ਅਕਾਲੀ ਦਲ ਵਾਰਿਸ ਪੰਜਾਬ ਵਲੋਂ ਕਾਹਨ ਸਿੰਘ ਵਾਲਾ ਨੂੰ ਹਲਕਾ ਗੁਰੂੁ ਹਰਸਹਾਏ ਤੋਂ ਇੰਚਾਰਜ਼ ਲਗਾਉਂਣਾ ਸਲਾਘਾਯੋਗ-ਲਖਵੀਰ
ਅਮਲੋਹ(ਅਜੇ ਕੁਮਾਰ ਅਮਲੋਹ)
ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਅਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਲਖਵੀਰ ਸਿੰਘ ਖਾਲਸਾ ਸੌਂਟੀ ਨੇ ਇਕ ਬਿਆਨ ਵਿਚ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਸੰਘਰਸਸ਼ੀਲ ਯੋਧੇ ਜਸਕਰਨ ਸਿੰਘ ਕਾਹਨਸਿੰਘ ਵਾਲਾ ਨੂੰ ਪਾਰਟੀ ਵਲੋਂ ਹਲਕਾ ਗੁਰੂ ਹਰਸਾਹਾਏ ਦਾ ਹਲਕਾ ਇੰਚਾਰਜ ਲਗਾਉਂਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕ੍ਰਿਪਾ ਸੱਦਕਾ ਪਾਰਟੀ ਵਲੋਂ ਇਹ ਫੈਸਲਾ ਲਿਆ ਗਿਆ। ਉਨ੍ਹਾਂ ਸ੍ਰੀ ਕਾਹਨ ਸਿੰਘ ਵਾਲਾ ਦੇ ਸੰਘਰਸਮਈ ਜੀਵਨ ਦਾ ਜਿਕਰ ਕਰਦਿਆ ਕਿਹਾ ਕਿ ਪਾਰਟੀ ਨੇ ਇਹ ਫੈਸਲਾ ਲੈ ਕੇ ਬਹੁਤ ਹੀ ਸਲਾਘਾਯੋਗ ਕਦਮ ਚੁਕਿਆ ਹੈ। ਉਨ੍ਹਾਂ ਭਾਈ ਕਾਹਨ ਸਿੰਘ ਵਾਲਾ ਨੂੰ ਵੀ ਇਸ ਲਈ ਵਧਾਈ ਦਿਤੀ ਅਤੇ ਹਲਕੇ ਦੇ ਲੋਕਾਂ ਨੂੰ ਉਨ੍ਹਾਂ ਦਾ ਡੱਟ ਕੇ ਸਾਥ ਦੇਣਦੀ ਅਪੀਲ ਕੀਤੀ।
ਫੋਟੋ ਕੈਪਸਨ: ਲਖਵੀਰ ਸਿੰਘ ਖਾਲਸਾ ਸੌਂਟੀ