ਰਿਮਟ ਯੂਨੀਵਰਸਿਟੀ ਦੇ ਸਕੂਲ ਆਫ਼ ਹਾਸਪਿਟੈਲਿਟੀ ਮੈਨੇਜਮੈਂਟ ਵੱਲੋਂ ‘ਕਿਚਨ ਚੈਂਪੀਅਨ ਸੀਜ਼ਨ 14’ ਕਰਵਾਇਆ
ਮੰਡੀ ਗੋਬਿੰਦਗੜ੍ਹ(ਅਜੇ ਕੁਮਾਰ ਅਮਲੋਹ)
‘ਪੋਸ਼ਣ ਨੂੰ ਅਪਣਾਉਣਾ ਹੈ, ਭਾਰਤ ਨੂੰ ਸਿਹਤਮੰਦ ਬਣਾਉਣਾ ਹੈ’ ਦੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ‘ਰਿਚ ਐਂਡ ਨਿਊਟਰੀਸ਼ਨ ਖਾਨਾ ਖਜ਼ਾਨਾ’ ਅਤੇ ‘ਹੰਬਲ ਟੂ ਬੀ ਚੰਡੀਗੜ੍ਹੀਅਨਜ਼’ ਵਲੋਂ ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਖੇ ‘ਕਿਚਨ ਚੈਂਪੀਅਨ-ਸੀਜ਼ਨ 14’ ਕਰਵਾਇਆ ਗਿਆ। ਇਹ ਸਮਾਗਮ ਯੂਨੀਵਰਸਿਟੀ ਦੇ ਸਕੂਲ ਆਫ਼ ਹਾਸਪਿਟੈਲਿਟੀ ਮੈਨੇਜਮੈਂਟ ਵਿਖੇ, ਉੱਘੇ ਪੋਸ਼ਣ ਮਾਹਰ ਭੋਜਨ ਲੇਖਕ ਅਤੇ ਖਾਣਾ ਪਕਾਉਣ ਦੇ ਮਾਹਰ ਸ੍ਰੀਮਤੀ ਸਰਿਤਾ ਖੁਰਾਣਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੇ ਵੱਖ-ਵੱਖ ਨਵੀਨਤਾਕਾਰੀ ਪਕਵਾਨ ਪੇਸ਼ ਕੀਤੇ ਜਿਨ੍ਹਾਂ ਵਿੱਚ ਸਵਾਦ ਦੇ ਨਾਲ-ਨਾਲ ਪੋਸ਼ਣ, ਰਚਨਾਤਮਕਤਾ ਅਤੇ ਆਧੁਨਿਕ ਪੇਸ਼ਕਾਰੀ ਦੇ ਨਾਲ ਰਵਾਇਤੀ ਸੁਆਦਾਂ ਦਾ ਸੁਮੇਲ ਸੀ। ਸਮਾਗਮ ਵਿੱਚ ਜੱਜ ਵਜੋਂ ਸ੍ਰੀਮਤੀ ਸਰਿਤਾ ਖੁਰਾਣਾ (ਪੋਸ਼ਣ ਮਾਹਰ, ਭੋਜਨ ਲੇਖਕ ਅਤੇ ਖਾਣਾ ਪਕਾਉਣ ਦੇ ਮਾਹਰ ਦੇ ਨਾਲ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਅਤੇ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਡਾ. ਐਸ.ਸੀ. ਸ਼ਰਮਾ ਸਨ। ਜੱਜਾਂ ਨੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਪਕਵਾਨਾਂ ਦੀ ਨਵੀਨਤਾ, ਪੌਸ਼ਟਿਕ ਮੁੱਲ, ਸਵਾਦ ਅਤੇ ਪੇਸ਼ਕਾਰੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਸੰਤੁਲਿਤ ਖੁਰਾਕ ਅਤੇ ਸਿਹਤਮੰਦ ਢੰਗ ਨਾਲ ਖਾਣਾ ਪਕਾਉਣ ਬਾਰੇ ਕੀਮਤੀ ਸੁਝਾਅ ਸਾਂਝੇ ਕੀਤੇ। ਸ੍ਰੀਮਤੀ ਸਰਿਤਾ ਖੁਰਾਣਾ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਇੱਕ ਸਿਹਤਮੰਦ ਭਾਰਤ ਲਈ ਪੌਸ਼ਟਿਕ ਖਾਣ-ਪੀਣ ਦੀਆਂ ਆਦਤਾਂ ਅਪਣਾਉਣ ਦੇ ਮਹੱਤਵ ’ਤੇ ਜ਼ੋਰ ਦਿੱਤਾ। ਯੂਨੀਵਰਸਿਟੀ ਦੇ ਪ੍ਰਬੰਧਕਾਂ ਅਤੇ ਸਕੂਲ ਆਫ਼ ਹਾਸਪਿਟੈਲਿਟੀ ਮੈਨੇਜਮੈਂਟ ਦੇ ਫੈਕਲਟੀ ਮੈਂਬਰਾਂ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸੀਜ਼ਨ 14 ਨੂੰ ਸ਼ਾਨਦਾਰ ਸਫਲਤਾ ਬਣਾਉਣ ਲਈ ਮਹਿਮਾਨਾਂ ਦਾ ਧੰਨਵਾਦ ਕੀਤਾ।
ਫੋਟੋ ਕੈਪਸਨ: ਜੇਤੂ ਟੀਮ ਇਨਾਮ ਹਾਸਲ ਕਰਦੀ ਹੋਈ।