ਗਊ ਸੇਵਾ ਸਮਿਤੀ ਦੇ ਧਾਰਮਿਕ ਅਤੇ ਸਮਾਜ ਸੇਵਾ ਦੇ ਕਾਰਜ਼ ਸਲਾਘਾਯੋਗ-ਬਾਬਾ ਪਰਮਜੀਤ ਸਿੰਘ ਹੰਸਾਲੀ
ਗਵਾਲਿਆਂ ਲਈ ਬਣਾਏ ਕਮਰਿਆਂ ਦੇ ਉਦਘਾਟਨ ਮੌਕੇ ਸਾਂਸਦ ਧਰਮਵੀਰ ਗਾਂਧੀ, ਵਿਧਾਇਕ ਗੈਰੀ ਬੜਿੰਗ, ਚੰਦਰ ਕਾਂਤ ਜੀ ਮਹਾਰਾਜ, ਕੰਵਰਬੀਰ ਟੌਹੜਾ ਸਮੇਤ ਨਾਮਵਰ ਸਖਸ਼ੀਅਤਾਂ ਨੇ ਕੀਤੀ ਸਿਰਕਤ
ਅਮਲੋਹ(ਅਜੇ ਕੁਮਾਰ)
ਗਊ ਸੇਵਾ ਸਮਿਤੀ ਅਮਲੋਹ ਵਲੋਂ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਗਵਾਲਿਆਂ ਦੀ ਰਿਹਾਇਸ਼ ਲਈ ਬਣਾਏ ਸ਼ਾਨਦਾਰ ਕਮਰਿਆਂ ਦਾ ਉਦਘਾਟਨ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਹਰੇ ਚਾਰੇ ਦਾ ‘ਕੇਕ’ ਕੱਟ ਕੇ ਕੀਤਾ। ਸਮਾਗਮ ਵਿਚ ਸ੍ਰੀ ਚੰਦਰ ਕਾਂਤ ਜੀ ਮਹਾਰਾਜ਼, ਸਾਂਸਦ ਧਰਮਵੀਰ ਗਾਂਧੀ, ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਭਾਜਪਾ ਦੇ ਕੰਵਰਬੀਰ ਸਿੰਘ ਟੌਹੜਾ ਨੇ ਵਿਸੇਸ਼ ਮਹਿਮਾਨ ਵਜੋਂ ਸਿਰਕਤ ਕੀਤੀ ਜਦੋ ਕਿ ਵੱਡੀ ਗਿਣਤੀ ਵਿਚ ਨਾਮਵਰ ਸਖਸ਼ੀਅਤਾਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਭਾਗ ਲਿਆ। ਉਨ੍ਹਾਂ ਸਮਿਤੀ ਵਲੋਂ ਧਾਰਮਿਕ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਜਾ ਰਹੇ ਸ਼ਾਨਦਾਰ ਯੋਗਦਾਨ ਦੀ ਸਲਾਘਾ ਕੀਤੀ। ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸੰਜੀਵ ਧੀਰ ਅਤੇ ਜੁਆਇੰਟ ਸਕੱਤਰ ਸੁੰਦਰ ਲਾਲ ਝੱਟਾ ਨੇ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਮਹਿਮਾਨਾਂ ਦਾ ਸਨਮਾਨ ਕੀਤਾ ਜਦੋ ਕਿ ਸਟੇਜ ਸਕੱਤਰ ਦਾ ਫਰਜ਼ ਜਨਰਲ ਸਕੱਤਰ ਮਾਸਟਰ ਰਾਜੇਸ਼ ਕੁਮਾਰ ਨੇ ਬਾਖੂਬੀ ਨਿਭਾਇਆ। ਇਸ ਮੌਕੇ ਭਾਜਪਾ ਦੇ ਅਮਲੋਹ ਹਲਕੇ ਦੇ ਇੰਚਾਰਜ ਅਤੇ ਸੂਬਾਈ ਸਕੱਤਰ ਕੰਵਰਬੀਰ ਸਿੰਘ ਟੌਹੜਾ, ਉਘੇ ਸਮਾਜ ਸੇਵੀ ਪ੍ਰਦੀਪ ਬਾਂਸਲ ਵਲੋਂ ਉਨ੍ਹਾਂ ਦੇ ਭਤੀਜੇ ਸੁਸ਼ੀਲ ਬਾਂਸਲ, ਆੜਤੀ ਐਸੋਸੀਏਸਨ ਦੇ ਜਿਲਾ ਪ੍ਰਧਾਨ ਅਤੇ ਡੇਰਾ ਹੰਸਾਲੀ ਦੇ ਮੈਨੇਜਰ ਸਾਧੂ ਰਾਮ ਭੱਟਮਾਜਰਾ, ਡੀਐਸਪੀ ਅਮਲੋਹ ਗੁਰਦੀਪ ਸਿੰਘ ਸੰਧੂ, ਥਾਣਾ ਮੁੱਖੀ ਬਲਜਿੰਦਰ ਸਿੰਘ, ਭਾਜਪਾ ਆਗੂ ਵਿਨੋਦ ਮਿੱਤਲ, ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ, ਰਾਜਪਾਲ ਗਰਗ, ਸੈਲਰ ਐਸੋਸੀਏਸਨ ਦੇ ਪ੍ਰਧਾਨ ਰਕੇਸ਼ ਗਰਗ, ਇੰਦਰ ਮੋਹਨ ਸੂਦ, ਮੋਨੂੰ ਸੂਦ, ਰਾਮ ਮੰਦਰ ਕਮੇਟੀ ਦੇ ਪ੍ਰਧਾਨ ਸੋਹਣ ਲਾਲ ਅਬਰੋਲ, ਖਜ਼ਾਨਚੀ ਸਿਵ ਕੁਮਾਰ ਗੋਇਲ, ਸਮਾਜ ਸੇਵੀ ਡਾ. ਰਘਬੀਰ ਸ਼ੁਕਲਾ, ਸੁਭਾਸ਼ ਜੋਸ਼ੀ, ਗੁਰਦੁਆਰਾ ਸਾਹਿਬ ਦੀ ਸੁਪਰ ਕਮੇਟੀ ਦੇ ਮੈਬਰ ਦਰਸ਼ਨ ਸਿੰਘ ਚੀਮਾ, ਮਾਰਕੀਟ ਕਮੇਟੀ ਦੀ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੌਤ, ਕੌਂਸਲ ਪ੍ਰਧਾਨ ਸਿਕੰਦਰ ਸਿੰਘ ਗੋਗੀ, ਮੀਤ ਪ੍ਰਧਾਨ ਜਗਤਾਰ ਸਿੰਘ, ਕੌਂਸਲਰ ਅਤੁੱਲ ਲੁਟਾਵਾ, ਪੂਨਮ ਜਿੰਦਲ, ਲਵਪ੍ਰੀਤ ਸਿੰਘ, ਹਰਿੰਦਰ ਕੌਰ ਚੀਮਾ, ਕੁਲਵਿੰਦਰ ਸਿੰਘ, ਮੋਨੀ ਪੰਡਤ, ਰੂਪ ਸਿੰਘ, ਸਾਬਕਾ ਕੌਂਸਲਰ ਕੁਲਦੀਪ ਦੀਪਾ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਕੇਸ਼ ਸ਼ਾਹੀ, ਆਪ ਆਗੂ ਪਾਲੀ ਅਰੋੜਾ, ਰੁਪਿੰਦਰ ਜਿੰਦਲ, ਭਾਜਪਾ ਦੇ ਸ਼ਹਿਰੀ ਪ੍ਰਧਾਨ ਅਤੇ ਸਾਬਕਾ ਕੌਂਸਲ ਪ੍ਰਧਾਨ ਡਾ. ਹਰਪ੍ਰੀਤ ਸਿੰਘ, ਰਾਮ ਬਾਗ ਮੰਦਰ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲ ਪ੍ਰਧਾਨ ਬਲਦੇਵ ਸੇਢਾ, ਸਾਬਕਾ ਸਿਖਿਆ ਡਾਇਰੈਕਟਰ ਰੋਸ਼ਨ ਸੂਦ, ਸੀਤਲਾ ਮਾਤਾ ਮੰਦਰ ਕਮੇਟੀ ਦੇ ਚੇਅਰਮੈਨ ਵਿਨੇ ਪੁਰੀ, ਕ੍ਰਿਸ਼ਨਾ ਮੰਦਰ ਕਮੇਟੀ ਦੇ ਸਰਪਰਸਤ ਰਮੇਸ਼ ਕੁਮਾਰ ਗੁਪਤਾ, ਸ਼ਾਮ ਪਰਿਵਾਰ ਅਮਲੋਹ ਦੇ ਪ੍ਰਧਾਨ ਦਿਨੇਸ਼ ਕੁਮਾਰ, ਰਾਮ ਕਲਾ ਮੰਚ ਦੇ ਪ੍ਰਧਾਨ ਗੁਲਸ਼ਨ ਤੱਗੜ੍ਹ, ਅਸ਼ੋਕ ਮਿੱਤਲ, ਮਦਨ ਮੋਹਨ ਅਬਰੋਲ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਨੋਹਰ ਲਾਲ ਵਰਮਾ, ਕਲਾਥ ਮਰਚੈਟ ਐਸੋਸੀਏਸ਼ਨ ਦੇ ਪ੍ਰਧਾਨ ਰਾਮ ਸਰੂਪ ਥੌਰ, ਅਰਸ਼ ਕੁਮਾਰ, ਮੋਹਨ ਲਾਲ ਵਰਮਾ, ਸੁਦਰਸ਼ਨ ਵਰਮਾ, ਡਾ. ਅਮਰਜੀਤ ਸਿੰਘ ਅਨੇਤਾ, ਸੁਭਾਸ਼ ਚੰਦ ਗੁਪਤਾ, ਪੰਮੀ ਜਿੰਦਲ, ਵੈਦਿਕ ਸਨਾਤਨ ਭਵਨ ਅਮਲੋਹ ਦੇ ਸੰਚਾਲਕ ਸ਼ਾਸਤਰੀ ਗੁਰੂ ਦੱਤ ਸ਼ਰਮਾ, ਪੰਡਤ ਰਵਿੰਦਰ ਰਵੀ ਸ਼ਰਮਾ, ਸੁਰੇਸ਼ ਲੁਟਾਵਾ, ਪ੍ਰਦੀਪ ਘਈ, ਭਾਵਿਕ ਘਈ, ਦੰਦਾਂ ਦੇ ਮਾਹਰ ਡਾ. ਹਿਮਾਂਸੂ ਸੂਦ ਐਮਡੀਐਸ, ਸਮਿਤੀ ਦੇ ਜ਼ਿਲ੍ਹਾ ਪ੍ਰਧਾਨ ਭੂਪੇਸ਼ ਕੁਮਾਰ, ਬੱਬੀ ਡੰਗ, ਸੁਸੀਲ ਗਰਗ, ਦਿਨੇਸ਼ ਗੋਇਲ, ਹਨੀ ਗੋਇਲ, ਸੰਜੇ ਗਰਗ, ਹੈਪੀ ਧੀਰ ਅਤੇ ਮਾਸਟਰ ਜਤਿੰਦਰ ਪਾਲ ਆਦਿ ਨੇ ਸਿਰਕਤ ਕੀਤੀ। ਪ੍ਰੋਗਰਾਮ ਦੀ ਸੁਰੂਆਤ ਬਾਰ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਗੋਪਾਲ ਕ੍ਰਿਸ਼ਨ ਗਰਗ ਅਤੇ ਸੀਨੀਅਰ ਐਡਵੋਕੇਟ ਸੁਨੀਲ ਕੁਮਾਰ ਗਰਗ ਨੇ ਜੋਤੀ ਪ੍ਰਚੰਡ ਕਰਕੇ ਕੀਤੀ ਜਿਸ ਉਪਰੰਤ ਆਯੂਸ਼ ਜਿੰਦਲ ਰਾਧਾ ਰਾਣੀ ਸੰਕੀਰਤਨ ਮੰਡਲੀ ਪਟਿਆਲਾ ਨੇ ਭੇਟਾਂ ਦਾ ਗੁਣਗਾਣ ਕੀਤਾ। ਇਸ ਮੌਕੇ ਫ਼ਲ, ਬਰਫ਼ੀ, ਲੱਡੂ, ਚਾਹ, ਪਕੌੜ੍ਹੇ, ਕੜ੍ਹੀ, ਚਾਵਲ ਅਤੇ ਦੇਸ਼ੀ ਘੀ ਦੇ ਹਲਵੇ ਦਾ ਭੰਡਾਰਾ ਵੀ ਚਲਾਇਆ ਗਿਆ।
ਫ਼ੋਟੋ ਕੈਪਸਨ: ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ ਅਤੇ ਹੋਰ ਹਰੇ ਚਾਰੇ ਦਾ ‘ਕੇਕ’ ਕੱਟਦੇ ਹੋਏ।