ਸਰਹਿੰਦ ਮੰਡੀ ਦੇ ਚਿਲਡਰਨ ਪਾਰਕ ਦੇ ਨਵੀਨੀਕਰਨ ਤੇ ਸੁੰਦਰੀਕਰਨ ਕਾਰਜਾਂ ਦੀ ਰਸਮੀ ਸ਼ੁਰੂਆਤ
ਫਤਿਹਗੜ੍ਹ ਸਾਹਿਬ(ਅਜੇ ਕੁਮਾਰ ਅਮਲੋਹ)
ਸਰਹਿੰਦ ਮੰਡੀ ਸਥਿਤ ਚਿਲਡਰਨ ਪਾਰਕ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਕੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕੌਂਸਲਰ ਐਡਵੋਕੇਟ ਰਜੇਸ਼ ਕੁਮਾਰ ਉਪਲ ਨੇ ਵਿਧਾਇਕ ਲਖਵੀਰ ਸਿੰਘ ਰਾਏ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਲੋੜੀਂਦੇ ਫੰਡ ਜਾਰੀ ਹੋਏ। ਪ੍ਰੋਜੈਕਟ ਦੀ ਸ਼ੁਰੂਆਤ ਨਗਰ ਕੌਂਸਲ ਸਰਹਿੰਦ ਦੀ ਪ੍ਰਧਾਨ ਆਸ਼ਾ ਰਾਣੀ, ਕੌਂਸਲਰ ਐਡਵੋਕੇਟ ਰਜੇਸ਼ ਕੁਮਾਰ ਉਪਲ ਅਤੇ ਆਪ ਆਗੂਆਂ ਦੀ ਮੌਜੂਦਗੀ ਵਿੱਚ ਕੀਤੀ ਗਈ। ਐਡਵੋਕੇਟ ਰਾਜੇਸ਼ ਕੁਮਾਰ ਉੱਪਲ ਕੌਂਸਲਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪਾਰਕ ਵਿੱਚ ਬਣੀ ਹੱਟ ਦੀ ਫਲੋਰਿੰਗ ਬਦਲਣ, ਨਵੀਆਂ ਲਾਈਟਾਂ ਲਈ ਇਲੈਕਟਰੀਸਿਟੀ ਪੋਲ ਲਗਾਉਣ, ਵਾਕਿੰਗ ਟਰੈਕ ਦੀ ਮੁਰੰਮਤ ਅਤੇ ਚਾਰਦਿਵਾਰੀ (ਬਾਊਂਡਰੀ) ਦਾ ਨਵੀਨੀਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਰਕ ਦੀ ਹਾਲਤ ਕਾਫ਼ੀ ਸਮੇਂ ਤੋਂ ਖਸਤਾ ਬਣੀ ਹੋਈ ਸੀ ਜਿਸ ਕਾਰਨ ਲੋਕਾਂ ਨੂੰ ਮੁਸਕਲ ਆਉਂਦੀ ਸੀ, ਹੁਣ ਇਸ ਪ੍ਰੋਜੈਕਟ ਦਾ ਟੈਂਡਰ ਪਾਸ ਕਰਕੇ ਕੰਮ ਠੇਕੇਦਾਰ ਨੂੰ ਦਿਤਾ ਗਿਆ ਜਿਸ ਨੇ ਇਸ ਕਾਰਜ ਨੂੰ ਕਰੀਬ ਡੇਢ ਮਹੀਨੇ ਵਿਚ ਪੂਰਾ ਕਰਨ ਦਾ ਭਰੋਸਾ ਦਿਤਾ। ਇਸ ਮੌਕੇ ਰਮੇਸ਼ ਕੁਮਾਰ ਸੋਨੂ, ਕੌਂਸਲਰ ਪਾਵੇਲ ਹਾਂਡਾ, ਰਣਧੀਰ ਸਿੰਘ, ਸਨੀਤ ਕੁਮਾਰ, ਪ੍ਰਿਤਪਾਲ ਸਿੰਘ ਸੋਢੀ, ਬਲਵਿੰਦਰ ਸਿੰਘ ਅਤੇ ਜਗਤਾਰ ਸਿੰਘ ਲੱਕੀ ਆਦਿ ਹਾਜ਼ਰ ਸਨ ।
ਫੋਟੋ ਕੈਪਸਨ: ਕੌਂਸਲ ਪ੍ਰਧਾਨ ਆਸ਼ਾ ਰਾਣੀ ਅਤੇ ਹੋਰ ਪ੍ਰੋਜੈਕਟਾਂ ਦਾ ਉਦਘਾਟਨ ਕਰਦੇ ਹੋਏ।