ਜੁਵੈਨਾਇਲ ਜਸਟਿਸ ਐਕਟ ਸਬੰਧੀ ਕਰਵਾਇਆ ਗਿਆ ਟ੍ਰੇਨਿੰਗ ਪ੍ਰੋਗਰਾਮ

-ਬੱਚਿਆ ਨੂੰ ਗੁੱਡ ਟੱਚ ਅਤੇ ਬੈਡ ਟੱਚ ਸਬੰਧੀ ਦਿੱਤੀ ਜਾਵੇਗੀ ਪੂਰੀ ਜਾਣਕਾਰੀ

ਸ਼੍ਰੀ ਮੁਕਤਸਰ ਸਾਹਿਬ (ਅਵਤਾਰ ਮਰਾੜ੍ਹ)ਜੁਵਨਾਇਲ ਜਸਟਿਸ(ਕੇਅਰ ਅਤੇ ਪ੍ਰੋਟੈਕਸ਼ਨ ਆਫ਼ ਚਿਲਡਰਨ) ਐਕਟ, 2015 ਜਿਸ ਤਹਿਤ ਅਜਿਹੇ ਬੱਚੇ ਜਿਹਨਾ ਨੂੰ ਸੰਭਾਲ ਅਤੇ ਦੇਖਭਾਲ ਦੀ ਜਰੂਰਤ ਹੈ, ਜਿਹਨਾ ਬੱਚਿਆ ਦੇ ਕੇਸਾ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਕੇਸ ਦੇ ਮੰਦੇ ਨਜਰ ਬੱਚਿਆ ਨੂੰ ਉਹਨਾ ਦੇ ਮਾਂ- ਬਾਪ ਨੂੰ ਸੌਂਪਣਾ ਜਾ ਫਿਰ ਬਾਲ ਘਰ ਵਿੱਚ ਭੇਜਣਾ ਅਰਥਾਤ ਰੀ- ਹੈਬਲੀਟੇਂਟ ਕੀਤਾ ਜਾਂਦਾ ਹੈ।ਇਹ ਜਾਣਕਾਰੀ ਜਿਲ੍ਰਾ ਬਾਲ ਸੁਰੱਖਿਆ ਅਫਸਰ ਡਾ: ਸ਼ਿਵਾਨੀ ਨਾਗਪਾਲ ਨੇ ਜੁਵੈਨਾਇਲ ਜਸਟਿਸ ਬੋਰਡ ਦੇ ਟਰੇਨਿੰਗ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਦਿੱਤੀ।ਉਹਨਾਂ ਅੱਗੇ ਦੱਸਿਆ ਕਿ ਜਿਹਨਾ ਬੱਚਿਆ ਤੋ ਕੋਈ ਗਲਤੀ ਹੋ ਜਾਦੀ ਹੈ, ਅਜਿਹੇ ਬੱਚਿਆ ਦੇ ਕੇਸਾਂ ਨੂੰ ਜੁਵੈਨਾਇਲ ਜਸਟਿਸ ਬੋਰਡ ਸਾਹਮਣੇ 24 ਘੰਟਿਆ ਦੇ ਵਿੱਚ- ਵਿੱਚ ਪੇਸ਼ ਕੀਤਾ ਜਾਂਦਾ ਹੈ।ਜੁਵੈਨਾਇਲ ਜਸਟਿਸ ਬੋਰਡ ਵਿੱਚ ਇੱਕ ਚੀਫ ਜੁਡੀਸ਼ੀਅਲ ਮੈਜਿਸਟਰੇਟ ( ਪ੍ਰਿੰਸੀਪਲ ਮੈਜਿਸਟਰੇਟ) ਅਤੇ ਦੋ ਸ਼ੋਸ਼ਲ ਵਰਕਰ (ਇੱਕ ਮਹਿਲਾ) ਹੁੰਦੇ ਹਨ। ਇਹਨਾ ਹਾਲਤਾ ਵਿੱਚ ਬੱਚਿਆ ਦੇ ਕੇਸਾ ਨੂੰ ਸੰਜੀਦਿਗੀ ਨਾਲ ਨਜਿੱਠਣ ਲਈ ਪੂਰੀ ਕਾਰਵਾਈ ਬਾਲ ਮਿੱਤਰਤਾ ਮਾਹੋਲ ਵਿੱਚ ਕੀਤੀ ।