ਹਫ਼ਤੇ ਵਿੱਚ ਨਸ਼ੇ ਬੰਦ ਕਰਨ ਵਾਲੀ ਸਰਕਾਰ ਦੇ ਦਾਅਵੇ ਹੋਏ ਠੁੱਸ, ਨਸ਼ਾ ਪੰਜਾਬ ਦੇ ਘਰ ਘਰ ਤੱਕ ਪੁੱਜਾ:— ਰਾਜੂ ਖੰਨਾ।
ਬਲਾਕ ਸੰਮਤੀ ਜੋਨ ਮਛਰਾਈ ਖੁਰਦ ਤੇ ਜੋਨ ਸਲਾਣਾ ਦੀ ਹੋਈ ਭਰਵੀ ਮੀਟਿੰਗ।
ਅਮਲੋਹ,19 ਸਤੰਬਰ(ਅਜੇ ਕੁਮਾਰ)
ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਾਵੇਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਇੱਕ ਹਫ਼ਤੇ ਦਾ ਸਮਾ ਪੰਜਾਬੀਆਂ ਨੂੰ ਦਿੱਤਾ ਗਿਆ ਸੀ। ਪਰ ਉਸ ਦੇ ਉੱਲਟ ਪੰਜਾਬ ਅੰਦਰ ਜਦੋਂ ਦੀ ਆਪ ਸਰਕਾਰ ਆਈ ਉਦੋਂ ਤੋਂ ਨਸ਼ਾ ਸੂਬੇ ਦੇ ਘਰ ਘਰ ਤੱਕ ਪੁੱਜ ਚੁੱਕਾ ਹੈ।ਜਿਸ ਨਾਲ ਹਰ ਰੋਜ਼ ਹੀ ਵੱਡੇ ਪੱਧਰ ਤੇ ਨੌਜਵਾਨ ਨਸ਼ੇ ਦੀ ਭੇਟ ਚੜ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਲਕਾ ਅਮਲੋਹ ਦੇ ਬਲਾਕ ਸੰਮਤੀ ਜੋਨ ਮਛਰਾਈ ਖੁਰਦ ਤੇ ਸੰਮਤੀ ਜੋਨ ਸਲਾਣਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਆ ਰਹੀਆਂ ਚੋਣਾਂ ਨੂੰ ਦੇਖਦੇ ਹੋਏ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਸੂਬੇ ਅੰਦਰ ਨਸ਼ਾ ਆਪ ਦੇ ਵਰਕਰ ਤੇ ਆਗੂਆਂ ਦੀ ਸ੍ਰਪ੍ਰਸਤੀ ਹੇਠ ਵੱਡੇ ਪੱਧਰ ਤੇ ਵਿੱਕ ਰਿਹਾ ਹੈ। ਜਿਸ ਦੀਆਂ ਮਿਸਾਲਾਂ ਹਰ ਰੋਜ਼ ਫੜੇ ਜਾਣ ਵਾਲੇ ਆਪ ਦੇ ਵਰਕਰ ਤੇ ਆਗੂ ਹਨ। ਰਾਜੂ ਖੰਨਾ ਨੇ ਕਿਹਾ ਕਿ ਜਿਸ ਰਾਜ ਜਾ ਸੂਬੇ ਦਾ ਮੁੱਖ ਮੰਤਰੀ ਹੀ ਸ਼ਰਾਬ ਦੇ ਨਸ਼ੇ ਦਾ ਆਂਦੀ ਹੋਵੇ ਉਸ ਤੋਂ ਪੰਜਾਬ ਨੂੰ ਨਸ਼ਾ ਮੁਕਤੀ ਦੀ ਆਸ ਕਰਨਾ ਵੱਡੀ ਬਦਕਿਸਮਤੀ ਹੋਵੇਗੀ। ਉਹਨਾਂ ਕਿਹਾ ਕਿ ਅੱਜ ਆਪ ਸਰਕਾਰ ਤੋਂ ਆਸ ਖ਼ਤਮ ਕਰਕੇ ਯੂਥ ਕਲੱਬਾਂ,ਸਮਾਜ ਸੇਵੀ ਸੰਸਥਾਵਾਂ, ਰਾਜਨੀਤਕ ਪਾਰਟੀਆਂ ਦੇ ਆਗੂਆਂ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਇੱਕ ਜੁੱਟ ਹੋ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਤਾ ਜੋ ਆਉਣ ਵਾਲੀ ਪੀੜ੍ਹੀ ਨੂੰ ਇਸ ਨਾਮੁਰਾਦ ਨਸ਼ਿਆਂ ਦੀ ਬੁਰਾਈ ਤੋਂ ਬਚਾਇਆ ਜਾ ਸਕੇ। ਰਾਜੂ ਖੰਨਾ ਨੇ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਦੇਖਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਹਨਾਂ ਚੋਣਾਂ ਨੂੰ ਜਿੱਤਣ ਲਈ ਜਿਥੇ ਘਰ ਘਰ ਤੱਕ ਪਹੁੰਚ ਕਰੇਂਗਾ ਉਥੇ ਉਹਨਾਂ ਵਰਕਰਾਂ ਤੇ ਆਗੂਆਂ ਨੂੰ ਕਿਹਾ ਕਿ ਉਹ ਇਹ ਚੋਣਾ ਕਿਸੇ ਡਰ ਭੈਅ ਤੋਂ ਮੁਕਤ ਹੋ ਕਿ ਲੜਨ। ਜੇਕਰ ਇਹਨਾਂ ਚੋਣਾਂ ਵਿੱਚ ਸਰਕਾਰ ਦੇ ਕਿਸੇ ਅਹੁਦੇਦਾਰ ਜਾ ਪ੍ਰਸ਼ਾਸਨਿਕ ਅਧਿਕਾਰੀ ਨੇ ਧੱਕੇਸ਼ਾਹੀ ਜਾ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਤਾ ਸ਼੍ਰੋਮਣੀ ਅਕਾਲੀ ਦਲ ਮੂੰਹ ਤੋੜਵਾਂ ਜਵਾਬ ਦੇਵੇਗਾ। ਇਹਨਾਂ ਮੀਟਿੰਗਾਂ ਵਿੱਚ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਨਵਨਿਯੁਕਤ ਸਰਕਲ ਪ੍ਰਧਾਨ ਹਰਵਿੰਦਰ ਸਿੰਘ ਬਿੰਦਾ ਮਾਜਰੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਅੱਜ ਦੀਆਂ ਇਹਨਾਂ ਮੀਟਿੰਗਾਂ ਵਿੱਚ ਸਾਬਕਾ ਚੇਅਰਮੈਨ ਜਤਿੰਦਰ ਸਿੰਘ ਚੈਰੀ ਭਾਬਰੀ, ਜਥੇਦਾਰ ਸ਼ਰਧਾ ਸਿੰਘ ਛੰਨਾ, ਸੀਨੀਅਰ ਆਗੂ ਜਥੇਦਾਰ ਕੁਲਦੀਪ ਸਿੰਘ ਮਛਰਾਈ, ਸਰਕਲ ਪ੍ਰਧਾਨ ਹਰਵਿੰਦਰ ਸਿੰਘ ਬਿੰਦਾ ਮਾਜਰੀ,ਯੂਥ ਆਗੂ ਕੰਵਲਜੀਤ ਸਿੰਘ ਗਿੱਲ,ਜਥੇਦਾਰ ਨਿਰਭੈ ਸਿੰਘ ਵਿਰਕ, ਜਥੇਦਾਰ ਕੇਸਰ ਸਿੰਘ ਸਲਾਣਾ, ਸੀਨੀਅਰ ਆਗੂ ਰਣਜੀਤ ਸਿੰਘ ਘੋਲਾ ਰੁੜਕੀ,ਯਾਦਵਿੰਦਰ ਸਿੰਘ ਸਲਾਣਾ, ਮੁਸਲਿਮ ਆਗੂ ਰਾਜੂ ਖਾ ਸਲਾਣਾ, ਸਾਬਕਾ ਸਰਪੰਚ ਜੁਝਾਰ ਸਿੰਘ ਮਛਰਾਏ, ਗੁਰਪ੍ਰੀਤ ਸਿੰਘ ਰੁੜਕੀ,ਕੈਪਟਨ ਰਛਪਾਲ ਸਿੰਘ ਵਿਰਕ,ਦਿਲਮਨਪ੍ਰੀਤ ਸਿੰਘ ਰੁੜਕੀ, ਸਾਬਕਾ ਸਰਪੰਚ ਮਲਕੀਤ ਸਿੰਘ, ਗੁਲਜ਼ਾਰ ਸਿੰਘ ਸਾਬਕਾ ਸਰਪੰਚ ਹਿੰਮਤਗੜ ਛੰਨਾ,ਗੁਰਚਰਨ ਸਿੰਘ ਭਾਬਰੀ, ਜਗਮੇਲ ਸਿੰਘ ਰਾਜਗੜ ਛੰਨਾ, ਨਰਿੰਦਰ ਸਿੰਘ ਪਨਾਗ, ਹਰਕੀਰਤ ਸਿੰਘ ਸਲਾਣਾ,ਗੁਰਸੇਵਕ ਸਿੰਘ ਭਾਬਰੀ,ਅਵਤਾਰ ਸਿੰਘ ਮਛਰਾਈ, ਮਲਕੀਤ ਸਿੰਘ ਹਿੰਮਤਗੜ ਛੰਨਾ, ਜਰਨੈਲ ਸਿੰਘ ਨੰਬਰਦਾਰ ਸਲਾਣਾ,ਪਲਵਿੰਦਰ ਸਿੰਘ ਖਾਲਸਾ,ਬੇਅੰਤ ਸਿੰਘ ਭਾਬਰੀ,ਮੇਜਰ ਸਿੰਘ ਸਲਾਣਾ ਸਾਬਕਾ ਮੈਬਰ ਬਲਾਕ ਸੰਮਤੀ,ਜੀਤੀ ਸਲਾਣਾ,ਲਵਪ੍ਰੀਤ ਸਿੰਘ ਮਛਰਾਏ, ਯੂਥ ਆਗੂ ਗੁਰਵਿੰਦਰ ਸਿੰਘ ਸਲਾਣਾ,ਹਰਕੰਵਲ ਸਿੰਘ ਰੁੜਕੀ,ਕੇਹਰ ਸਿੰਘ ਸਲਾਣਾ,ਦਰਬਾਰਾ ਸਿੰਘ ਸਾਬਕਾ ਸਰਪੰਚ ਸਲਾਣਾ,ਅਮਨਦੀਪ ਸਿੰਘ ਅਮਨ, ਬਚਿੱਤਰ ਸਿੰਘ ਸਾਬਕਾ ਸਰਪੰਚ ਰੁੜਕੀ,ਹਰਅਵਤਾਰ ਸਿੰਘ ਸਾਬਕਾ ਸਰਪੰਚ, ਤੇਜਿੰਦਰ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਅਮਰੀਕ ਸਿੰਘ,ਸਵਰਨ ਸਿੰਘ, ਜਰਨੈਲ ਸਿੰਘ ਐਲ ਆਈ ਸੀ, ਕੁਲਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜੋਨਾ ਦੇ ਵਰਕਰ ਅਤੇ ਆਗੂ ਮੌਜੂਦ ਸਨ।
ਫੋਟੋ ਕੈਪਸਨ:- ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਸੀਨੀਅਰ ਲੀਡਰਸ਼ਿਪ ਨਾਲ।