ਨਹੀਂ ਖੁੱਲੇ ਕਲਾਸ ਰੂਮ-ਉੁਡੀਕਦੇ ਰਹੇ ਵਿਦਿਆਰਥੀ
*ਮੰਡੀ ਗੋਬਿੰਦਗੜ੍ਹ,(ਅਜੇ ਕੁਮਾਰ)*
ਇਥੋਂ ਨਜਦੀਕ ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ ਤੂਰਾਂ ’ਚ ਵਿਦਿਆਰਥੀ ਦੂਜਾ ਪੀਰੀਅਡ ਲਾਉਣ ਲਈ 9.40 ਤੇ ਜਦੋਂ ਪਹੁੰਚੇ ਤਾਂ ਕਲਾਸ ਰੂਮ ਦਾ ਦਰਵਾਜਾ ਬੰਦ ਸੀ ਅਤੇ ਉਸ ਨੂੰ ਜਿੰਦਰਾ ਲੱਗਿਆ ਹੋਇਆ ਸੀ। ਲੈਕਚਰ ਲਾਉਣ ਪਹੁੰਚੇ ਪ੍ਰੋਫੈਸਰ ਧਰਮਜੀਤ ਸਿੰਘ ਜਲਵੇੜਾ ਨੇ ਮੌਕੇ ‘ਤੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਪਿਛਲੇ ਪ੍ਰਿੰਸੀਪਲਾਂ ਦੇ ਸਮੇਂ ਅਤੇ ਹੁਣ ਵੀ ਅਜਿਹਾ ਅਕਸਰ ਹੁੰਦਾ ਹੈ ਜਦੋਂ ਕਲਾਸ ਰੂਮਾਂ ਨੂੰ ਜਿੰਦਰੇ ਲੱਗੇ ਹੁੰਦੇ ਹਨ ਅਤੇ ਵਿਦਿਆਰਥੀ ਆ ਕੇ ਵਾਪਸ ਮੁੜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ’ਚ ਸਰਕਾਰੀ ਕਾਲਜਾਂ ’ਚ ਦਾਖਲੇ ਕਿਵੇਂ ਵਧਣਗੇ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਕਿਵੇਂ ਹੋਵੇਗੀ। ਉਨ੍ਹਾਂ ਦਸਿਆ ਕਿ ਉਹ ਵਾਰ ਵਾਰ ਇਸ ਸਬੰਧੀ ਪਿਛਲੇ ਅਤੇ ਮੌਜੂਦਾ ਪ੍ਰਿੰਸੀਪਲਾਂ ਨੂੰ ਕਹਿੰਦੇ ਰਹੇ ਕਿ ਸਮੇਂ ਸਿਰ ਕਲਾਸਾਂ ਦੇ ਦਰਵਾਜੇ ਖੁੱਲ੍ਹਵਾਏ ਜਾਣ ਲੇਕਿਨ ਅਜਿਹਾ ਨਹੀਂ ਹੋਇਆ ਜਦ ਕਿ ਬਾਕੀ ਅਧਿਆਪਕਾਂ ਦੀ ਕਲਾਸ ਦਾ ਦਰਵਾਜ਼ਾ ਖੋਲ ਦਿੱਤਾ ਜਾਂਦਾ ਹੈ ਪਰ ਉਨ੍ਹਾਂ ਨਾਲ ਅਜਿਹਾ ਵਾਰ ਵਾਰ ਕਿਉਂ ਕੀਤਾ ਜਾਂ ਰਿਹਾ ਹੈ। ਪ੍ਰੋਫੈਸਰ ਜਲਵੇੜਾ ਨੇ ਕਿਹਾ ਕਿ ਕਾਲਜ ’ਚ ਉਨ੍ਹਾਂ ਨਾਲ਼ ਅਤੇ ਉਨ੍ਹਾਂ ਤੋਂ ਪੜਦੇ ਵਿਦਿਆਰਥੀਆਂ ਨਾਲ਼ ਕਥਿਤ ਪੱਖਪਾਤ ਦੀ ਇਹ ਕੋਈ ਪਹਿਲੀ ਕਹਾਣੀ ਨਹੀਂ ਇਸ ਤੋਂ ਪਹਿਲਾਂ ਵੀ ਦੋ ਮਹਿਲਾ ਅਧਿਆਪਕਾਂਵਾਂ (ਇੱਕ ਰੈਗੂਲਰ ਅਤੇ ਇੱਕ ਪਾਰਟ ਟਾਈਮ) ਵੱਲੋਂ ਝੂਠਾ ਇਲਜ਼ਾਮ ਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਤੋਂ ਬਾਅਦ ਚਾਰ ਅਧਿਆਪਕਾਂ ਵੱਲੋਂ ਉਨ੍ਹਾਂ ਤੇ ਹਮਲਾ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਉਚਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਇਨਸਾਫ਼ ਦੀ ਮੰਗ ਕਰਨਗੇ।
ਫੋਟੋ ਕੈਪਸ਼ਨ: ਪ੍ਰੋਫ਼ੈਸਰ ਧਰਮਜੀਤ ਜਲਵੇੜ੍ਹਾ ਅਤੇ ਵਿਦਿਆਰਥੀ ਕਲਾਸਰੂਮ ਨੂੰ ਲੱਗਿਆ ਤਾਲਾ ਵਿਖਾਉਂਦੇ ਹੋਏ।