ਅਮਰਇੰਦਰ ਲਿਬੜਾ ਦੀ ਅਗਵਾਈ ਹੇਠ ਵਰਕਰ ਛਪਾਰ ਕਾਨਫਰੰਸ ਲਈ ਰਵਾਨਾ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ ਅਮਲੋਹ)
ਹਲਕਾ ਫਤਹਿਗੜ੍ਹ ਸਾਹਿਬ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਅਮਰਇੰਦਰ ਸਿੰਘ ਲਿਬੜਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਅਕਾਲੀ ਦਲ ਵਾਰਿਸ ਪੰਜਾਬ ਦੀ ਛਪਾਰ ਵਿੱਖੇ ਪਾਰਟੀ ਵਲੋਂ ਕੀਤੀ ਕਾਨਫੰਰਸ ਲਈ ਫ਼ਤਹਿਗੜ੍ਹ ਸਾਹਿਬ ਤੋਂ ਰਵਾਨਾ ਹੋਏ। ਇਸ ਮੌਕੇ ਸ੍ਰੀ ਲਿਬੜ੍ਹਾ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਕਾਰ ਲਿਆਉਂਣ ਲਈ ਉਤਾਵਲੇ ਹਨ ਜਿਸ ਸੱਦਕਾ ਹੀ ਪਾਰਟੀ ਵਲੋਂ ਛਪਾਰ ਵਿੱਖੇ ਰੱਖੀ ਕਾਨਫਰੰਸ ਪ੍ਰਤੀ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਲੋਕ ਬਾਕੀ ਪਾਰਟੀਆਂ ਦੀ ਕਾਰਗੁਜ਼ਾਰੀ ਦੇਖ ਚੁਕੇ ਹਨ ਅਤੇ ਹੁਣ ਉਨ੍ਹਾਂ ਦੀ ਆਸ ਅਕਾਲੀ ਦਲ ਵਾਰਿਸ ਪੰਜਾਬ ਉਪਰ ਹੈ। ਇਸ ਮੌਕੇ ਸੀਨੀਅਰ ਆਗੂ ਜਥੇ ਪਵਿੱਤਰ ਸਿੰਘ ਖਾਲਸਾ, ਲਖਬੀਰ ਸਿੰਘ ਥਾਬਲਾਂ, ਕੁਲਵੰਤ ਸਿੰਘ ਬਧੋਛੀ, ਜੱਥੇਦਾਰ ਸੁਰਜੀਤ ਸਿੰਘ ਚਨਾਰਥਲ, ਸਾਬਕਾ ਸਰਪੰਚ ਜਸਪਾਲ ਸਿੰਘ ਦਾਦੂਮਾਜਰਾ,ਜੈਲਦਾਰ ਬਰਿੰਦਰ ਸਿੰਘ ਧਤੌਂਧਾ, ਸਿਮਰਨਜੀਤ ਸਿੰਘ ਸੀੜਾ ਬਦੋਛੀ, ਹਰਪ੍ਰੀਤ ਸਿੰਘ ਪੀਤੀ ਥਾਬਲਾਂ, ਜਸਵੀਰ ਸਿੰਘ ਰੁਪਾਲਹੇੜੀ, ਰਣਜੀਤ ਸਿੰਘ ਜੱਲ੍ਹਾ, ਜਸਵੀਰ ਸਿੰਘ ਲੋਹਾਖੇੜੀ, ਨਿਰਪਾਲ ਸਿੰਘ ਚੀਮਾਂ, ਪ੍ਰੀਤਮ ਸਿੰਘ ਨਾਗਰਾ, ਰਾਣਾ ਲੋਹਾਖੇੜੀ, ਸੁਪਿੰਦਰ ਸਿੰਘ ਸੀੜਾ, ਨਰੇਸ਼ ਕੁਮਾਰ, ਸੁਨੀਲ ਠੁਕਰਾਲ, ਕਮਲਜੀਤ ਸਿੰਘ ਸਾਨੀਪੁਰ, ਰਾਜਿੰਦਰ ਸਿੰਘ ਖਰੌੜ, ਜਸਕਰਨ ਸਿੰਘ ਧਨੋਆ, ਗੁਰਿੰਦਰ ਸਿੰਘ ਝਾਮਪੁਰ, ਭੁਪਿੰਦਰ ਸਿੰਘ ਚੀਮਾ, ਕਰਨੈਲ ਸਿੰਘ ਸਰਪੰਚ ਖਰੌੜਾ, ਨੰਬੜਦਾਰ ਅਮਰਜੀਤ ਸਿੰਘ ਡੇਰਾ ਮੀਰ ਮੀਰਾਂ ਅਤੇ ਬਚਿੱਤਰ ਸਿੰਘ ਪੰਜੋਲਾ ਆਦਿ ਹਾਜਰ ਸਨ
ਫੋਟੋ ਕੈਪਸਨ: ਸੀਨੀਅਰ ਆਗੂ ਅਮਰਇੰਦਰ ਸਿੰਘ ਲਿਬੜਾ ਅਤੇ ਹੋਰ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ।