ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵਮਾਨ ਨਾਭਾ ਸਾਥੀ ਹਲਕਾ ਪਟਿਆਲਾ ਤੋਂ ਲੋਕਸਭਾ ਉਮੀਦਵਾਰ ਡਾ.ਬਲਵੀਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਭਾਦਸੋਂ ਵਾਰਡ ਨੰਬਰ 8 ਵਿਚ ਸੰਬੋਧਨ ਕੀਤਾ ਜਿਥੇ ਲੋਕਾਂ ਵਲੋਂ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਗਈ ਅਤੇ ਵਿਧਾਇਕ ਦੇਵਮਾਨ ਨੇ ਵਾਰਡ ਵਾਲਿਆਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ l
ਭਾਦਸੋਂ ਦੇ ਗਿਆਰਾਂ ਵਾਰਡਾਂ ਵਿੱਚ ਕੰਮ ਕਰਦੇ ਕੱਚੇ ਸਫ਼ਾਈ ਕਰਮਚਾਰੀਆਂ ਵਲੋਂ ਪੱਕੇ ਹੋਣ ਲਈ ਵਿਧਾਇਕ ਦੇਵਮਾਨ ਨਾਭਾ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਵਿਧਾਇਕ ਦੇਵਮਾਨ ਵਲੋਂ ਭਰੋਸਾ ਦਿੱਤਾ ਗਿਆ ਹੈ ਕਿ ਜਲਦ ਹੀ ਤੁਹਾਨੂੰ ਸਾਰਿਆਂ ਸਫ਼ਾਈ ਕਰਮਚਾਰੀਆ ਨੂੰ ਪੱਕਾ ਕੀਤਾ ਜਾਵੇਗਾ।