*ਮਾਨਗੜ੍ਹ ‘ਚ ਪੰਚਾਇਤ ਨੇ ਵਿਧਾਇਕ ਗੈਰੀ ਬੜਿੰਗ ਦੀ ਅਗਵਾਈ ‘ਚ ਸਟੇਡੀਅਮ ਬਨਾਉਂਣ ਦਾ ਕਾਰਜ ਕੀਤਾ ਸੁਰੂ*

*ਮਾਨਗੜ੍ਹ ‘ਚ ਪੰਚਾਇਤ ਨੇ ਵਿਧਾਇਕ ਗੈਰੀ ਬੜਿੰਗ ਦੀ ਅਗਵਾਈ ‘ਚ ਸਟੇਡੀਅਮ ਬਨਾਉਂਣ ਦਾ ਕਾਰਜ ਕੀਤਾ ਸੁਰੂ*

*ਅਮਲੋਹ,(ਅਜੇ ਕੁਮਾਰ)*

ਅਮਲੋਹ ਹਲਕੇ ਦੇ ਪਿੰਡ ਮਾਨਗੜ ਦੇ ਸਰਪੰਚ ਜਸਮੇਲ ਸਿੰਘ ਬਬਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਨੂੰ ਨਸਾਂ ਮੁਕਤ ਕਰਨ ਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਤ ਕਰਨ ਲਈ ਅਹਿਮ ਰੋਲ ਅਦਾ ਕਰ ਰਹੇ ਹਨ। ਜਿਸ ਦੀ ਕੜੀ ਅਧੀਨ ਹੀ ਪਿੰਡਾਂ ਵਿੱਚ ਸਟੇਡੀਅਮ ਬਣਾਏ ਜਾ ਰਹੇ ਹਨ ਅਤੇ ਪਿੰਡ ਮਾਨਗੜ ਵਿੱਚ ਵਿੱਚ ਮੁੱਖ ਮੰਤਰੀ ਕੋਟੇ ਵਿੱਚੋਂ 25 ਲੱਖ ਦੀ ਪਹਿਲੀ ਕਿਸ਼ਤ ਸਟੇਡੀਅਮ ਵਿੱਚ ਭਰਤ ਪਾਉਂਣ ਲਈ ਆਈ ਹੈ। ਉਨ੍ਹਾਂ ਕਿਹਾ ਕਿ ਕੰਪਿਊਟਰ ਲੇਜਰ ਨਾਲ ਸਮਤਲ ਕੀਤਾ ਜਾ ਰਿਹਾ ਹੈ ਅਤੇ ਚਾਰ ਦਿਵਾਰੀ ਦਾ ਕੰਮ ਚਲ ਰਿਹਾ ਹੈ। ਇਸ ਕਾਰਜ਼ ਦਾ ਜਾਇਜਾ ਲੈਣ ਮੌਕੇ ਉਨ੍ਹਾਂ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਕਰਵਾਏ ਜਾ ਰਹੇ ਇਸ ਕਾਰਜ਼ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਵਿਚ ਵਿਕਾਸ ਕਾਰਜ ਵਿਧਾਇਕ ਦੀ ਅਗਵਾਈ ਹੇਠ ਜੰਗੀ ਪੱਧਰ ‘ਤੇ ਜਾਰੀ ਹਨ। ਇਸ ਮੌਕੇ ਸਰਪੰਚ ਜਸਮੇਲ ਸਿੰਘ ਬਬਲੀ, ਸੀਨੀਅਰ ਆਪ ਆਗੂ ਯਾਦਵਿੰਦਰ ਸਿੰਘ ਮਾਨ, ਹਰਜਿੰਦਰ ਸਿੰਘ, ਰਜਿੰਦਰ ਸਿੰਘ ਬੋਬੀ ਅਤੇ ਪੰਚ ਸਰਬਜੀਤ ਸਿੰਘ ਆਦਿ ਹਾਜ਼ਰ ਸਨ। ਉਨ੍ਹਾਂ ਹਲਕਾ ਵਿਧਾਇਕ ਦਾ ਵਿਸੇਸ ਤੌਰ ‘ਤੇ ਧੰਨਵਾਦ ਕੀਤਾ।

 

*ਫੋਟੋ ਕੈਪਸ਼ਨ: ਸਰਪੰਚ ਜਸਮੇਲ ਸਿੰਘ ਬੱਬਲੀ ਅਤੇ ਹੋਰ ਸਟੇਡੀਅਮ ਦੇ ਕਾਰਜ਼ ਦਾ ਜਾਇਜ਼ਾ ਲੈਦੇ ਹੋਏ।*

Leave a Comment

07:36