ਸਾਂਸਦ ਡਾ.ਅਮਰ ਸਿੰਘ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਲੋਕ ਸਭਾ ਮੈਬਰ ਡਾ.ਅਮਰ ਸਿੰਘ ਨੇ ਇਥੇ ਆਪਣੇ ਦਫ਼ਤਰ ਵਿਚ ਲੋਕਾਂ ਦੀਾਂ ਮੁਸਕਲਾਂ ਸੁਨਣ ਉਪਰੰਤ, ਕਾਂਗਰਸ ਵਰਕਰਾਂ ਅਤੇ ਜਿਲ੍ਹਾ ਅਧਿਕਾਰੀਆਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚ ਲੋਕਾਂ ਨੂੰ ਵਿਕਾਸ ਕਾਰਜਾਂ ਵਿਚ ਕੋਈ ਮੁਸਕਲ ਨਹੀਂ ਆਉਂਣ ਦਿਤੀ ਜਾਵੇਗੀ ਅਤੇ ਲੋਕਾਂ ਦੇ ਕਾਰਜ਼ ਪਹਿਲ ਦੇ ਅਧਾਰ ‘ਤੇ ਹੱਲ ਕੀਤੇ ਜਾਣਗੇ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵੀ ਕਿਹਾ। ਸ੍ਰੀ ਮਨਜੀਤ ਸ਼ਰਮਾ ਵਲੋਂ ਪਿਛਲੇ ਦਿਨੀ ਫ਼ਤਹਿਗੜ੍ਹ ਸਾਹਿਬ ਦੇ ਬਾਥ ਰੂਮ ਵਿਚੋ ਮਿਲੇ ਇਕ ਮਨੁੱਖੀ ਪਿੰਜਰ ਦੇ ਮਾਮਲੇ ਉਪਰ ਕਾਰਵਾਈ ਸਬੰਧੀ ਉਨ੍ਹਾਂ ਤੁਰੰਤ ਜ਼ਿਲ੍ਹੇ ਦੇ ਪੁਲੀਸ ਅਧਿਕਾਰੀਆਂ ਨੂੰ ਜਾਂਚ ਕਰਵਾ ਕੇ ਸਖਤ ਕਾਰਵਾਈ ਲਈ ਕਿਹਾ। ਪੱਤਰਕਾਰਾਂ ਨਾਲ ਗਲਬਾਤ ਦੌਰਾਨ ਉਨ੍ਹਾ ਕਿਹਾ ਕਿ ਸ਼ਹੀਦਾ ਦੀ ਪਵਿੱਤਰ ਧਰਤੀ ਫਤਹਿਗੜ੍ਹ ਸਾਹਿਬ ਨੂੰ ਹਿਸਟੋਰੀਕਲ ਪਲੇਸ ਵਜੋਂ ਜਾਣਿਆ ਜਾਵੇ ਜਿਸ ਬਾਰੇ ਉਨ੍ਹਾਂ ਵਲੋਂ ਲੋਕ ਸਭਾ ਵਿਚ ਲਗਾਤਾਰ ਜਦੋਜਹਿਦ ਜਾਰੀ ਹੈ। ਉਨ੍ਹਾ ਕਿਹਾ ਕਿ ਉਨ੍ਹਾ ਦੇ ਪਿਛਲੇ ਕਾਰਜਕਾਰ ਦੌਰਾਨ ਰੇਲਵੇ ਸਟੇਸ਼ਨ ਸਰਹਿੰਦ ਦੇ ਨਵੀਨੀਕਰਨ ਲਈ ਲੱਖਾ ਰੁਪਏ ਦਾ ਫੰਡ ਲਿਆਦਾ ਗਿਆ ਅਤੇ ਹਜ਼ੂਰ ਸਾਹਿਬ ਦੀ ਯਾਤਰਾ ਲਈ ਰੇਲ ਗੱਡੀਆ ਸਰਹਿੰਦ ਸਟੇਸ਼ਨ ‘ਤੇ ਰੁਕਣੀਆ ਸ਼ੁਰੂ ਕਰਵਾਈਆ ਗਈਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਗਨਰੇਗਾ ਸਕੀਮ ਵਿਚ ਫੰਡਾ ’ਚ ਕਟੌਤੀ ਕਰਨਾ ਪੰਜਾਬ ਨਾਲ ਵਿਤਕਰਾ ਕਰਨਾ ਹੈ ਕਿਉਂਕਿ ਇਸ ਸਕੀਮ ਤਹਿਤ ਜਿਥੇ ਪਿੰਡਾਂ ਦਾ ਵਿਕਾਸ ਸੁਚੱਜੇ ਢੰਗ ਨਾਲ ਹੋ ਰਿਹਾ ਸੀ ਉੱਥੇ ਕੇਂਦਰ ਸਰਕਾਰ ਵੱਲੋਂ ਫੰਡਾ ‘ਚ ਕਟੌਤੀ ਕਰਨਾ ਮੰਦਭਾਗਾ ਹੈ। ਇਸ ਮੌਕੇ ਜਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਢਿਲੋ, ਸਾਬਕਾ ਸਰਪੰਚ ਦਵਿੰਦਰ ਸਿੰਘ ਜੱਲਾ, ਐਡਵੋਕੇਟ ਧਰਮਿੰਦਰ ਸਿੰਘ ਨਬੀਪੁਰ, ਨਰਿੰਦਰ ਕੁਮਾਰ ਪ੍ਰਿੰਸ, ਸੰਮਤੀ ਮੈਂਬਰ ਸਰਬਜੀਤ ਸਿੰਘ ਜੀਤੀ ਖਮਾਣੋ, ਯੂਥ ਆਗੂ ਲੋਕੀ ਸ਼ਰਮਾ, ਅਮਨਦੀਪ ਕੌਰ, ਸਾਬਕਾ ਚੇਅਰਮੈਨ ਗੁਲਸ਼ਨ ਰਾਏ ਬੋਬੀ, ਪ੍ਰੀਤਮ ਸਿੰਘ ਬਾਜਵਾ, ਅਸ਼ੋਕ ਗੌਤਮ, ਪ੍ਰਭਦੀਪ ਸਿੰਘ ਗਰੇਵਾਲ, ਸੀਨੀਅਰ ਆਗੂ ਸੈਫ਼ ਮੁਹੰਮਦ ਅਤੇ ਸਾਬਕਾ ਸਰਪੰਚ ਕਰਮਜੀਤ ਸਿੰਘ ਸੁਹਾਗਹੇੜੀ ਆਦਿ ਮੌਜੂਦ ਸਨ।
*ਫੋਟੋ ਕੈਪਸ਼ਨ: ਲੋਕ ਸਭਾ ਮੈਬਰ ਡਾ. ਅਮਰ ਸਿੰਘ ਦਫ਼ਤਰ ‘ਚ ਸਿਕਾਇਤਾਂ ਸੁਣਦੇ ਹੋਏ।*