ਪ੍ਰੈੱਸ ਨੋਟ
ਇਹ ਮੁੱਕਦਮਾ ਮਿਤੀ 26-12-2024 ਨੂੰ ਮੁੱਦਈ ਲਵਪ੍ਰੀਤ ਸਿੰਘ ਵਾਸੀ ਨਿਊ ਪ੍ਰਤਾਪ ਨਗਰ, ਸੁਲਤਾਨਵਿੰਡ ਰੋਡ ਅੰਮ੍ਰਿਤਸਰ ਵਲੋ ਦਰਜ਼ ਰਜਿਸਟਰਡ ਕੇਵਾਇਆ ਕਿ ਵਿਖੇ ਉਹ ਸੁਨਿਆਰੇ ਦਾ ਕੰਮ ਕਰਦਾ ਹੈ ਅਤੇ ਉਸ ਦੇ ਮੋਬਾਇਲ ਨੰਬਰ ਪਰ ਫੋਨ ਨੰਬਰ +44748***** ਤੋਂ ਕਾਲ ਆਈ ਜਿਸ ਨੇ ਕਿਹਾ ਕਿ, “ ਮੈਂ ਪ੍ਰਭ ਦਸੂਵਾਲ ਬੇਲਦਾ ਹਾਂ ਅਤੇ ਗੈਂਗਸਟਰ ਹਾਂ। ਮੈਂਨੂੰ 30 ਲੱਖ ਰੁਪੈ ਦੇ ਦਿਉ ਨਹੀ ਤਾਂ ਮੈਂ ਤੈਨੂੰ ਤੇ ਤੇਰੇ ਪਿਤਾ ਸਰਬਜੀਤ ਸਿੰਘ ਤੇ ਤੇਰੇ ਲੜਕੇ ਨੂੰ ਵੀ ਜਾਨ ਤੋਂ ਮਾਰ ਦੇਵਾਂਗਾ ਅਤੇ ਮੈਂਨੂੰ ਸਭ ਪਤਾ ਹੈ ਕਿ ਤੁਸੀ ਦੋਨੋ ਪਿਉ ਪੁੱਤਰ ਕਿਥੇ ਕੰਮ ਕਰਦੇ ਹੋ ਅਤੇ ਕਿਹੜੀ ਕਿਹੜੀ ਦੁਕਾਨ ਤੇ ਬੈਠਦੇ ਹੋ, ਜਿਸ ਤੇ ਉਹ ਘਬਰਾ ਗਿਆ ਅਤੇ ਆਪਣੇ ਫੋਨ ਦਾ ਇੰਟਰਨੈਟ ਬੰਦ ਕਰ ਦਿੱਤਾ ਕਿਉਂਕਿ ਇਹ ਕਾਲ ਉਸ ਨੂੰ ਵੈਟਸਅੱਪ ਤੇ ਆਈ ਸੀ ਫਿਰ ਉਸ ਨੂੰ ਉਸ ਦੇ ਮੋਬਾਇਲ ਤੇ ਉਕਤ ਵਿਅਕਤੀ ਵੱਲੋ ਉਸ ਦੇ ਰਿਹਾਇਸ਼ੀ ਘਰ ਦੇ ਬਾਹਰੋ ਫੋਟੋ ਤੇ ਇੱਕ ਰਿਕਾਰਡਿੰਗ ਵੀ ਭੇਜੀ ਗਈ ਜਿਸ ਵਿੱਚ ਉਸ ਨੂੰ ਬਹੁਤ ਗੰਦੀਆਂ ਗਾਲਾਂ ਕੱਢਦੇ ਹੋਏ ਉਸ ਨੂੰ, ਉਸ ਦੇ ਪਿਤਾ ਜੀ ਅਤੇ ਉਸ ਦੇ ਲੜਕੇ ਨੂੰ ਵੀ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਫਿਰ ਉਸ ਨੇ ਆਪਣੇ ਘਰ ਆ ਕੇ ਆਪਣੇ ਘਰ ਦੇ ਬਾਹਰ ਲੱਗੇ ਕੈਮਰੇ ਚੈਕ ਕੀਤੇ ਤਾਂ ਇੱਕ ਲੜਕੀ ਜੋ ਉਸ ਦੇ ਘਰ ਦੇ ਬਾਹਰੋ ਆਪਣੇ ਮੋਬਾਇਲ ਵਿੱਚ ਉਸ ਦੇ ਘਰ ਦੀ ਫੋਟੋ ਖਿਚਦੀ ਦਿਖਾਈ ਦਿੱਤੀ ਤੇ ਫਿਰ ਇੱਕ ਸਵਿਫਟ ਡਿਜਾਇਰ ਰੰਗ ਸਫੇਦ ਜਿਸ ਵਿੱਚ ਉਹ ਲੜਕੀ ਬੈਠ ਕੇ ਚੱਲੀ ਗਈ। ਉਸੇ ਦੋਰਾਨ ਇੱਕ ਹੋਰ ਮੋਬਾਇਲ ਨੰਬਰ +35192****** ਤੋਂ ਉਸ ਦੇ ਪਿਤਾ ਦੇ ਮੋਬਾਇਲ ਨੰਬਰ ਤੇ ਇੱਕ ਵਿਅਕਤੀ ਦਾ ਫੋਨ ਆਇਆ ਜਿਸ ਨੇ ਕਿਹਾ ਕਿ, “ਮੈਂ ਪ੍ਰਭ ਦਸੂਵਾਲ ਬੋਲਦਾ ਹਾਂ ਅਤੇ 30,00,000/-ਰੁਪੈ ਦੀ ਡਿਮਾਂਡ ਕਰਦੇ ਹੋਏ ਕਿਹਾ ਕਿ ਅਗਰ ਫੋਨ ਬੰਦ ਕੀਤਾ ਜਾਂ ਕਾਲ ਕੱਟੀ ਤਾਂ ਇਸ ਦਾ ਨਤੀਜਾ ਬਹੁਤ ਮਾੜਾ ਹੋਵੇਗਾ ਅਤੇ ਤੈਨੂੰ ਅਤੇ ਤੇਰੇ ਲੜਕੇ ਤੇ ਪੋਤਰੇ ਨੂੰ ਵੀ ਜਾਨ ਤੋਂ ਮਾਰ ਦੇਵਾਂਗੇ, “ਜਿਸ ਤੇ ਉਹ ਅਤੇ ਉਸ ਦਾ ਸਾਰਾ ਪਰਿਵਾਰ ਬਹੁਤ ਡਰ ਗਿਆ। ਜਿਸ ਤੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ।
ਮੁੱਕਦਮਾ ਉਕਤ ਦੀ ਤਫਤੀਸ਼ ਤਕਨੀਕੀ ਅਧਾਰ ਤੇ ਕਰਕੇ ਮਿਤੀ 27-12-2024 ਨੂੰ ਸੁਭਾ ਕਰੀਬ 1/1:30 ਵਜੇ ਮੁੱਕਦਮਾ ਦੇ ਦੋਸ਼ੀ ਰਾਜਦੀਪ ਸਿੰਘ ਉਰਫ ਰਾਜਾ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਦਬੂਰਜੀ ਜਿਲ੍ਹਾ ਤਰਨਤਾਰਨ ਨੂੰ ਵੱਲਾ ਮੰਡੀ ਦੇ ਖੇਤਰ ਤੋਂ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੀ ਪੁੱਛਗਿੱਛ ਵਿੱਚ ਲੜਕੀ ਕਾਜਲ ਪਤਨੀ ਸ਼ਿਵਦਿਆਲ ਵਾਸੀ ਪਿੰਡ ਮਜੀਠਾ ਨੇੜੇ ਫਾਟਕ ਥਾਣਾ ਮਜੀਠਾ ਜਿਲ੍ਹਾ ਅੰਮ੍ਰਿਤਸਰ ਹਾਲ ਪਿੰਡ ਮੁਰਾਦਪੁਰਾ ਥਾਣਾ ਸਿਟੀ ਜਿਲ੍ਹਾ ਤਰਨਤਾਰਨ ਦਾ ਨਾਮ ਸਾਹਮਣੇ ਆਇਆ। ਗ੍ਰਿਫ਼ਤਾਰ ਤੋਂ ਬਾਅਦ ਦੋਸ਼ੀ ਰਾਜਦੀਪ ਸਿੰਘ ਨੂੰ ਥਾਣਾ ਵੱਲਾ ਦੀ ਹਵਾਲਾਤ ਵਿੱਚ ਬਾਥਰੂਮ ਦੀ ਸੁਵਿੰਥਾ ਨਾ ਹੋਣ ਕਰਕੇ ਪੁਲਿਸ ਕਰਮਚਾਰੀ ਦੁਆਰਾ ਉਸ ਨੂੰ ਹਵਾਲਾਤ ਥਾਣਾ ਵਿੱਚੋ ਕੱਢ ਕੇ ਥਾਣਾ ਦੇ ਬਾਥਰੂਮ ਵਿੱਚ ਲੈ ਜਾਇਆ ਜਾ ਰਿਹਾ ਸੀ, ਜੋ ਪੁਲਿਸ ਕਰਮਚਾਰੀ ਨੂੰ ਧੱਕਾ ਮਾਰ ਕੇ ਚਕਮਾ ਦੇ ਕੇ ਫਰਾਰ ਹੋ ਗਿਆ ਸੀ।ਜਿਸ ਸਬੰਧੀ ਰਾਜਦੀਪ ਸਿੰਘ ਉਕਤ ਦੇ ਖਿਲਾਫ ਮੁੱਕਦਮਾ ਨੰਬਰ 138 ਮਿਤੀ 27-12-2024 ਜੁਰਮ 132,221,262 BNS ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਵਿਖੇ ਦਰਜ ਹੋਇਆ ਹੈ।
ਮਿਤੀ 27-12-2024 ਨੂੰ ਕਾਜਲ ਨੂੰ ਉਸਦੀ ਭੂਆ ਜਮਨਾ ਵਾਸੀ ਗਿਲਵਾਲੀ ਗੇਟ, ਥਾਣਾ ਸੀ ਡਵੀਜਨ ਅੰਮ੍ਰਿਤਸਰ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ।
ਮਿਤੀ 28-12-2024 ਨੂੰ ASI ਗੁਰਮੇਜ ਸਿੰਘ ਸਮੇਤ ਸਾਥੀ ਕਰਮਚਾਰੀਆਂ ਮੁੱਕਦਮਾ ਦੀ ਤਫਤੀਸ਼ ਸਬੰਧੀ ਵੱਖ ਵੱਖ ਟੀਮਾਂ ਬਣਾ ਕੇ ਦੋਸ਼ੀ ਰਾਜਦੀਪ ਸਿੰਘ ਉਰਫ ਰਾਜਾ ਉਕਤ ਦੀ ਤਲਾਸ਼ ਕੀਤੀ ਜਾ ਰਹੀ ਸੀ ਤਾਂ ਸੂਚਨਾ ਮਿਲੀ ਕਿ ਦੋਸ਼ੀ ਰਾਜਦੀਪ ਸਿੰਘ ਉਰਫ ਰਾਜਾ ਅੱਜ ਆਪਣੇ ਕਿਸੇ ਰਿਸ਼ਤੇਦਾਰ ਦੇ ਪਾਸ ਇੱਕ ਚਿੱਟੇ ਰੰਗ ਦੀ ਐਕਟਿਵਾ ਸਵਾਰ ਹੋ ਕੇ ਆਪਣੇ ਕਿਸੇ ਰਿਸ਼ਤੇਦਾਰ ਪਾਸ ਅੰਮ੍ਰਿਤਸਰ ਤੋਂ ਹੁੰਦਾ ਹੋਇਆ ਧਾਰੀਵਾਲ ਨੂੰ ਜਾ ਰਿਹਾ ਹੈ ਜੇਕਰ ਇੱਕ ਨਾਕਾ ਲਗਾਇਆ ਜਾਵੇ ਤਾਂ ਕਾਬੂ ਆ ਸਕਦਾ ਹੈ ਜੋ ਸਮੇਤ ਪੁਲਿਸ ਪਾਰਟੀ ਵੱਲੋ ਬਾਈਪਾਸ ਅੰਮ੍ਰਿਤਸਰ ਤੋਂ ਪਠਾਨਕੋਟ ਬਾਈਪਾਸ ਪੁਲੀ ਸੂਇਆ ਤੇ ਨਾਕਾ ਬੰਦੀ ਲਗਾਈ ਜੋ ਅੰਮ੍ਰਿਤਸਰ ਦੇ ਬਾਈਪਾਸ ਤਰਫੋ ਇੱਕ ਨੌਜਵਾਨ ਐਕਟੀਵਾ ਤੇ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਟਾਰਚ ਦੀ ਮਦਦ ਨਾਲ ਰੁੱਕਣ ਦਾ ਇਸ਼ਾਰਾ ਕੀਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਪਿੱਛੇ ਨੂੰ ਮੁੜਣ ਲੱਗਾ ਤੇ ਐਕਟਿਵਾ ਅਣ ਬੈਲੰਸ ਹੋਣ ਕਰਕੇ ਹੇਠਾ ਡਿੱਗ ਪਈ ਅਤੇ ਐਕਟਿਵਾ ਚਾਲਕ ਸੜਕ ਦੇ ਕਿਨਾਰੇ ਪਏ ਇੱਟਾ ਰੋੜਿਆਂ ਦੇ ਢੇਰ ਤੇ ਡਿੱਗਾ ਜਿਸ ਕਰਕੇ ਉਸ ਦੀ ਸੱਜੀ ਲੱਤ ਤੇ ਸੱਟ ਲੱਗੀ, ਜਿਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਰਾਜਦੀਪ ਸਿੰਘ ਉਰਵ ਰਾਜਾ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਦਬੂਰਜੀ ਜਿਲ੍ਹਾ ਤਰਨਤਾਰਨ ਦੱਸਿਆ ਜਿਸ ਨੂੰ ਤਰੁੰਤ ਮੁੱਢਲੀ ਸਹਾਇਤਾ ਲਈ ਸਿਵਲ ਹਸਪਤਾਲ ਲੈ ਜਾਇਆ ਗਿਆ ਤੇ ਉਸ ਦੀ ਮੁੱਢਲੀ ਡਾਕਟਰੀ ਸਹਾਇਤਾ ਦੁਵਾਈ ਗਈ ਤੇ ਉਸ ਨੂੰ ਮੁੱਕਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ। ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਪਾਸੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਸ ਦੇ ਨਾਲ ਇਸ ਤਰ੍ਹਾ ਦੀਆਂ ਵਾਰਦਾਤਾਂ ਕਰਨ ਵਾਲੇ ਉਸ ਨਾਲ ਹੋਰ ਕਿਹੜੇ ਕਿਹੜੇ ਵਿਅਕਤੀ ਸ਼ਾਮਲ ਹਨ ਤੇ ਉਸ ਨੇ ਹੋਰ ਕਿਸ ਕਿਸ ਪਾਸੋਂ ਫਿਰੋਤੀ ਦੀ ਮੰਗ ਕੀਤੀ ਹੈ ਜਾਂ ਫਿਰੋਤੀ ਦੀ ਰਕਮ ਲਈ ਹੈ।