ਵਿਚ ਪੰਜਾਬ ਦੇ ਗਊ ਸੇਵਾ ਪ੍ਰਮੁੱਖ ਚੰਦਰ ਕਾਂਤ ਜੀ ਮਹਾਂਰਾਜ ਆਪਣੇ ਪ੍ਰਵਚਨਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ, ਜਿਸ ਉਪਰੰਤ ਅਤੁੱਟ ਭੰਡਾਰਾ ਹੋਵੇਗਾ। ਉਨ੍ਹਾਂ ਦਸਿਆ ਕਿ 2 ਸਤੰਬਰ ਨੂੰ ਸ਼ਹਿਰ ਵਿਚ ਵਿਸਾਲ ਸ਼ੋਭਾ ਯਾਤਰਾ ਅਤੇ 4 ਸਤੰਬਰ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦਾ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ। ਸਮਾਗਮ ਉਪਰੰਤ ਵੱਖ-ਵੱਖ ਕਿਸਮ ਦੇ ਫ਼ਲ, ਖੋਏ ਦੇ ਪੇੜੇ, ਕੋਲਡ ਡਰਿੱਕ, ਸਮੌਸੇ ਅਤੇ ਮਠਿਆਈਆਂ ਆਦਿ ਦੇ ਲੰਗਰ ਲਗਾਏ ਗਏ। ਇਸ ਮੌਕੇ ਯੂ.ਕੇ. ਦੀ ਹਰਦੀਪ ਕੌਰ ਪੁਤਰੀ ਸਿਕੰਦਰ ਸਿੰਘ ਵਾਸੀ ਅਮਲੋਹ ਨੇ ਆਪਣੇ ਜਨਮ ਦਿਨ ਨੂੰ ਮੁੱਖ ਰਖ ਕੇ ਆਪਣੇ ਰਿਸਤੇਦਾਰਾਂ ਰਾਹੀ ਗਊ ਮਾਤਾ ਲਈ ਹਰੇ ਚਾਰੇ ਦਾ ‘ਕੇਕ’ ਕਟਵਾਇਆ ਅਤੇ ਗਊ ਪੂਜਾ ਉਪਰੰਤ ਲੰਗਰ ਲਗਾਇਆ। ਇਸ ਮੌਕੇ ਗਊ ਸੇਵਕ ਅਸੋਕ ਕੁਮਾਰ ਮੁਕਤਸਰ ਵਾਲੇ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ, ਸਮਿਤੀ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਧੀਰ, ਮਾਘੀ ਟਰੱਸਟ ਦੇ ਭਗਵਾਨ ਦਾਸ ਮਾਜਰੀ, ਅਗਰਵਾਲ ਸਭਾ ਦੇ ਪ੍ਰਧਾਨ ਸਿਵ ਕੁਮਾਰ ਗੋਇਲ, ਸਮਾਜ ਸੇਵੀ ਮਿੰਟੂ ਅਰੋੜਾ, ਭੂਸ਼ਨ ਗਰਗ, ਸੁਰੇਸ ਕੁਮਾਰ ਲੁਟਾਵਾ, ਬੰਬੂ ਰਾਣਾ, ਦਾਰਾ ਸਿੰਘ ਖਨਿਆਣ, ਜਗਦੀਪ ਮਾਨਗੜ੍ਹ, ਐਡਵੋਕੇਟ ਗੁਰਲੀਨ ਕੌਰ, ਦਲਜੀਤ ਕੌਰ, ਇੰਦਰਜੀਤ ਕੌਰ, ਜੰਸੀ ਧੀਮਾਨ, ਸਤਵਿੰਦਰ ਸਿੰਘ, ਅਮਰਜੀਤ ਕੌਰ, ਹਰਸਦੀਪ ਸਿੰਘ, ਵਿਪਨ ਕੁਮਾਰ, ਗੋਰਾ ਲਾਲ, ਸੁਖਜੀਵਨ ਸਿੰਘ ਮਾਜਰੀ ਅਤੇ ਰਜਿੰਦਰ ਸਿੰਘ ਆਦਿ ਹਾਜ਼ਰ ਸਨ। ਮੰਤਰਾਂ ਦਾ ਉਚਾਰਣਪੰਡਤ ਰੋਸਨ ਲਾਲ ਸ਼ਰਮਾ ਨੇ ਕੀਤਾ ਅਤੇ ਇਸ ਦਿਹਾੜੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ।
ਫੋਟੋ ਕੈਪਸਨ: ਭੂਸ਼ਨ ਸੂਦ, ਪ੍ਰੇਮ ਚੰਦ ਸ਼ਰਮਾ ਅਤੇ ਹੋਰ ਗਊ ਪੂਜਾ ਕਰਵਾਉਂਦੇ ਹੋਏ।