ਗਊ ਸੇਵਾ ਸਮਿਤੀ ਵਲੋਂ ਕੀਤੇ ਜਾ ਰਹੇ ਧਾਰਮਿਕ ਅਤੇ ਸਮਾਜ ਸੇਵਾ ਦੇ ਕਾਰਜ ਸਲਾਘਾਯੋਗ-ਜਗਦੀਪ ਚੀਮਾ
ਗਊ ਸੇਵਾ ਸਮਿਤੀ ਵਲੋਂ ਮੱਸਿਆ ਮੌਕੇ ਕਰਵਾਈ ਗਊ ਪੂਜਾ ਵਿਚ ਸਹਿਰ ਦੇ ਵੱਡੀ ਗਿਣਤੀ ‘ਚ ਪਤਵੰਤਿਆਂ ਨੇ ਕੀਤੀ ਸਿਰਕਤ
ਅਮਲੋਹ(ਅਜੇ ਕੁਮਾਰ)
ਗਊ ਸੇਵਾ ਸਮਿਤੀ ਅਮਲੋਹ ਵਲੋਂ ਸਹਿਰ ਅਤੇ ਇਲਾਕੇ ਵਿਚ ਕਰਵਾਏ ਜਾ ਰਹੇ ਧਾਰਮਿਕ ਅਤੇ ਸਮਾਜ ਸੇਵਾ ਦੇ ਕਾਰਜ ਸਲਾਘਾਯੋਗ ਹਨ ਜਿਸ ਤੋਂ ਹੋਰ ਵੀ ਸੰਸਥਾਵਾਂ ਨੂੰ ਸੇਧ ਲੈਣ ਦੀ ਲੋੜ ਹੈ। ਇਹ ਗੱਲ ਭਾਜਪਾ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਨੇ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਮੱਸਿਆ ਮੌਕੇ ਕਰਵਾਈ ਗਊ ਪੂਜਾ ਸਮਾਗਮ ਵਿਚ ਸਾਮਲ ਹੋਣ ਉਪਰੰਤ ਕਹੀ। ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਸਮਿਤੀ ਵਲੋਂ ਗਵਾਲਿਆਂ ਦੀ ਰਿਹਾਇਸ਼ ਲਈ ਅਧੁਨਿਕ ਕਮਰਿਆਂ ਦਾ ਦਾਨੀ ਪੁਰਸਾਂ ਦੇ ਸਹਿਯੋਗ ਨਾਲ ਨਿਰਮਾਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਪੀਰ ਪੈਗੰਬਰਾਂ ਨੇ ਸਾਨੂੰ ਗਊ ਗਰੀਬ ਦੀ ਰੱਖਿਆ ਦਾ ਮਾਰਗ ਦਿਖਾਇਆ ਹੈ ਜਿਸ ਤੇ ਸਾਨੂੰ ਚਲਣ ਦੀ ਲੋੜ ਹੈ। ਉਨ੍ਹਾਂ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਦੀ ਕਾਰਗੁਜ਼ਾਰੀ ਦੀ ਵੀ ਸਲਾਘਾ ਕੀਤੀ। ਇਸ ਮੌਕੇ ਪੂਜਾ ਦੀ ਰਸਮ ਸਮਿਤੀ ਦੇ ਜਨਰਲ ਸਕੱਤਰ ਅਤੇ ਜਾਗਦਾ ਸਮਾਜ ਵੈਲਫੇਅਰ ਕਲੱਬ ਦੇ ਪ੍ਰਧਾਨ ਮਾਸਟਰ ਰਜੇਸ ਕੁਮਾਰ ਨੇ ਕਰਵਾਈ। ਮੰਤਰਾਂ ਦਾ ਉਚਾਰਣ ਮੰਦਰ ਦੇ ਮੁਖ ਪੁਜਾਰੀ ਪੰਡਤ ਰੋਸਨ ਲਾਲ ਨੇ ਕੀਤਾ। ਸਮਾਗਮ ਵਿਚ ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ, ਸਮਿਤੀ ਦੇ ਮੀਤ ਪ੍ਰਧਾਨ ਸੰਜੀਵ ਧੀਰ, ਜੁਆਇੰਟ ਸਕੱਤਰ ਸੁੰਦਰ ਲਾਲ ਝੱਟਾ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ, ਰਾਮ ਮੰਦਰ ਅਮਲੋਹ ਦੇ ਖਜਾਨਚੀ ਸਿਵ ਕੁਮਾਰ ਗੋਇਲ, ਰਮੇਸਵਰ ਮਹਾਂਦੇਵ ਮੰਦਰ ਦੇ ਪ੍ਰਧਾਨ ਦਿਨੇਸ਼ ਗੋਇਲ, ਭੂਸ਼ਨ ਗਰਗ, ਨਰੇਸ਼ ਖੁੱਲਰ, ਸਮਾਜ ਸੇਵੀ ਡਾ. ਅਮਰਜੀਤ ਸਿੰਘ ਅਨੇਤਾ, ਗਊ ਸੇਵਕ ਅਸ਼ੋਕ ਕੁਮਾਰ ਗੁਪਤਾ ਮੁਕਤਸਰ ਵਾਲੇ, ਐਡਵੋਕੇਟ ਮੋਹਿਤ ਗਰਗ, ਹੈਪੀ ਧੀਰ, ਕੋਕਾ ਕੋਲਾ ਕੰਪਨੀ ਦੇ ਏਰੀਆ ਮਨੈਜਰ ਸਾਹਿਲ ਅਰੋੜਾ, ਮਨਜੀਤ ਸਿੰਘ ਸਲਾਣਾ, ਹਰਿੰਦਰ ਸਿੰਘ ਕੁੱਕੀ, ਜੁਗਲ ਕਿਸ਼ੋਰ, ਵਿਜੇ ਕੁਮਾਰ ਗਰਗ, ਅਸੋਕ ਕੁਮਾਰ ਧੰਮੀ, ਡਾ. ਮਨਜੀਤ ਸਿੰਘ ਮਨੀ, ਗੁਰਮੀਤ ਸਿੰਘ ਮਿੰਟੂ ਅਰੋੜਾ, ਵਿੱਕੀ ਅਰੋੜਾ, ਹਰਦੇਵ ਸਿੰਘ ਸੌਂਟੀ, ਸਵਰਨਜੀਤ ਸਿੰਘ, ਅਜੇ ਕੁਮਾਰ, ਗੁਰਦਰਸਨ ਸਿੰਘ ਅਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ। ਬਾਅਦ ਵਿਚ ਬਰਫ਼ੀ, ਸਮੌਸੇ ਅਤੇ ਫ਼ਲਾਂ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ ਅਤੇ ਸਰਪਰਸਤ ਪ੍ਰੇਮ ਚੰਦ ਸ਼ਰਮਾ ਨੇ ਕਿਹਾ ਕਿ ਸਮਿਤੀ ਵਲੋਂ ਪਾਰਟੀਬਾਜੀ ਤੋਂ ਉਪਰ ਉਠ ਕੇ ਨਗਰ ਖੇੜੇ ਅਤੇ ਵਿਸਵ ਸ਼ਾਤੀ ਲਈ ਹਰ ਪੁਰਨਮਾਸ਼ੀ ਅਤੇ ਮੱਸਿਆ ਨੂੰ ਪੂਜਾ ਕਰਵਾਈ ਜਾਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੇ ਪ੍ਰੀਵਾਰ ਦੀ ਖੁਸ਼ੀ ਅਤੇ ਤੰਦਰੁਸਤੀ ਲਈ ਸਮਿਤੀ ਜਾਂ ਗਊਸ਼ਾਲਾ ਦੇ ਪ੍ਰਧਾਨ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਵੱਧ ਚੜ੍ਹ ਕੇ ਗਊ ਪੂਜਾ ਵਿਚ ਸਾਮਲ ਹੋਣ ਦੀ ਵੀ ਅਪੀਲ ਕੀਤੀ।
ਫੋਟੋ ਕੈਪਸਨ: ਗਊ ਪੂਜਾ ਵਿਚ ਸਾਮਲ ਜਗਦੀਪ ਸਿੰਘ ਚੀਮਾ, ਮਾਸਟਰ ਰਜੇਸ ਕੁਮਾਰ, ਭੂਸ਼ਨ ਸੂਦ, ਪ੍ਰੇਮ ਚੰਦ ਸ਼ਰਮਾ ਅਤੇ ਹੋਰ।