ਉਹਨਾਂ ਦੱਸਿਆ ਕਿ ਬੱਚਿਆ ਤੋ ਬਾਲ ਮਜਦੂਰੀ ਅਤੇ ਬਾਲ ਭਿਖਿਆ ਕਰਵਾਉਣਾ ਕਾਨੂੰਨੀ ਅਪਰਾਧ ਹੈ। ਇਸ ਦੇ ਨਾਲ ਹੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਦਾ ਪ੍ਰੌਹਿਬਸ਼ਨ ਐਕਟ ਆਫ਼ ਚਾਇਲਡ ਮੈਰਿਜ 2006 ਤਹਿਤ ਲੜਕੀ ਦੀ ਉਮਰ 18 ਸਾਲ ਅਤੇ ਲੜਕੇ ਦੀ ਉਮਰ 21 ਸਾਲ ਪੂਰੀ ਹੋਣ ਤੇ ਹੀ ਉਹਨਾਂ ਦਾ ਵਿਆਹ ਕੀਤਾ ਜਾ ਸਕਦਾ ਹੈ । ਔਰਤਾ ਅਤੇ ਬੱਚਿਆਂ ਦੀ ਸੁਰੱਖਿਆ ਲਈ ਪੁਲਿਸ ਵਿਭਾਗ ਵਿੱਚ ਪੰਜਾਬ ਪੁਲਿਸ ਮਹਿਲਾ ਮਿੱਤਰ ਨਿਯੁਕਤ ਕੀਤੇ ਗਏ ਹਨ।ਨਾਇਬ ਤਹਿਸੀਲਦਾਰ ਰਣਜੀਤ ਸਿੰਘ ਖਹਿਰਾ, ਸ੍ਰੀ ਮੁਕਤਸਰ ਸਾਹਿਬ ਨੇ ਦੋੱਸਿਆ ਕਿ ਜੁਵੈਨਾਇਲ ਜਸਟਿਸ ਐਕਟ ਨੂੰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਸੁਚੱਜੇ ਢੰਗ ਨਾਲ ਲਾਗੂ ਕੀਤਾ ਜਾਵੇ ਅਤੇ ਬੱਚਿਆਂ ਦੇ ਕੇਸਾਂ ਨੂੰ ਤਰਜੀਹ ਦਿੰਦੇ ਹੋਏ ਬਾਲ ਮਿੱਤਰਤਾ ਪੂਰਵਕ ਢੰਗ ਨਾਲ ਨਜਿੱਠਣ ਲਈ ਸਖਤ ਕਦਮ ਚੁੱਕੇ ਜਾਣ ਅਤੇ ਬੱਚਿਆ ਨੂੰ ਗੁੱਡ ਟੱਚ ਅਤੇ ਬੈਡ ਟੱਚ ਬਾਰੇ ਜਾਣਕਾਰੀ ਬਾਲ ਸੁਰੱਖਿਆ ਅਫ਼ਸਰ ਸ੍ਰੀ ਮਤੀ ਅਨੂ ਬਾਲਾ ਨੇ ਦੱਸਿਆ ਕਿ ਜੇਕਰ ਅਨਾਥ ਬੱਚਾ ਲਾਵਾਰਿਸ ਹਾਲਤ ਵਿੱਚ ਮਿਲਦਾ ਹੈ ਤਾਂ ਉਸ ਨੂੰ 24 ਘੰਟੇ ਦੇ ਅੰਦਰ ਅੰਦਰ ਬਾਲ ਭਲਾਈ ਕਮੇਟੀ ਦੇ ਸਾਮਹਣੇ ਪੇਸ਼ ਕੀਤਾ ਜਾਵੇ, ਕੋਈ ਵੀ ਆਪਣੇ ਪੱਧਰ ਤੇ ਉਸ ਬੱਚੇ ਨੂੰ ਕਿਸੇ ਪਰਿਵਾਰ ਨੂੰ ਨਹੀ ਦੇ ਸਕਦਾ। ਪੁਲਿਸ ਦੁਆਰਾ ਬੱਚੇ ਦਾ ਰੀਹੈਬਲੀਟੇਸ਼ਨ ਯਕੀਨੀ ਬਣਾਇਆ ਜਾਵੇ।

Leave a Comment