ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਸ ਜਸਪਾਲ ਸਿੰਘ ਬਿੱਟੂ ਦੀ ਸਮੂਹ ਟੀਮ ਦੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸ ਬਲਵਿੰਦਰ ਸਿੰਘ ਭੂੰਦੜ ਤੇ ਲੋਕਸਭਾ ਇੰਚਾਰਜ ਪਟਿਆਲਾ ਸ੍ਰੀ NK Sharma ਨਾਲ ਕੀਤੀ ਮੀਟਿੰਗ

ਅੱਜ ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਸ ਜਸਪਾਲ ਸਿੰਘ ਬਿੱਟੂ ਦੀ ਸਮੂਹ ਟੀਮ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਧੱਕੇ ਖਿਲਾਫ ਧਰਨਾ ਲਾਉਣ ਸਬੰਧੀ ਅਤੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੀ ਤਿਆਰੀ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸ ਬਲਵਿੰਦਰ ਸਿੰਘ ਭੂੰਦੜ ਤੇ ਲੋਕਸਭਾ ਇੰਚਾਰਜ ਪਟਿਆਲਾ ਸ੍ਰੀ NK Sharma ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਚੇਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਸ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜ਼ਿਲ੍ਹਾ ਪ੍ਰਧਾਨ ਪਟਿਆਲਾ ਅਮਿਤ ਸਿੰਘ ਰਾਠੀ ਸਾਬਕਾ ਕੌਂਸਲਰ ਸ ਪਰਮਜੀਤ ਸਿੰਘ ਪੰਮਾ, ਸਾਬਕਾ ਕੌਂਸਲਰ ਸ ਮਾਲਵਿੰਦਰ ਸਿੰਘ ਮਾਲੀ, ਸਾਬਕਾ ਕੌਂਸਲਰ ਸ ਹਰਵਿੰਦਰ ਸਿੰਘ ਬੱਬੂ, ਸਾਬਕਾ ਕੌਂਸਲਰ ਸ ਨਵਦੀਪ ਸਿੰਘ ਧੰਜੂ, ਸ ਮਨਪ੍ਰੀਤ ਸਿੰਘ ਚੱਢਾ, ਸਾਬਕਾ ਕੌਂਸਲਰ ਕੁਲਵੰਤ ਸਿੰਘ ਬਾਜਵਾ, ਸ ਮਨਵਿੰਦਰ ਸਿੰਘ ਬਿੱਲਾ, ਸ ਹਰਵਿੰਦਰ ਸਿੰਘ ਹਰਦਾਸਪੁਰ, ਸ ਜਗਰੂਪ ਸਿੰਘ, ਗੁਰਤੇਜ ਸਿੰਘ ਮੰਡੇਰ, ਸ ਅੰਮ੍ਰਿਤਪਾਲ ਸਿੰਘ ਲੰਗ ਜਿਲਾ ਪ੍ਰਧਾਨ ਯੂਥ ਅਕਾਲੀ ਦਲ ਪਟਿਆਲਾ ਦਿਹਾਤੀ, ਸ ਕਰਨਵੀਰ ਸਿੰਘ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ, ਮਨਪ੍ਰੀਤ ਸਿੰਘ ਮਾਜਰੀ ਵਾਈਸ ਪ੍ਰਧਾਨ ਯੂਥ ਅਕਾਲੀ ਦਲ ਪੰਜਾਬ ਸ਼ਾਮਿਲ ਹੋਏ।

ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੌਥੀ ਵਾਰ ਪ੍ਰਧਾਨ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਪੱਤਰਕਾਰ ਜਗਜੀਤ ਸਿੰਘ ਕੈਂਥ ਇੰਡੀਅਨ ਟੀਵੀ ਨਿਊਜ਼

Leave a Comment