ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ): ਭਾਰਤ ਸਰਕਾਰ ਦੀ 100 ਦਿਨਾਂ ਦੀ ਟੀਬੀ ਮੁਹਿੰਮ ਦੇ ਤਹਿਤ ਜਿਲਾ ਹਸਪਤਾਲ ਫਤਹਿਗੜ੍ਹ ਸਾਹਿਬ ਤੋਂ ਟੀਬੀ ਦੇ ਮਾਹਿਰ ਡਾਕਟਰਾਂ ਵਲੋਂ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ ਦੇ ਸਹਿਯੋਗ ਨਾਲ ਕੁਸ਼ਟ ਆਸ਼ਰਮ ਵਿਖੇ ਨਿਕਸੈ ਸ਼ਿਵਿਰ ਲਗਾਇਆ ਗਿਆ। ਇਸ ਮੌਕੇ ਆਸ਼ਰਮ ਦੇ ਨਿਵਾਸੀਆਂ ਦੀ ਟੀਬੀ ਸਕਰਿਨਿੰਗ ਕੀਤੀ ਗਈ ਅਤੇ ਨਾਲ ਹੀ ਛਾਤੀ ਦੇ ਐਕਸ-ਰੇ ਅਤੇ ਬਲਗਮ ਦੀ ਜਾਂਚ ਜਿਲਾ ਹਸਪਤਾਲ ਫਤਹਿਗੜ੍ਹ ਸਾਹਿਬ ਨਿਸ਼ੁਲਕ ਕਰਵਾਈ ਗਈ। ਇਸ ਸ਼ਿਵਰ ਵਿੱਚ ਜਿਲਾ ਟੀਬੀ ਅਫਸਰ ਡਾ. ਦਮਨਦੀਪ ਕੌਰ, ਜਿਲਾ ਪ੍ਰੋਗਰਾਮ ਅਫਸਰ ਡਾ. ਸੀਮਾ, ਦਿੱਲੀ ਤੋਂ ਆਈ ਸਪੈਸ਼ਲ ਟੀਮ, ਸੀ.ਐੱਚ.ਓ.ਵੀਨਸ ਮੈਡਮ, ਟੀਬੀ ਸਟਾਫ਼ ਦਲਜੀਤ ਕੌਰ ਅਤੇ ਆਸ਼ਾ ਵਰਕਰ ਸਾਮਲ ਸਨ। ਇਸ ਮੌਕੇ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ, ਕੁਸ਼ਟ ਆਸ਼ਰਮ ਦੇ ਪ੍ਰਧਾਨ ਟਿੱਕਾ ਰਾਮ ਅਤੇ ਰਾਮ ਬਹਾਦੁਰ ਨੇ ਵੀ ਵਿਚਾਰ ਪੇਸ ਕੀਤੇ।
ਫੋਟੋ ਕੈਪਸ਼ਨ: ਜਿਲਾ ਹਸਪਤਾਲ ਵੱਲੋਂ ਕੁਸ਼ਟ ਆਸ਼ਰਮ ਵਿਖੇ ਲਗਾਏ ਨਿਕਸੈ ਸ਼ਿਵਿਰ ਦਾ ਦ੍ਰਿਸ਼।