ਸਰਕਾਰੀ ਪ੍ਰਾਇਮਰੀ ਸਕੂਲ ਅਮਲੋਹ ਮੇਨ ਵਿਖੇ ਸਲਾਨਾ ਸਮਾਗਮ ਸਾਝ ਦਾ ਆਯੋਜਨ
ਅਮਲੋਹ(ਅਜੇ ਕੁਮਾਰ)
ਸਰਕਾਰੀ ਪ੍ਰਾਇਮਰੀ ਸਕੂਲ ਅਮਲੋਹ ਮੇਨ ਵਿਖੇ ਸਲਾਨਾ ਸਮਾਗਮ ਸਾਝ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 40 ਸਾਲ ਪਹਿਲਾਂ ਸੇਵਾਵਾਂ ਨਿਭਾ ਚੁੱਕੇ ਅਧਿਆਪਕ ਸਹਿਬਾਨਾਂ ਨੂੰ ਬਲਾ ਕੇ ਸਨਮਾਨਿਤ ਕੀਤਾ ਗਿਆ ਅਤੇ 40 ਤੋਂ 60 ਸਾਲ ਪਹਿਲਾਂ ਇਸ ਸਕੂਲ ਵਿੱਚੋਂ ਸਿੱਖਿਆ ਪ੍ਰਾਪਤ ਕਰ ਚੁੱਕੇ ਉੱਚ ਅਹੁਦਿਆਂ ’ਤੇ ਬਿਰਾਜਮਾਨ ਅਤੇ ਸਫਲ ਬਿਜਨਸਮੈਨ ਨੂੰ ਬੁਲਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਸਿੱਖਿਆ ਅਫ਼ਸਰ ਅੱਛਰਪਾਲ ਸਰਮਾ, ਕਲੱਸਟਰ ਮੁਖੀ ਕਮਲਜੀਤ ਕੌਰ ਅਤੇ ਨਗਰ ਕੌਸ਼ਲ ਪ੍ਰਧਾਨ ਸਿਕੰਦਰ ਸਿੰਘ ਗੋਗੀ ਨੇ ਇਨ੍ਹਾਂ ਅਧਿਆਪਕਾ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਵਿੱਚ ਪੜ੍ਹਾ ਚੁੱਕੇ ਗੁਰਦੇਵ ਕੌਰ ਦੇ ਸਪੁੱਤਰ ਪਰਮਿੰਦਰ ਸਿੰਘ ਸੰਧੂ ਨੇ ਆਪਣੀ ਮਾਤਾ ਦੀ ਯਾਦ ਵਿੱਚ ਸਕੂਲ ਨੂੰ 51 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਅਤੇ ਹੋਰ ਵੀ ਬਹੁਤ ਦਾਨੀ ਸੱਜਣਾਂ ਨੇ ਦਾਨ ਕੀਤਾ। ਇਸ ਮੌਕੇ ਹਾਜਰ ਅਧਿਆਪਕ ਪਰਮਿਲਾ ਸ਼ਰਮਾ, ਅਵਿਨਾਸ਼ ਚੰਦਰ, ਊਸ਼ਾ ਰਾਣੀ, ਮਨੋਹਰ ਲਾਲ ਵਰਮਾ, ਸੰਤੋਸ਼ ਵਰਮਾ, ਸਰੋਜ ਕੁਮਾਰੀ, ਵਿਦਿਆ ਸਾਗਰ, ਰਿਟ. ਡਾਇਰੈਕਟਰ ਰੋਸ਼ਨ ਸੂਦ, ਪਰਮਜੀਤ ਕੌਰ ਅਤੇ ਸੰਤੋਸ਼ ਰਾਣੀ ਪਟਿਆਲਾ ਆਦਿ ਹਾਜਰ ਸਨ। ਸਕੂਲ ਵਿੱਚ ਪੜ੍ਹ ਚੁੱਕੇ ਵਿਦਿਆਰਥੀਆਂ ਵਿੱਚੋਂ ਨਗਰ ਕੌਸਲ ਪ੍ਰਧਾਨ ਸਿਕੰਦਰ ਸਿੰਘ ਗੋਗੀ, ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ, ਐਡਵੋਕੇਟ ਦੇਵ ਰਤਨ ਸ਼ਰਮਾ, ਐਡਵੋਕੇਟ ਗੋਪਾਲ ਕ੍ਰਿਸ਼ਨ ਗਰਗ, ਐਡਵੋਕੇਟ ਜਤਿੰਦਰ ਕਰਕਰਾ, ਐਡਵੋਕੇਟ ਯਾਦਵਿੰਦਰ ਸਿੰਘ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਨ ਗਰਗ, ਲੈਕਚਰਾਰ ਸੁਖਦੇਵ ਸਿੰਘ, ਸਿਵ ਕੁਮਾਰ, ਨਰਿੰਦਰ ਖੁੱਲਰ, ਤਰਨਦੀਪ ਸਿੰਘ, ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਵਿੱਕੀ ਮਿੱਤਲ, ਵਿਨੇ ਪੁਰੀ, ਅਜੇ ਜਿੰਦਲ, ਰਾਜੇਸ ਪੁਰੀ, ਰਾਜੀਵ ਵਰਮਾ, ਪਾਲੀ ਅਰੋੜਾ, ਮਹਿੰਦਰ ਲੁਟਾਵਾ, ਸੁਭਾਸ਼ ਜੋਸ਼ੀ, ਕੌਂਸਲਰ ਲਵਪ੍ਰੀਤ ਸਿੰਘ, ਅਤੁਲ ਲੁਟਾਣਾ, ਰਾਜਾ, ਮੋਨੀ ਪੰਡਿਤ, ਕੌਸਲਰ ਜਸਵਿੰਦਰ ਸਿੰਘ ਬਿੰਦਰ, ਪੁਨਮ ਜਿੰਦਲ, ਐਡਵੋਕੇਟ ਮਯੰਕ ਸ਼ਰਮਾ, ਸਿਵ ਕੁਮਾਰ ਗੋਇਲ, ਮਨੀਸ ਕੁਮਾਰ,ਆਪ ਆਗੂ ਦਵਿੰਦਰ ਸਿੰਘ, ਰਾਜੇਸ ਪੁਰੀ, ਮਹਿੰਦਰਪਾਲ ਲੁਟਾਵਾ, ਡਾ. ਜਤਿੰਦਰ ਕੁਮਾਰ, ਡਾ. ਜਸਵੰਤ ਸਿੰਘ, ਨਰਿੰਦਰ ਖੁੱਲਰ ਅਤੇ ਰਾਜੀਵ ਵਰਮਾ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦਾ ਫ਼ਰਜ਼ ਅਦਾਕਾਰ ਰਾਜੀਵ ਕਰਕੁਰਾ ਨੇ ਨਿਭਾਇਆ। ਇਸ ਮੌਕੇ ਕਮਲਜੀਤ ਕੌਰ, ਰਵਿੰਦਰ ਕੌਰ, ਮਨੀਸ਼ਾ ਰਾਣੀ, ਨੰਨੂੰ ਗਰਗ, ਰਜਿੰਦਰ ਕੌਰ, ਜਰਨੈਲ ਸਿੰਘ, ਪਰਮਜੀਤ ਕੌਰ, ਯਸ਼ਪ੍ਰੀਤ ਕੌਰ, ਵਰਿੰਦਰ ਕੌਰ, ਸੁਖਵਿੰਦਰ ਕੌਰ ਅਤੇ ਸੁਰਿੰਦਰ ਕੌਰ ਆਦਿ ਹਾਜ਼ਰ ਸਨ।
ਫ਼ੋਟੋ ਕੈਪਸਨ: ਸਕੂਲ ਦੇ ਸਮਾਗਮ ਮੌਕੇ ਸ਼੍ਰੋਮਣੀ ਪੱਤਰਕਾਰ ਭੂੁਸ਼ਨ ਸੂਦ ਸਨਮਾਨ ਹਾਸਲ ਕਰਦੇ ਹੋਏ।