ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜਾ ਤੇ ਨਗਰ ਕੀਰਤਨ ਸਜਾਇਆ ਗਿਆ

● ਸ਼ਹੀਦਾਂ ਕਰਕੇ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ – ਗੋਸ਼ਾ

ਲੁਧਿਆਣਾ: ਸਲੀਮ ਟਾਬਰੀ ਖਜੂਰ ਚੌਕ ਧੰਨ ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰਾ ਸਾਹਿਬ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਭਾਜਪਾ ਦੇ ਪੰਜਾਬ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਅਤੇ ਰਾਜੀਵ ਕਤਨਾ ਨੇ ਸ਼ਮੂਲੀਅਤ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਭਾਜਪਾ ਦੇ ਬੁਲਾਰੇ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਬੋਲਦੇ ਕਿਹਾ ਸ਼ਹੀਦ ਸਾਡਾ ਸਰਮਾਇਆ ਹੈ ਜੇ ਧੰਨ ਬਾਬਾ ਦੀਪ ਸਿੰਘ ਜੀ ਦੀ ਗੱਲ ਕਰੀਏ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ “ਸਿਰ ਧਰ ਤਲੀ ਮੇਰੀ ਆਓ” ਦੇ ਸਿਧਾਂਤ ਤੇ ਪਹਿਰਾ ਦੇ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜਿੱਥੇ ਪਵਿੱਤਰਤਾ ਕਾਇਮ ਰੱਖੀ ਓਥੇ ਇਕ ਵਿਲੱਖਣ ਸਹਾਦਤ ਵੀ ਦਿੱਤੀ 75 ਸਾਲ ਦੀ ਉਮਰ ਵਿੱਚ ਦੁਸ਼ਮਣਾ ਨੂੰ ਮਾਰ ਮੁਕਾਇਆ ਇਹੋ ਜਿਹੇ ਸ਼ਹੀਦ ਸਾਡੇ ਦੇਸ਼ ਕੌਮ ਦਾ ਅਨਮੋਲ ਸਰਮਾਇਆ ਹੈ ਓਹਨਾ ਵੱਲੋਂ ਹੀ ਦਿੱਤੀ ਸਹਾਦਤ ਕਰਕੇ ਦੇਸ਼ ਤੇ ਕੌਮ ਦੀ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਧੰਨ ਹਾ ਓਹ ਮਾ ਬਾਪ ਜਿਹਨਾਂ ਨੇ ਬਾਬਾ ਦੀਪ ਸਿੰਘ ਵਰਗਾ ਪੁੱਤ ਜਮਾਇਆ। ਇਲਾਕੇ ਦੀਆ ਸੰਗਤਾ ਵੱਲੋ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਦਾ ਸਵਾਗਤ ਕੀਤਾ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਸੇਵਾ ਸਿੰਘ ਲਖਨਪਾਲ, ਗੁਰਦੀਪ ਸਿੰਘ ਗੋਸ਼ਾ,ਰਾਜੀਵ ਕਤਨਾ,ਕੌਂਸਲਰ ਗੁਰਚਰਨ ਸਿੰਘ ਦੀਪਾ,ਸੁਖਚੈਨ ਸਿੰਘ,ਫ਼ਤਹਿ ਸਿੰਘ,ਅਮਰੀਕ ਸਿੰਘ ਮਿਕਾ,ਜਥੇਦਾਰ ਨਿਰਵੈਰ ਸਿੰਘ,ਜਰਨੈਲ ਸਿੰਘ,ਸੁਧੀਰ ਧਵਨ,ਬੀ ਆਰ ਬਵੇਜਾ,ਗੁਰਮੁਖ ਸਿੰਘ ਨਾਮਧਾਰੀ,ਕਰਨ ਦੁਗਰੀ,ਮਨਪ੍ਰੀਤ ਸਿੰਘ ਆਦਿ ਹਾਜਿਰ ਸਨ।

ਲੁਧਿਆਣਾ ਪੱਤਰਕਾਰ ਸੁਨੀਲ ਕੁਮਾਰ

Leave a Comment