
ਦੋਰਾਹਾ:- ਅਮਿਤ ਬਾਂਸਲ
____________________
ਮਿਤੀ: 29 ਨਵੰਬਰ, 2026
____________________
ਸਥਾਨ: ਲੁਧਿਆਣਾ
____________________
ਤਾਜਪੁਰ ਸਰਕਲ ਵਿੱਚ ਬਿਨਾਂ ਮਨਜ਼ੂਰੀ ਕੀਤੀ ਗਈ ਜੁਆਇਨਿੰਗ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ: ਪ੍ਰਵੀਨ ਚੋਪੜਾ
______________________
ਲੁਧਿਆਣਾ — ਭਾਰਤੀ ਜਨਤਾ ਪਾਰਟੀ (ਭਾਜਪਾ) ਲੁਧਿਆਣਾ ਸ਼ਹਿਰੀ ਦੇ ਤਾਜਪੁਰ ਸਰਕਲ ਪ੍ਰਧਾਨ ਪ੍ਰਵੀਨ ਚੋਪੜਾ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਮੀਡੀਆ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਬੀਤੇ ਦਿਨੀਂ ਉਨ੍ਹਾਂ ਦੇ ਸਰਕਲ ਵਿੱਚ ਕੁਝ ਵਿਅਕਤੀਆਂ ਵੱਲੋਂ ਬਿਨਾਂ ਉਨ੍ਹਾਂ ਦੀ ਜਾਣਕਾਰੀ, ਸਹਿਮਤੀ ਅਤੇ ਮੌਜੂਦਗੀ ਦੇ ਜੋ ਜੁਆਇਨਿੰਗ ਕਰਵਾਈ ਗਈ ਹੈ, ਉਹ ਪੂਰੀ ਤਰ੍ਹਾਂ ਅਸਵੀਕਾਰਯੋਗ ਹੈ ਅਤੇ ਪਾਰਟੀ ਪੱਧਰ ‘ਤੇ ਇਸ ਨੂੰ ਕੋਈ ਮਾਨਤਾ ਨਹੀਂ ਦਿੱਤੀ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਵੀਨ ਚੋਪੜਾ ਨੇ ਦੱਸਿਆ ਕਿ ਤਾਜਪੁਰ ਸਰਕਲ ਦੇ ਦੋ-ਚਾਰ ਵਿਅਕਤੀਆਂ ਵੱਲੋਂ ਪਹਿਲਾਂ ਤੋਂ ਪਾਰਟੀ ਵਿੱਚ ਸ਼ਾਮਲ ਪੁਰਾਣੇ ਵਰਕਰਾਂ ਦੀ ਹੀ ਮੁੜ ਜੁਆਇਨਿੰਗ ਦਿਖਾਈ ਗਈ ਹੈ ਅਤੇ ਇਸ ਦੇ ਨਾਲ ਹੀ 5-6 ਨਵੇਂ ਵਿਅਕਤੀਆਂ ਨੂੰ ਬਿਨਾਂ ਸਰਕਲ ਪ੍ਰਧਾਨ ਦੀ ਇਜਾਜ਼ਤ ਦੇ ਸ਼ਾਮਲ ਕਰਨ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੁਝ ਲੋਕ ਆਪਣੇ ਆਪ ਨੂੰ ਸਰਕਲ ਪ੍ਰਧਾਨ ਦੱਸ ਕੇ ਸਰਕਲ ਦੇ ਅਕਸ ਨੂੰ ਖਰਾਬ ਕਰਨ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਪ੍ਰਵੀਨ ਚੋਪੜਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇੱਕ ਕੌਮਾਂਤਰੀ ਪੱਧਰ ਦੀ ਸਾਫ਼-ਸੁਥਰੇ ਅਕਸ ਵਾਲੀ ਪਾਰਟੀ ਹੈ। ਪਾਰਟੀ ਦੇ ਨਿਯਮਾਂ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਉਸ ਦੀ ਪੂਰੀ ਪੜਤਾਲ (ਵੈਰੀਫਿਕੇਸ਼ਨ) ਕੀਤੀ ਜਾਂਦੀ ਹੈ ਕਿ ਉਸ ਵਿਰੁੱਧ ਕੋਈ ਪੁਲਿਸ ਜਾਂ ਸਰਕਾਰੀ ਸ਼ਿਕਾਇਤ ਤਾਂ ਨਹੀਂ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਤਾਜਪੁਰ ਸਰਕਲ ਵਿੱਚ ਬਿਨਾਂ ਪ੍ਰਵਾਨਗੀ ਸ਼ਾਮਲ ਕੀਤੇ ਗਏ ਇਨ੍ਹਾਂ 5-6 ਨਵੇਂ ਵਿਅਕਤੀਆਂ ਵੱਲੋਂ ਜੇਕਰ ਭਵਿੱਖ ਵਿੱਚ ਕੋਈ ਵੀ ਗਲਤ ਗਤੀਵਿਧੀ ਕੀਤੀ ਜਾਂਦੀ ਹੈ, ਤਾਂ ਉਸ ਲਈ ਨਾ ਤਾਂ ਸਰਕਲ ਪ੍ਰਧਾਨ ਅਤੇ ਨਾ ਹੀ ਤਾਜਪੁਰ ਸਰਕਲ ਦਾ ਕੋਈ ਹੋਰ ਵਰਕਰ ਜ਼ਿੰਮੇਵਾਰ ਹੋਵੇਗਾ। ਮੀਡੀਆ ਅਤੇ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦਿਆਂ ਪ੍ਰਵੀਨ ਚੋਪੜਾ ਨੇ ਕਿਹਾ ਕਿ ਬਿਨਾਂ ਕਿਸੇ ਅਧਿਕਾਰਤ ਪਛਾਣ (ਆਈ.ਡੀ.) ਜਾਂ ਅਹੁਦੇ ਦੀ ਪੁਸ਼ਟੀ ਕੀਤੇ ਖ਼ਬਰ ਪ੍ਰਕਾਸ਼ਿਤ ਨਾ ਕੀਤੀ ਜਾਵੇ। ਉਨ੍ਹਾਂ ਸਵਾਲ ਉਠਾਇਆ ਕਿ ਸਰਕਲ ਪ੍ਰਧਾਨ ਦੀ ਗੈਰ-ਹਾਜ਼ਰੀ ਵਿੱਚ ਹੋਏ ਇੱਕ ਛੋਟੇ ਜਿਹੇ ਪ੍ਰੋਗਰਾਮ ਦੌਰਾਨ ਖ਼ਬਰਾਂ ਵਿੱਚ ਸਰਕਲ ਪ੍ਰਧਾਨ ਦਾ ਜ਼ਿਕਰ ਕਿਵੇਂ ਕੀਤਾ ਗਿਆ। ਉਨ੍ਹਾਂ ਸਮੂਹ ਪੱਤਰਕਾਰਾਂ ਨੂੰ ਬੇਨਤੀ ਕੀਤੀ ਕਿ ਕਿਸੇ ਵੀ ਵਿਅਕਤੀ ਦੇ ਦਾਅਵੇ ‘ਤੇ ਖ਼ਬਰ ਲਗਾਉਣ ਤੋਂ ਪਹਿਲਾਂ ਉਸ ਦੇ ਅਹੁਦੇ ਅਤੇ ਪਛਾਣ ਪੱਤਰ ਦੀ ਜਾਂਚ ਜ਼ਰੂਰ ਕੀਤੀ ਜਾਵੇ ਤਾਂ ਜੋ ਗੁੰਮਰਾਹਕੁੰਨ ਪ੍ਰਚਾਰ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਰਕਲ ਦੀ ਨਵੀਂ ਟੀਮ ਬਣਨ ਤੋਂ ਬਾਅਦ ਕਈ ਵਿਅਕਤੀਆਂ ਦੇ ਪੁਰਾਣੇ ਅਹੁਦੇ ਖ਼ਤਮ ਕਰਕੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਲਈ ਜੇਕਰ ਕੋਈ ਪੁਰਾਣੇ ਅਹੁਦੇ ਦੀ ਵਰਤੋਂ ਕਰਕੇ ਪਾਰਟੀ ਵਿੱਚ ਕੋਈ ਜੁਆਇਨਿੰਗ ਕਰਵਾਉਂਦਾ ਹੈ ਜਾਂ ਸਰਕਲ ਪ੍ਰਧਾਨ ਦੀ ਗੈਰ-ਹਾਜ਼ਰੀ ਵਿੱਚ ਪ੍ਰਧਾਨ ਦਾ ਨਾਮ ਵਰਤਦਾ ਹੈ, ਤਾਂ ਉਸ ਨੂੰ ਅਧਿਕਾਰਤ ਨਾ ਮੰਨਿਆ ਜਾਵੇ ਅਤੇ ਪੂਰੀ ਜਾਂਚ ਤੋਂ ਬਾਅਦ ਹੀ ਖ਼ਬਰ ਲਗਾਈ ਜਾਵੇ। http://ਤਾਜਪੁਰ ਸਰਕਲ ਵਿੱਚ ਬਿਨਾਂ ਮਨਜ਼ੂਰੀ ਕੀਤੀ ਗਈ ਜੁਆਇਨਿੰਗ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ: ਪ੍ਰਵੀਨ ਚੋਪੜਾ
