ਖੂਨਦਾਨ ਸਭ ਤੋਂ ਉੱਤਮ ਦਾਨ ਹੈ:– ਰਾਜੂ ਖੰਨਾ।
ਸਵ: ਜਸਕਰਨ ਸਿੰਘ ਦੀ ਯਾਦ ਵਿੱਚ ਭੱਦਲਥੂਹਾ ਵਿਖੇ ਲਗਾਇਆ ਖੂਨਦਾਨ ਕੈਂਪ।
100 ਦੇ ਕਰੀਬ ਖੂਨ ਦੇ ਯੂਨਿਟ ਹੋਏ ਇਕੱਤਰ।
ਅਮਲੋਹ,24 ਨਵੰਬਰ : ਕਿਸੇ ਦੀ ਜਿੰਦਗੀ ਵਿੱਚ ਰੋਸਨੀ ਭਰਨ ਲਈ ਖੂਨਦਾਨ ਸਭ ਤੋਂ ਉੱਤਮ ਦਾਨ ਹੈ। ਜੋ ਹਰ ਇਨਸਾਨ ਇੱਕ ਦੂਸਰੇ ਨੂੰ ਦਾਨ ਕਰ ਸਕਦਾ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਿੰਡ ਭੱਦਲਥੂਹਾ ਦੇ ਨੌਜਵਾਨ ਆਗੂ ਕਰਮਜੋਤ ਸਿੰਘ ਕੰਮਾ ਤੇ ਲਵਪ੍ਰੀਤ ਸਿੰਘ ਜੱਸੀ ਦੀ ਅਗਵਾਈ ਵਿੱਚ ਸਵ: ਜਸਕਰਨ ਸਿੰਘ ਦੀ ਯਾਦ ਵਿੱਚ ਲਗਾਏ ਗਏ ਵਿਸ਼ਾਲ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅੱਜ ਅੱਜ ਥੈਲੇਸੀਮੀਆ ਦੇ ਪੀੜਤ ਬੱਚਿਆਂ ਲਈ ਖੂਨ ਦੀ ਵਧੇਰੇ ਲੋੜ ਹੈ। ਜਿਸ ਲਈ ਇਹਨਾਂ ਬੱਚਿਆਂ ਦੀ ਜਿੰਦਗੀ ਬਚਾਉਣ ਲਈ ਸਾਨੂੰ ਹਰ ਇੱਕ ਨੂੰ ਖੂਨਦਾਨ ਵੱਧ ਚੜ ਕੇ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਖੂਨ ਦੀ ਘਾਟ ਨੂੰ ਦੇਖਦੇ ਹੋਏ ਜਿਥੇ ਹਰ ਪਿੰਡ ਦੀ ਪੰਚਾਇਤ, ਯੂਥ ਕਲੱਬਾ, ਧਾਰਮਿਕ ਸੰਸਥਾਵਾਂ,ਤੇ ਯੂਥ ਨੌਜਵਾਨਾ ਵੱਲੋਂ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਵਾਉਣੇ ਚਾਹੀਦਾ ਹਨ। ਉਥੇ ਇਸ ਦਾਨ ਕੀਤੇ ਖੂਨ ਦੀ ਸਹੀ ਸਾਭ ਸੰਭਾਲ ਕਰਕੇ ਲੋੜਵੰਦਾਂ ਲਈ ਵੀ ਤੁਰੰਤ ਦੇਣਾ ਚਾਹੀਦਾ ਹੈ। ਉਹਨਾਂ ਨੌਜਵਾਨ ਆਗੂ ਕਰਮਜੋਤ ਸਿੰਘ ਕੰਮਾ ਤੇ ਲਵਪ੍ਰੀਤ ਸਿੰਘ ਜੱਸੀ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਸਵ ਜਸਕਰਨ ਸਿੰਘ ਦੀ ਯਾਦ ਵਿੱਚ ਇਹ ਪਹਿਲਾ ਖੂਨਦਾਨ ਕੈਂਪ ਲਗਾ ਕੇ ਵੱਡਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਤੇ ਖੂਨਦਾਨ ਕੈਂਪ ਦੇ ਸਮੁੱਚੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਜਥੇਦਾਰ ਹਰਬੰਸ ਸਿੰਘ ਬਡਾਲੀ, ਦਿਲਪ੍ਰੀਤ ਸਿੰਘ ਭੱਟੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਕੈਂਪ ਵਿੱਚ ਬਲੱਡ ਸੈਂਟਰ ਪਟਿਆਲਾ ਦੀ ਡਾਕਟਰੀ ਟੀਮ ਵੱਲੋਂ ਡਾ ਹੈਪੀ ਸੁਖੀਜਾ ਦੀ ਅਗਵਾਈ ਵਿੱਚ 100 ਦੇ ਕਰੀਬ ਖ਼ੂਨ ਦੇ ਯੂਨਿਟ ਇਕੱਤਰ ਕੀਤੇ ਗਏ।ਇਸ ਮੌਕੇ ਤੇ ਲਵਪ੍ਰੀਤ ਸਿੰਘ ਜੱਸੀ, ਕਰਮਜੋਤ ਸਿੰਘ, ਗੁਰਜੀਤ ਸਿੰਘ,ਗੁਰਮਾਨ ਸਿੰਘ, ਪ੍ਰਿਤਪਾਲ ਸਿੰਘ, ਬਲਵਿੰਦਰ ਸਿੰਘ,ਜੋਗਾ ਸਿੰਘ ਸਾਬਕਾ ਸਰਪੰਚ, ਹਰਵਿੰਦਰ ਸਿੰਘ, ਗੁਰਮੁਖ ਸਿੰਘ, ਦਿਲਪ੍ਰੀਤ ਭੱਟੀ, ਹਰਪਾਲ ਸਿੰਘ, ਜਥੇਦਾਰ ਹਰਬੰਸ ਸਿੰਘ ਬਡਾਲੀ, ਪਰਮਜੀਤ ਸਿੰਘ ਪੰਮਾ, ਬਲਵਿੰਦਰ ਸਿੰਘ, ਹਰਮਨਜੋਤ ਸਿੰਘ, ਰਵਿੰਦਰ ਸਿੰਘ, ਦਿਲਪ੍ਰੀਤ ਸਿੰਘ ਜੱਸੀ, ਸੰਦੀਪ ਸਿੰਘ ਅਮਨਦੀਪ ਸਿੰਘ ਭੱਦਲਥੂਹਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੂਨਦਾਨੀ ਮੌਜੂਦ ਰਹੇ।
ਫੋਟੋ ਕੈਪਸਨ (1) ਪਿੰਡ ਭੱਦਲਥੂਹਾ ਵਿਖੇ ਸਵ ਜਸਕਰਨ ਸਿੰਘ ਦੀ ਯਾਦ ਵਿੱਚ ਲਗਾਏ ਗਏ ਖੂਨਦਾਨ ਕੈਂਪ ਵਿੱਚ ਸ਼ਾਮਿਲ ਹੋ ਕੇ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਨ ਸਮੇਂ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਪ੍ਰਬੰਧਕ ਟੀਮ।
ਫੋਟੋ ਕੈਪਸਨ (2) ਪਿੰਡ ਭੱਦਲਥੂਹਾ ਵਿਖੇ ਖੂਨਦਾਨ ਕੈਂਪ ਦੌਰਾਨ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਕਰਨ ਸਮੇਂ ਪ੍ਰਬੰਧਕ ਕਮੇਟੀ ਦੇ ਆਗੂ।
ਪੱਤਰਕਾਰ ਜਗਜੀਤ ਸਿੰਘ ਕੈਂਥ ਇੰਡੀਅਨ ਟੀਵੀ ਨਿਊਜ਼