ਪਤਨੀ ਨੇ ਆਪਣੀ 4 ਸਾਲ ਦੀ ਬੇਟੀ ਸਮੇਤ ਨਹਿਰ ‘ਚ ਛਾਲ ਮਾਰ ਕੇ ਜੀਵਨ ਲੀਲਾ ਖਤਮ ਕੀਤੀ

ਪਤੀ ਅਤੇ ਸੱਸ ਖਿਲਾਫ ਮਾਮਲਾ ਦਰਜ

ਫਤਹਿਗੜ੍ਹ ਸਾਹਿਬ,(ਅਜੇ ਕੁਮਾਰ)

ਪਤੀ ਅਤੇ ਸੱਸ ਤੋਂ ਤੰਗ ਆ ਕੇ ਇਕ ਔਰਤ ਨੇ ਆਪਣੀ 4 ਸਾਲ ਦੀ ਬੇਟੀ ਸਮੇਤ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਥਾਣਾ ਸਰਹੰਦ ਦੇ ਐਸਐਚਓ ਸੰਦੀਪ ਸਿੰਘ ਨੇ ਦੱਸਿਆ ਕਿ ਨੂਰ ਮੁਹੰਮਦ ਪੁੱਤਰ ਵਾਸੀ ਪਿੰਡ ਸਾਨੀਪੁਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਹ ਮਹਿਨਤ ਮਜ਼ਦੂਰੀ ਦਾ ਕੰਮ ਕਰਦਾ ਅਤੇ ਉਹ 2 ਭੈਣ-ਭਰਾ ਹਨ। ਉਸ ਦੇ ਪਿਤਾ ਦੀ 2-3 ਸਾਲ ਪਹਿਲਾਂ ਮੌਤ ਹੋ ਚੁੱਕੀ ਹੈਂ, ਉਸਦੀ ਮਾਤਾ ਦਿਮਾਗੀ ਤੌਰ ‘ਤੇ ਅਪਸੈਟ ਰਹਿੰਦੀ ਹੈਂ। ਉਸ ਦੀ ਵੱਡੀ ਭੈਣ ਰੇਸ਼ਮਾ ਰਾਣੀ ਜੋ ਕਿ ਅਮੀਰ ਖਾਨ ਪੁੱਤਰ ਸੋਹਣ ਖਾਨ ਵਾਸੀ ਪਿੰਡ ਮਾਜਰੀ ਕਿਸਨੇ ਵਾਲੀ ਥਾਣਾ ਅਮਲੋਹ ਨਾਲ ਵਿਆਹੀ ਹੋਈ ਸੀ। ਉਸ ਦਾ ਪਤੀ ਅਮੀਰ ਖਾਨ ਸਲੂਨ ਦਾ ਕੰਮ ਕਰਦਾ ਹੈ। ਉਸਦੀ ਭੈਣ ਨੇ ਉਸ ਨੂੰ ਦੱਸਿਆ ਕਿ ਅਮੀਰ ਖਾਨ ਦਾ ਕਿਸੇ ਕੁੜੀ ਨਾਲ ਸਬੰਧ ਹਨ ਜਿਸ ਕਰਕੇ ਉਹ ਜਿਆਦਾ ਸਮਾਂ ਉਸ ਕੋਲ ਹੀ ਰਹਿੰਦਾ ਹੈ ਇਸ ਬਾਰੇ ਉਸ ਦੀ ਮਾਤਾ ਨੂੰ ਵੀ ਪਤਾ ਸੀ, ਜਿਸ ਕਰਕੇ ਰੇਸ਼ਮਾ ਰਾਣੀ ਅਤੇ ਉਸਦੀ ਬੇਟੀ ਨੂੰ ਅਮੀਰ ਖਾਨ ਅਤੇ ਉਸ ਦੀ ਮਾਤਾ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਤਲਾਕ ਦੇਣ ਲਈ ਦਬਾਓ ਪਾਉਂਦੇ ਸਨ। ਉਹ ਕੁੱਟਮਾਰ ਕਰਦੇ ਸਨ ਅਤੇ ਉਸ ਦੀ ਬੇਟੀ ਸਮੇਤ ਸਮੇਤ ਸਾਨੀਪੁਰ ਭੇਜ ਦਿੰਦੇ ਸਨ, ਜਿਸ ਕਰਕੇ ਉਹ ਆਪਣੇ ਰਿਸ਼ਤੇਦਾਰਾਂ ਨਾਲ ਜਾ ਕੇ ਉਸ ਦੇ ਸਹੁੱਰੇ ਸਮਝਾ ਕੇ ਵੀ ਆਏ ਸਨ। ਉਸ ਨੇ ਦਸਿਆ ਕਿ ਬੀਤੇ ਦਿਨ ਅਮੀਰ ਖਾਨ ਅਤੇ ਉਸਦੀ ਮਾਤਾ ਨੇ ਰੇਸ਼ਮਾ ਰਾਣੀ ਨੂੰ ਉਸਦੀ ਧੀ ਰਿਹਾਨਾ ਸਮੇਤ ਘਰੋਂ ਕੱਢ ਦਿੱਤਾ, ਜਿਸ ਕਾਰਨ ਰੇਸ਼ਮਾ ਰਾਣੀ ਪ੍ਰੇਸ਼ਾਨ ਰਹਿੰਦੀ ਸੀ, ਜਿਸ ਕਰਕੇ ਉਸ ਨੇ ਆਪਣੀ ਲੜਕੀ ਸਮੇਤ ਸਾਨੀਪੁਰ ਨਜਦੀਕ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ, ਜਿਨ੍ਹਾਂ ਦੀਆਂ ਲਾਸਾਂ ਨਹਿਰ ਵਿਚ ਮਿਡਲ ਗਈਆਂ। ਪੁਲੀਸ ਨੇ ਦਸਿਆ ਕਿ ਪੁਲੀਸ ਨੇ ਅਮੀਰ ਖਾਂ ਅਤੇ ਉਸ ਦੀ ਮਾਤਾ ਨਿਆਮਤਾ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕਾ ਦੀਆਂ ਲਾਸਾ ਦਾ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆ ਹਨ। ਮਾਮਲੇ ਦੀ ਜਾਂਚ ਸਬ ਇੰਸਪੈਕਟਰ ਬਲਵਿੰਦਰ ਸਿੰਘ ਕਰ ਰਹੇ ਸਨ।

*ਫੋਟੋ ਕੈਪਸ਼ਨ: ਸਬ ਇੰਸਪੈਕਟਰ ਬਲਵਿੰਦਰ ਸਿੰਘ ਪ੍ਰੀਵਾਰਕ ਮੈਬਰਾਂ ਨਾਲ ਗਲਬਾਤ ਕਰਦੇ ਹੋਏ।*

*ਫ਼ੋਟੋ ਕੈਪਸਨ: ਮ੍ਰਿਤਕਾ ਰੇਸ਼ਮਾ ਰਾਣੀ ਅਤੇ ਰਿਹਾਨਾ ਦੀਆ ਫਾਈਲ ਫੋਟੋਆ।*

Leave a Comment

04:17